jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 22 May 2013

1984 ਚ ਦਿੱਲੀ ਵਿਖੇ ਮਾਰੇ ਗਏ ਸਿੱਖਾਂ ਦੀ ਯਾਦਗਾਰ ਪਾਰਲੀਮੈਂਟ ਸਾਹਮਣੇ ਬਣੇਗੀ

www.sabblok.blogspot.com




ਗਗਨਦੀਪ ਸਿੰਘ ਸੋਹਲ
ਨਵੀਂ ਦਿੱਲੀ, 22 ਮਈ : 1984 ਚ ਦਿੱਲੀ ਚ ਕਤਲ ਕੀਤੇ ਗਏ ਸਿੱਖਾਂ ਦੀ ਵੀ 29 ਸਾਲਾਂ ਬਾਦ ਇਕ ਯਾਦਗਾਰ ਬਣਾਈ ਜਾਵੇਗੀ। ਇਹ ਯਾਦਗਾਰ ਅਕਾਲੀ ਦਲ ਬ ਦੀ ਦਿੱਲੀ ਇਕਾਈ ਦੇ ਉਦਮ ਸਦਕਾ ਬਣਾਈ ਜਾ ਰਹੀ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਵਿੱਚ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿੱਚ 1984 ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਜਿਸ ਨੂੰ ਉਥੇ ਮੌਜ਼ੂਦ ਦਿੱਲੀ ਕਮੇਟੀ ਦੇ ਮੈਂਬਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ 'ਤੇ ਤਰਲੋਚਨ ਸਿੰਘ ਸਾਬਕਾ ਸੰਸਦ ਮੈਂਬਰ, ਬਲਵੰਤ ਸਿੰਘ ਰਾਮੂਵਾਲੀਆ ਕੌਮੀ ਬੁਲਾਰੇ ਅਤੇ ਪ੍ਰਭਾਰੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਮੌਕੇ 'ਤੇ ਮਨਜੀਤ ਸਿੰਘ ਜੀ.ਕੇ. ਨੇ ਜਨਰਲ ਹਾਊਸ ਵਿੱਚ ਪ੍ਰਸਤਾਵ ਪੇਸ਼ ਕਰਦਿਆਂ ਹੋਇਆ ਕਿਹਾ ਕਿ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ, ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨਵੰਬਰ 1984 ਦੇ ਵੇਲੇ ਦੀ ਹਕੂਮਤ ਦੀ ਸਿੱਧੀ ਸਰਪ੍ਰਸਤੀ ਹੇਠ ਮਾਰੇ ਗਏ ਸਿੱਖਾਂ ਦੀ ਯਾਦਗਾਰ ਵਿਸ਼ਵ ਭਰ ਦੇ ਸਿੱਖਾਂ ਅਤੇ ਇਨਸਾਜ ਪਸੰਦ ਲੋਕਾਂ ਦੀਆਂ ਭਾਵਨਾਵਾਂ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀਆਂ ਪ੍ਰੰਪਰਾਵਾਂ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਥਾਪਿਤ ਕੀਤੇ ਜਾਣ ਦਾ ਮਤਾ ਜਨਰਲ ਹਾਊਸ ਵਿੱਚ ਪੇਸ਼ ਕਰਦੇ ਹੋਇਆਂ ਆਸ ਕਰਦਾ ਹਾਂ ਕਿ ਦਿੱਲੀ ਕਮੇਟੀ ਦੇ ਮੈਂਬਰ ਸਾਹਿਬ ਇਸ ਮਤੇ ਵਿੱਚ ਆਪਣੀ ਸਹਿਮਤੀ ਪ੍ਰਗਟ ਕਰਨਗੇ।

ਹਾਲਾਂਕਿ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਪ੍ਰੰਤੂ ਉਥੇ ਮੌਜ਼ੂਦ ਸਰਨਾ ਦਲ ਦੇ ਤਿੰਨ ਮੈਂਬਰਾਂ ਪ੍ਰਭਜੀਤ ਸਿੰਘ ਜੀਤੀ, ਹਰਪਾਲ ਸਿੰਘ ਕੋਛੜ ਅਤੇ ਤਜਿੰਦਰ ਸਿੰਘ ਗੋਪਾ ਨੇ ਸ਼੍ਰੋਮਣੀ ਅਕਾਲੀ ਦਲ ਸਰਨਾ ਵੱਲੋਂ ਇਸ ਯਾਦਗਾਰ ਨੂੰ ਬਣਾਉਣ ਤੋਂ ਰੋਕਣ ਦੀ ਮਨਸੂਬੇ ਨਾਲ ਆਪਣੇ ਦਲ ਦੇ ਲੈਟਰ ਹੈਡ 'ਤੇ ਲਿਖਿਆ ਇੱਕ ਪ੍ਰਸਤਾਵ ਉਥੇ ਮੌਜ਼ੂਦ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਸੌਂਪਿਆ, ਪਰ ਪੂਰਾ ਸਮਰਥਨ ਨਾ ਹੋਣ ਕਰਕੇ ਇਹ ਮਤਾ ਪਾਸ ਨਹੀਂ ਹੋ ਸਕਿਆ।
ਮਨਜੀਤ ਸਿੰਘ ਜੀ.ਕੇ. ਨੇ ਕਿਹਾ ਜਿਥੇ ਅਸੀਂ ਅਪਣੇ ਸਿੱਖ ਸਹੀਦਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਸਮੇਂ ਮਾਣ ਮਹਿਸੂਸ ਕਰ ਰਹੇ ਹਾਂ, ਉਥੇ ਅਸੀਂ ਉਨ੍ਹਾਂ ਸਾਰੇ ਇਨਸਾਜ ਪਸੰਦ ਹਿੰਦੂ, ਮੁਸਲਿਮ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਧਰਮ ਤੋਂ ਉਪਰ ਉ-ਠ ਕੇ ਸਿੱਖਾਂ ਦੇ ਜਾਨ-ਮਾਲ ਦੀ ਰੱਖਿਆ ਕਰਦੇ ਹੋਇਆਂ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਇਹ ਯਾਦਗਾਰ ਕਿਸੇ ਧਰਮ ਦੇ ਖਿਲਾਜ ਨਹੀਂ ਹੈ, ਇਹ ਯਾਦਗਾਰ ਕਤਲੇਆਮ ਦੇ ਸ਼ਿਕਾਰ ਹੋਏ ਸਿੱਖਾਂ ਦੀ ਯਾਦ ਵਿੱਚ ਇੱਕ ਸ਼ਾਂਤੀ ਪ੍ਰਤੀਕ ਦੇ ਰੂਪ ਵਿੱਚ ਸਥਾਪਿਤ ਹੋਵੇਗੀ ਅਤੇ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ 1984 ਵਿੱਚ ਕੌਮ ਦੇ ਨਾਲ ਹੋਏ ਦੁਖਾਂਤ ਬਾਰੇ ਦੱਸਦੀ ਰਹੇਗੀ। ਇਸ ਯਾਦਗਾਰ ਨੂੰ ਬਣਾਉਣ ਲਈ ਬੁੱਧੀਜੀਵੀਆਂ, ਇਤਿਹਸਕਾਰਾਂ ਅਤੇ ਭਵਨ ਨਿਰਮਾਣ ਕਲਾ ਦੇ ਮਾਹਿਰ ਲੋਕਾਂ ਦੀ ਕਮੇਟੀ ਬਣਾਈ ਜਾਵੇਗੀ, ਜੋ ਇਸ ਯਾਦਗਾਰ ਨੂੰ ਬਣਾਉਣ ਦੀ ਰੂਪ ਰੇਖਾ ਤਿਆਰ ਕਰਕੇ ਜਲਦੀ ਤੋਂ ਜਲਦੀ ਦਿੱਲੀ ਕਮੇਟੀ ਨੂੰ ਇਸ ਦਾ ਨੀਂਹ ਪੱਥਰ ਰੱਖਣ ਲਈ ਸੌਂਪੇਗੀ। ਉਨ੍ਹਾਂ ਨੇ ਕਿਹਾ ਕਿ 2002 ਵਿੱਚ ਹੋਏ ਗੁਜਰਾਤ ਦੰਗਿਆਂ ਦੇ ਦੋਸ਼ੀਆਂ ਨੂੰ ਵੱਡੇ ਪੈਮਾਨੇ ਤੇ ਸਜ਼ਾਵਾਂ ਮਿਲ ਚੁੱਕੀਆਂ ਹਨ ਪਰ 1984 ਦੇ ਦੋਸ਼ੀ ਮੰਤਰੀ ਬਣਕੇ ਸਰਕਾਰ ਪੈਸੇ ਨਾਲ ਐਸੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਤਰਲੋਚਨ ਸਿੰਘ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਦਿੱਲੀ ਕਮੇਟੀ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਸੰਸਦ ਦੇ ਸਾਹਮਣੇ ਬਣਨ ਕਾਰਨ ਇਸ ਦੀ ਭਵਨ ਕਲਾ ਵੇਖਣ ਯੋਗ ਅਤੇ ਸੰਸਾਰ ਭਰ ਦੇ ਲੋਕਾਂ ਦਾ ਧਿਆਨ ਆਪਣੀ ਵੱਲ ਆਕਰਸ਼ਿਤ ਕਰਨ ਵਾਲੀ ਹੋਣੀ ਚਾਹੀਦੀ ਹੈ। ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਉਹ ਦਿੱਲੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਸ ਯਾਦਗਾਰ ਨੂੰ ਬਣਾਉਣ ਲਈ ਆਪਣੀ ਸਹਿਮਤੀ ਦਿੱਤੀ ਹੈ। ਜਥੇਦਾਰ ਅਵਤਾਰ ਸਿੰਘ ਹਿਤ ਨੇ ਕਿਹਾ ਕਿ ਇੱਕ ਪਾਸੇ ਸੰਵਿਧਾਨਕ ਜੈਸਲੇ ਕਰਨ ਵਾਲੀ ਸੰਸਦ ਹੈ ਅਤੇ ਦੂਸਰੇ ਪਾਸੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਮਾਨਵਅਧਿਕਾਰਾਂ ਦੇ ਹਨਨ ਕਰਕੇ ਨਿਰਦੋਸ਼ ਸਿੱਖਾਂ ਦੀ ਯਾਦ ਵਿੱਚ ਯਾਦਗਾਰ ਬਣਾਉਣਾ, ਮਾਨਵਤਾ ਦੇ ਕਾਤਿਲਾਂ ਨੂੰ ਭਵਿੱਖ ਵਿੱਚ 1984 ਵਿੱਚ ਹੋਏ ਕਾਲੇ ਕਤਲੇਆਮ ਦੀ ਯਾਦ ਕਰਾਉਂਦਾ ਰਹੇਗਾ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਦੱਸਿਆ ਕਿ ਇਹ ਯਾਦਗਾਰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਕਿਉਂ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ 1984 ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ 'ਤੇ ਜਦੋਂ ਹਮਲਾ ਹੋਇਆ ਸੀ ਤਾਂ ਦੰਗਾਕਾਰੀਆਂ ਨੇ ਮੇਨ ਗੇਟ ਦੇ ਕੋਲ ਸਥਿਤ ਪਿਆਉ 'ਤੇ ਸੇਵਾ ਕਰ ਰਹੇ ਪਿਉ-ਪੁੱਤਰ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦਰਵਾਜੇ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਥੇ ਮੌਜ਼ੂਦ ਸੰਗਤਾਂ ਅਤੇ ਸਟਾਜ ਵੱਲੋਂ ਦੰਗਾਕਾਰੀਆਂ ਦੇ ਖਿਲਾਜ ਡੱਟਕੇ ਲੋਹਾ ਲੈਣ ਨਾਲ ਹੀ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਰੱਖਿਅਤ ਰਿਹਾ। ਇਸ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ਹੀਦੀ ਸਥਾਨ ਹੈ ਅਤੇ ਇਸ ਸਥਾਨ ਨੂੰ ਆਪਣਾ ਸਭ ਕੁੱਝ ਵਾਰਕੇ ਸਥਾਪਿਤ ਕਰਨ ਵਾਲੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਯਾਦ ਵਿੱਚ ਦੀਵਾਨ ਹਾਲ ਵੀ ਹੈ ਜਿਥੇ ਸਿੱਖ ਬੱਚਿਆਂ ਦੇ ਵਿਆਹ ਆਦਿ ਦੇ ਪ੍ਰੋਗਰਾਮ ਹੁੰਦੇ ਹਨ ਅਤੇ ਇਸਦੇ ਨਾਲ ਹੀ ਦਿੱਲੀ ਕਮੇਟੀ ਦਾ ਮੁੱਖ ਦਜਤਰ ਵੀ ਹੈ ਤਾਂ ਇਥੇ 1984 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਕਿਉਂ ਸਥਾਪਿਤ ਨਹੀਂ ਹੋ ਸਕਦੀ। ਇਥੇ ਵਰਨਣਯੋਗ ਹੈ ਕਿ ਬੀਤੇ ਦਿਨੀ ਸਰਨਾ ਦਲ ਛੱਡਕੇ ਆਪਣਾ ਅਲੱਗ ਧੜਾ ਬਣਾਉਣ ਵਾਲੇ ਦਿੱਲੀ ਕਮੇਟੀ ਦੇ ਪੰਜ ਮੈਂਬਰਾਂ ਨੇ ਵੀ ਯਾਦਗਾਰ ਬਣਾਉਣ ਲਈ ਆਪਣਾ ਸਮਰਥਨ ਦਿੱਤਾ। ਇਸ ਮੌਕੇ 'ਤੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਜਾਇੰਟ ਸਕੱਤਰ ਹਰਮੀਤ ਸਿੰਘ, ਧਰਮ ਪ੍ਰਚਾਰ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ ਸਹਿਤ ਸਾਰੇ ਮੈਂਬਰ ਮੌਜ਼ੂਦ ਸਨ।


 

No comments: