www.sabblok.blogspot.com
ਕਰਤਾਰਪੁਰ, 21 ਮਈ --- ਸਿਰਫ 9 ਮਹੀਨੇ ਪਹਿਲਾਂ ਲੁਧਿਆਣਾ ਤੋਂ
ਕਰਤਾਰਪੁਰ ਦੇ ਪਿੰਡ ਮੋਮਨਪੁਰ ਵਿੱਚ ਵਿਆਹ ਕੇ ਆਈ ਡਬਲ ਐਮ ਏ ਪਾਸ 30 ਸਾਲਾ ਲੜਕੀ ਕੱਲ੍ਹ
ਦਾਜ ਦੀ ਬਲੀ ਚੜ੍ਹ ਗਈ। ਲੜਕੀ ਦੀ ਬੈਡਰੂਮ ਵਿੱਚ ਪੱਖੇ ਨਾਲ ਲਟਕ ਰਹੀ ਲਾਸ਼ ਮਿਲੀ, ਜਿਸ
ਨੂੰ ਸਹੁਰੇ ਪਰਿਵਾਰ ਨੇ ਹੀ ਉਤਾਰ ਕੇ ਮੰਜੇ ‘ਤੇ ਪਾਇਆ ਸੀ ਅਤੇ ਰੱਸੀ ਪੱਖੇ ਨਾਲ ਹੀ ਲਟਕ
ਰਹੀ ਸੀ।
ਥਾਣਾ ਮੁਖੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਗਏ ਐਸ ਆਈ ਬਲਜਿੰਦਰ ਸਿੰਘ ਅਤੇ ਐਸ ਆਈ ਗਿਆਨ ਈਸ਼ਵਰ ਵਲੋਂ ਲੜਕੀ ਦੇ ਪਿਤਾ ਸਕੰਦਰ ਸਿੰਘ ਜੋ ਕਿ ਪੁਲਸ ਵਿੱਚੋਂ ਰਿਟਾਇਰਡ ਡੀ ਐਸ ਪੀ ਦੱਸੇ ਜਾਂਦੇ ਹਨ, ਨੇ ਪੁਲਸ ਨੂੰ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਲੜਕੀ ਗਗਨਦੀਪ ਕੌਰ ਦਾ ਵਿਆਹ ਪਿੰਡ ਮੋਮਨਪੁਰ ਦੇ ਵਿਜੇ ਪਾਲ ਸਿੰਘ ਨਾਲ 24 ਅਗਸਤ 2012 ਨੂੰ ਹੋਇਆ ਸੀ। ਵਿਜੇ ਪਾਲ ਖੇਤੀ ਦਾ ਕੰਮ ਕਰਦਾ ਹੈ। ਸਿਕੰਦਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਕੁਝ ਸਮਾਂ ਤਾਂ ਸਭ ਠੀਕ ਸੀ, ਪਰ ਫਿਰ ਸਹੁਰਾ ਪਰਿਵਾਰ ਵਲੋਂ ਮੇਰੀ ਧੀ ਪਾਸੋਂ 10 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ ਅਤੇ ਮੈਂ ਉਸ ਨੂੰ ਜਲਦ ਹੀ ਪੈਸੇ ਦਾ ਬੰਦੋਬਸਤ ਕਰਕੇ ਦੇਣ ਦਾ ਭਰੋਸਾ ਦਿੱਤਾ। ਬੀਤੀ ਰਾਤ ਕਰੀਬ ਸਾਢੇ 10 ਵਜੇ ਉਨ੍ਹਾਂ ਨੂੰ ਫਿਰ ਗਗਨਦੀਪ ਦਾ ਪੈਸੇ ਸੰਬੰਧੀ ਫੋਨ ਆਇਆ ਅਤੇ ਸਵੇਰੇ ਉਸ ਦੀ ਮੌਤ ਦੀ ਖਬਰ ਵੀ ਮਿਲ ਗਈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਦੀ ਸੱਸ ਜਸਵਿੰਦਰ ਕੌਰ ਪਤਨੀ ਸਵਰਗੀ ਭਜਨ ਸਿੰਘ, ਪਤੀ ਵਿਜੇ ਪਾਲ ਸਿੰਘ, ਜਠਾਨੀ ਅਮਰਜੀਤ ਕੌਰ ਪਤਨੀ ਰਾਜ ਪਾਲ ਸਿੰਘ ਵਲੋਂ ਕਥਿਤ ਹੱਤਿਆ ਕੀਤੀ ਗਈ ਹੈ ਅਤੇ ਇਸ ਦਾ ਕਾਰਨ ਲੜਕੀ ਵਲੋਂ ਸਹੁਰੇ ਪਰਿਵਾਰ ਵਲੋਂ ਮੰਗੇ 10 ਲੱਖ ਰੁਪਏ ਦਾ ਨਾ ਦੇਣਾ ਹੈ। ਪੁਲਸ ਵਲੋਂ ਬਿਆਨਾਂ ਦੇ ਆਧਾਰ ‘ਤੇ ਧਾਰਾ 304 ਬੀ, 34 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਲੜਕੇ ਵਿਜੇ ਪਾਲ ਸਿੰਘ, ਉਸ ਦੀ ਮਾਂ ਜਸਵਿੰਦਰ ਕੌਰ ਨੂੰ ਕਾਬੂ ਕਰ ਲਿਆ ਗਿਆ ਹੈ। ਥਾਣਾ ਮੁਖੀ ਅਨੁਸਾਰ ਫੜੇ ਗਏ ਦੋਵੇਂ ਕਥਿਤ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ।

No comments:
Post a Comment