www.sabblok.blogspot.com
ਅਖੌਤੀ ਕਾਮਰੇਡ ਸਿੱਖ ਧਰਮ ਵਿਰੋਧੀ ਪ੍ਰਚਾਰ 'ਚ ਲੱਗੇ
ਰੂਸ 'ਚ ਧਰਮ ਵਿਰੁੱਧ ਬੋਲਣ 'ਤੇ ਹੋਵੇਗੀ ਜੇਲ੍ਹ
ਮਾਸਕੋ-ਵੱਖ-ਵੱਖ ਮੁਦਿਆਂ ਨੂੰ ਲੈ ਕੇ ਵਿਆਪਕ ਰੋਸ-ਪ੍ਰਦਰਸ਼ਨ ਦਾ ਸਾਹਮਣਾ ਕਰਨ ਵਾਲੀ ਰੂਸ ਸਰਕਾਰ ਹੁਣ ਇਕ ਅਜਿਹਾ ਕਾਨੂੰਨ ਬਣਾਉਣ ਜਾ ਰਹੀ ਹੈ, ਜਿਸ ਵਿਚ ਧਰਮ ਵਿਰੁੱਧ ਕੁਝ ਵੀ ਬੋਲਣ 'ਤੇ ਜੇਲ ਦੀ ਸਜ਼ਾ ਦੀ ਵਿਵਸਥਾ ਹੋਵੇਗੀ। ਰੂਸੀ ਸੰਸਦ ਦੇ 450 ਮੈਂਬਰੀ ਹੇਠਲੇ ਸਦਨ ਡਿਊਮਾ ਨੇ ਇਸ ਬਿੱਲ 'ਤੇ ਚਾਰ ਵੋਟਾਂ ਦੇ ਮੁਕਾਬਲੇ 304 ਵੋਟਾਂ ਨਾਲ ਮੋਹਰ ਲਗਾ ਦਿੱਤੀ। ਯਾਦ ਰਹੇ ਕਿ ਰੂਸ ਕਾਮਰੇਡਾਂ ਦੇ ਮੱਕਾ ਵਜੋਂ ਜਾਣਿਆ ਜਾਂਦਾ ਹੈ। ਇਸ ਬਿੱਲ ਨੂੰ ਹੁਣ ਸੰਸਦ ਦੇ ਉਪਰਲੇ ਸਦਨ (ਸੰਘੀ ਪਰਿਸ਼ਦ) ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਰਸਮੀ ਮਨਜ਼ੂਰੀ ਮਿਲਣੀ ਬਾਕੀ ਰਹਿ ਗਈ ਹੈ, ਜਿਨ੍ਹਾਂ ਦੇ ਪੂਰਾ ਹੋਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਇਸ ਕਾਨੂੰਨ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਸਮਾਜ ਦੇ ਪ੍ਰਤੀ ਅਪਮਾਨ ਭਰੇ ਸ਼ਬਦਾਂ ਦੀ ਵਰਤੋਂ ਕਰਨ 'ਤੇ ਲਗਭਗ 5 ਲੱਖ ਰੁਪਏ ਜੁਰਮਾਨਾ ਤੇ 1 ਸਾਲ ਦੀ ਜੇਲ ਦੀ ਸਜ਼ਾ ਵੀ ਹੋ ਸਕਦੀ ਹੈ। ਜੇਕਰ ਕਿਸੇ ਵੀ ਗਿਰਜਾਘਰ ਜਾਂ ਦੂਜੇ ਧਾਰਮਿਕ ਸਥਾਨਾਂ 'ਤੇ ਇਸ ਕਿਸਮ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ 3 ਸਾਲ ਦੀ ਸਜ਼ਾ ਅਤੇ 9 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਇਹ ਕਾਨੂੰਨ ਅਜਿਹੇ ਸਮੇਂ ਵਿਚ ਤਿਆਰ ਕੀਤਾ ਜਾ ਰਿਹਾ ਹੈ, ਜਦੋਂ ਰੂਸੀ ਸਮਾਜ ਵਿਚ ਪੱਸੀ ਰਾਇਟ ਸਮੂਹ ਨਾਲ ਜੁੜੀਆਂ 3 ਮਨੁੱਖੀ ਅਧਿਕਾਰ ਕਾਰਜਕਰਤਾਵਾਂ ਕਾਤਿਆ, ਨਾਧਾ ਅਤੇ ਮਾਸ਼ਾ ਦੇ ਮੁਕੱਦਮੇ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਇਨ੍ਹਾਂ 'ਤੇ ਮਾਸਕੋ ਦੇ ਗਿਰਜਾਘਰ ਵਿਚ ਪੁਤਿਨ ਵਿਰੋਧੀ ਪ੍ਰਾਰਥਨਾ ਆਯੋਜਿਤ ਕਰਨ 'ਤੇ ਮੁਕੱਦਮਾ ਚਲਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਰੂਸ ਵਿਚ ਸਾਲ 1917 ਦੀ ਅਕਤੂਬਰ ਕ੍ਰਾਂਤੀ ਦੇ ਬਾਅਦ ਸਾਮਵਾਦੀ ਸ਼ਾਸਨ ਕਾਇਮ ਹੋਣ ਤੋਂ ਬਾਅਦ ਸੱਤਾ ਵਿਚ ਧਰਮ ਦੀ ਦਖਲਅੰਦਜ਼ੀ ਨੂੰ ਬੰਦ ਕਰ ਦਿੱਤਾ ਗਿਆ ਸੀ। ਸੋਵੀਅਤ ਸੰਘ 1991 ਵਿਚ 15 ਵੱਖ-ਵੱਖ ਰਾਸ਼ਟਰਾਂ ਵਿਚ ਵੰਡਿਆ ਗਿਆ, ਜਿਸ ਦੇ ਬਾਅਦ ਧਰਮ ਤੇ ਸੱਤਾ ਦੇ ਵਿਚ ਨਜ਼ਦੀਕੀਆਂ ਵਧੀਆਂ ਹਨ। ਪੁਤਿਨ ਤੇ ਰਸ਼ਿਅਨ ਆਰਥੋਡਾਕਸ ਚਰਚ ਦੇ ਆਰਕਬਿਸ਼ਪ ਫਦਾਰ ਕਿਰੀਲ ਇਕ-ਦੂਜੇ ਦੇ ਪੱਕੇ ਮਿੱਤਰ ਹਨ। ਓਧਰ ਪੰਜਾਬ ਦੇ ਕਾਮਰੇਡਾਂ ਨੇ ਹਾਲੇ ਤੱਕ ਸਬਕ ਨਹੀਂ ਸਿੱਖਿਆ ਕਿ ਉਨ੍ਹਾਂ ਦੇ ਪੰਜਾਬ ਵਿੱਚ ਪੈਰ ਕਿਉਂ ਨਹੀਂ ਲੱਗੇ। ਉਨ੍ਹਾਂ ਦਾ ਨਿਸ਼ਾਨਾ ਹਮੇਸ਼ਾ ਸਿੱਖ ਧਰਮ ਰਿਹਾ ਹੈ। ਪੰਜਾਬ ਸੰਤਾਪ ਦੌਰਾਨ ਉਹ ਸਿੱਖ ਨਸਲਕੁਸ਼ੀ ਦੀ ਹਮਾਇਤ ਕਰਦੇ ਰਹੇ ਤੇ ਪੰਜਾਬ ਦੀ ਮੰਗਾਂ ਪ੍ਰਤੀ ਚੁੱਪ ਧਾਰਨ ਕਰਕੇ ਆਰੀਆ ਸਮਾਜੀਆਂ ਦੀ ਪਿੱਠ ਪੂਰਦੇ ਰਹੇ ਤੇ ਕੇਂਦਰ ਸਰਕਾਰ ਦੇ ਪਿਛਲੱਗ ਬਣ ਕੇ ਰਹਿ ਗਏ। ਕੇਪੀਐਸ ਗਿੱਲ ਉਨ੍ਹਾਂ ਦੇ ਹੀਰੋ ਬਣੇ ਰਹੇ। ਉਨ੍ਹਾਂ ਦਾ ਦੋਗਲਾ ਕਿਰਦਾਰ ਇਹ ਹੈ ਕਿ ਇਕ ਪਾਸੇ ਉਹ ਨਕਸਲਵਾਦੀ ਹਥਿਆਰਬੰਦ ਲਹਿਰ ਦੀ ਹਮਾਇਤ ਕਰ ਰਹੇ ਹਨ ਤੇ ਦੂਸਰੇ ਪਾਸੇ ਖਾੜਕੂਵਾਦ ਨੂੰ ਨਿੰਦ ਰਹੇ ਹਨ। ਇਹ ਅਸਲ ਵਿੱਚ ਸਿੱਖ ਘਰਾਂ ਦੇ ਮੁੰਡੇ ਹਨ, ਪਰ ਔਜੜੇ ਰਾਹਾਂ 'ਤੇ ਪੈ ਕੇ ਸੂਟੇ ਲਗਾਉਣ ਲੱਗ ਪਏ ਤੇ ਸ਼ਰਾਬ ਦੇ ਪਿਆਲਿਆਂ 'ਚ ਗੜੁੱਚ ਹੋ ਗਏ ਤਾਂ ਜੋ ਉਨ੍ਹਾਂ ਨੂੰ ਸਿੱਖ ਨਾ ਕਹਿ ਸਕੇ। ਉਨ੍ਹਾਂ ਦੀ ਕਹਾਣੀ ਅੱਜ ਤੱਕ ਪੰਜਾਬੀਆਂ ਨੂੰ ਸਮਝ ਨਹੀਂ ਆਈ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਬੇੜਾ ਡੁੱਬਿਆ ਹੋਇਆ ਹੈ।

No comments:
Post a Comment