jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਪੰਜਾਬ ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਵੋਟਾਂ ਦੇ ਸਾਰੇ ਨਤੀਜਿਆਂ ਦਾ ਐਲਾਨ *------- ਸੂਬੇ ਦੇ ਸਾਰੇ 22 ਜਿਲ੍ਹਿਆਂ ’ਚ ਚੋਣ ਅਮਲ ਪੂਰਾ

www.sabblok.blogspot.com
ਪੰਜਾਬ ਚ ਹੋਈਆਂ ਜਿਲਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੇ ਸਾਰੇ ਨਤੀਜੇ
ਚੰਡੀਗੜ੍ਹ, 23 ਮਈ (ਪੰਜਾਬ ਮੇਲ)- ਪੰਜਾਬ ’ਚ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਲਈ 19 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਅਮਲ ਅੱਜ ਸਾਰੇ 22 ਜ਼ਿਲ੍ਹਿਆਂ ’ਚ ਸਫ਼ਲਤਾ ਪੂਰਬਕ ਪੂਰਾ ਹੋ ਗਿਆ। ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਕੁੱਲ 331/329 ਸੀਟਾਂ ’ਚੋਂ ਸ਼ੋਮਣੀ ਅਕਾਲੀ ਦਲ-ਭਾਜਪਾ 297, ਕਾਂਗਰਸ 26 ਅਤੇ ਹੋਰ 6 ਸੀਟਾਂ ’ਤੇ ਜੇਤੂ ਰਹੇ, ਜਦਕਿ ਪੰਚਾਇਤ ਸੰਮਤੀਆਂ ਦੀਆਂ ਕੁੱਲ 2731/2729 ’ਚੋਂ ਸ਼ੋਮਣੀ ਅਕਾਲੀ ਦਲ-ਭਾਜਪਾ 2122, ਕਾਂਗਰਸ 454 ਅਤੇ ਹੋਰ 153 ਸੀਟਾਂ ’ਤੇ ਜੇਤੂ ਐਲਾਨੇ ਗਏ। ਜ਼ਿਲ੍ਹਾ ਤਰਨਤਾਰਨ ਦੀ ਪੱਟੀ ਪੰਚਾਇਤ ਸੰਮਤੀ ਦੇ ਨਾਦੌਰ ਜ਼ੋਨ ਨੰ.20 ਦਾ ਨਤੀਜਾ ਰੋਕਿਆ ਗਿਆ ਹੈ, ਜਦਕਿ ਮੋਗਾ ਪੰਚਾਇਤ ਸੰਮਤੀ ਦਾ ਉਮੀਦਵਾਰ ਇਸ਼ਤਿਹਾਰੀ ਮੁਜ਼ਰਿਮ ਹੋਣ ਕਾਰਨ ਉਸਦਾ ਨਤੀਜਾ ਰੋਕਿਆ ਗਿਆ ਹੈ ਅਤੇ ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਦੇ 2 ਨਤੀਜੇ ਆਉਣੇ ਬਾਕੀ ਹਨ।
ਪੰਜਾਬ ਰਾਜ ਚੋਣ ਕਮਿਸ਼ਨ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ’ਚ ਜਿਲਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਲਈ ਪਈਆਂ ਵੋਟਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ, ਫਾਜ਼ਿਲਕਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਜਿਲ੍ਹਿਆਂ ਦੇ 9 ਪੋਲਿੰਗ ਬੂਥਾਂ ’ਤੇ ਜਿੱਥੇ 20 ਮਈ ਨੂੰ ਦੁਬਾਰਾ ਵੋਟਾਂ ਪਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ, ਦੇ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦਾਂ ਲਈੇ ਕੁੱਲ 760 ਅਤੇ ਪੰਚਾਇਤ ਸੰਮਤੀਆਂ ਦੇ 5786 ਉਮੀਦਵਾਰ ਮੈਦਾਨ ’ਚ ਸਨ, ਜਦਕਿ ਜ਼ਿਲ੍ਹਾ ਪ੍ਰੀਸ਼ਦਾਂ ਦੇ 30 ਅਤੇ ਪੰਚਾਇਤ ਸੰਮਤੀਆਂ ਦੇ 229 ਉਮੀਦਵਾਰ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਸਨ।
ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ’ਚ ਜਿਲਾ ਪ੍ਰੀਸ਼ਦ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 21 ’ਚੋਂ 21 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 165, ਕਾਂਗਰਸ ਦੇ 7 ਅਤੇ ਹੋਰ 4, ਅਜੀਤਗੜ (ਮੁਹਾਲੀ) ’ਚ ਜਿਲਾ ਪ੍ਰੀਸ਼ਦ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 10 ’ਚੋਂ 10 ਜਦਕਿ ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 57 ਕਾਂਗਰਸ ਦੇ 5 ਅਤੇ ਹੋਰ 1, ਬਠਿੰਡਾ ’ਚ ਜਿਲਾ ਪ੍ਰੀਸ਼ਦ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 16 ’ਚੋਂ 16 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 109, ਕਾਂਗਰਸ ਦੇ 21 ਅਤੇ ਹੋਰ 9, ਬਰਨਾਲਾ ’ਚ ਜਿਲਾ ਪ੍ਰੀਸ਼ਦ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 10 ’ਚੋਂ 10 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 45, ਕਾਂਗਰਸ ਦੇ 9 ਅਤੇ ਹੋਰ 5, ਫ਼ਿਰੋਜ਼ਪੁਰ ’ਚ ਜਿਲਾ ਪ੍ਰੀਸ਼ਦ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 12 ’ਚੋਂ 12 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 104, ਕਾਂਗਰਸ ਦੇ 1 ਅਤੇ ਹੋਰ 2, ਫਰੀਦਕੋਟ ’ਚ ਜਿਲਾ ਪ੍ਰੀਸ਼ਦ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 10 ’ਚੋਂ 10 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 48, ਕਾਂਗਰਸ ਦੇ 2, ਫਾਜਿਲਕਾ ’ਚ ਜਿਲਾ ਪ੍ਰੀਸ਼ਦ- 13 ’ਚੋਂ 11 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 2 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 87, ਕਾਂਗਰਸ ਦੇ 12 ਅਤੇ ਹੋਰ 5 ਉਮੀਦਵਾਰ ਜੇਤੂ ਰਹੇ।
ਉਨ੍ਹਾਂ ਦੱਸਿਆ ਕਿ ਫ਼ਤਿਹਗੜ੍ਹ ਸਾਹਿਬ ’ਚ ਜਿਲਾ ਪ੍ਰੀਸ਼ਦ-10 ’ਚੋਂ 7 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 2, ਹੋਰ 1 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 48, ਕਾਂਗਰਸ ਦੇ 25 ਅਤੇ ਹੋਰ 3, ਗੁਰਦਾਸਪੁਰ ’ਚ ਜਿਲਾ ਪ੍ਰੀਸ਼ਦ-23 ’ਚੋਂ 21 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 1, ਹੋਰ 1 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 175, ਕਾਂਗਰਸ ਦੇ 25 ਅਤੇ ਹੋਰ 1, ਹੁਸ਼ਿਆਰਪੁਰ ’ਚ ਜਿਲਾ ਪ੍ਰੀਸ਼ਦ-24 ’ਚੋਂ 19 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 4, ਹੋਰ 1 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 122, ਕਾਂਗਰਸ ਦੇ 63 ਅਤੇ ਹੋਰ 19, ਜ¦ਧਰ ’ਚ ਜਿਲਾ ਪ੍ਰੀਸ਼ਦ-21 ’ਚੋਂ 17 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 4, ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 120, ਕਾਂਗਰਸ ਦੇ 46 ਅਤੇ ਹੋਰ 28, ਕਪੂਰਥਲਾ ’ਚ ਜਿਲਾ ਪ੍ਰੀਸ਼ਦ-10 ’ਚੋਂ 9 ਸ਼ੋਮਣੀ ਅਕਾਲੀ ਦਲ-ਭਾਜਪਾ, ਹੋਰ 1 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 58, ਕਾਂਗਰਸ ਦੇ 20 ਅਤੇ ਹੋਰ 7, ਲੁਧਿਆਣਾ ’ਚ ਜਿਲਾ ਪ੍ਰੀਸ਼ਦ-25 ’ਚੋਂ 20 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 3 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 171, ਕਾਂਗਰਸ ਦੇ 43 ਅਤੇ ਹੋਰ 12, ਮੋਗਾ ’ਚ ਜਿਲਾ ਪ੍ਰੀਸ਼ਦ-14 ’ਚੋਂ 14 ਸ਼ੋਮਣੀ ਅਕਾਲੀ ਦਲ-ਭਾਜਪਾ, ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 84, ਕਾਂਗਰਸ ਦੇ 16 ਅਤੇ ਹੋਰ 8 ਉਮੀਦਵਾਰ ਜੇਤੂ ਰਹੇ।
ਬੁਲਾਰੇ ਅਨੁਸਾਰ ਸ੍ਰੀ ਮੁਕਤਸਰ ਸਾਹਿਬ ’ਚ ਜਿਲਾ ਪ੍ਰੀਸ਼ਦ-12 ’ਚੋਂ 12 ਸ਼ੋਮਣੀ ਅਕਾਲੀ ਦਲ-ਭਾਜਪਾ ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 87, ਕਾਂਗਰਸ ਦੇ 3 ਅਤੇ ਹੋਰ 1, ਮਾਨਸਾ ’ਚ ਜਿਲਾ ਪ੍ਰੀਸ਼ਦ-11 ’ਚੋਂ 9 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 2 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 62, ਕਾਂਗਰਸ ਦੇ 14 ਅਤੇ ਹੋਰ 11, ਪਟਿਆਲਾ ’ਚ ਜਿਲਾ ਪ੍ਰੀਸ਼ਦ-21 ’ਚੋਂ 19 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 2 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 139, ਕਾਂਗਰਸ ਦੇ 27, ਹੋਰ 1, ਪਠਾਨਕੋਟ ’ਚ ਜਿਲਾ ਪ੍ਰੀਸ਼ਦ-10 ’ਚੋਂ 9 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 1, ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 61, ਕਾਂਗਰਸ ਦੇ 26 ਅਤੇ ਹੋਰ 3, ਰੂਪਨਗਰ ’ਚ ਜਿਲਾ ਪ੍ਰੀਸ਼ਦ-10 ’ਚੋਂ 8 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 1, ਹੋਰ 1 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 67, ਕਾਂਗਰਸ ਦੇ 19 ਅਤੇ ਹੋਰ 3, ਸੰਗਰੂਰ ’ਚ ਜਿਲਾ ਪ੍ਰੀਸ਼ਦ-21 ’ਚੋਂ 20 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 1 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 128, ਕਾਂਗਰਸ ਦੇ 41 ਅਤੇ ਹੋਰ 12, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸਹਿਰ) ’ਚ ਜਿਲਾ ਪ੍ਰੀਸ਼ਦ-10 ’ਚੋਂ 6 ਸ਼ੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ 3, ਹੋਰ 1 ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 45, ਕਾਂਗਰਸ ਦੇ 28 ਅਤੇ ਹੋਰ 15 ਅਤੇ ਤਰਨਤਾਰਨ ’ਚ ਜਿਲਾ ਪ੍ਰੀਸ਼ਦ-17 ’ਚੋਂ 17 ਸ਼ੋਮਣੀ ਅਕਾਲੀ ਦਲ-ਭਾਜਪਾ, ਜਦਕਿ ਪੰਚਾਇਤ ਸੰਮਤੀਆਂ ’ਚ-ਸ਼ੋਮਣੀ ਅਕਾਲੀ ਦਲ-ਭਾਜਪਾ ਦੇ 140, ਕਾਂਗਰਸ ਦੇ 1 ਅਤੇ ਹੋਰ 3 ਆਦਿ ਉਮੀਦਵਾਰ ਜੇਤੂ ਰਹੇ।
ਉਨ੍ਹਾਂ ਦੱਸਿਆ ਕਿ ਸੂਬੇ ਭਰ ’ਚ ਕੁੱਲ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 145 ਪੰਚਾਇਤ ਸੰਮਤੀਆਂ ਲਈ ਕੁੱਲ 12756 ਪੋਲਿੰਗ ਸਟੇਸ਼ਨ ਅਤੇ 17857 ਪੋਲਿੰਗ ਬੂਥ ਬਣਾਏ ਗਏ ਸਨ ਅਤੇ ਇਨ੍ਹਾਂ ਵਿਚੋਂ 5504 ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦਾਂ ਲਈ ਮੁੱਲ 331 ਜ਼ੋਨ ਅਤੇ ਪੰਚਾਇਤ ਸੰਮਤੀਆਂ 2732 ਬਣਾਏ ਗਏ ਸਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਕੁੱਲ 135 ਗਿਣਤੀ ਕੇਂਦਰ ਬਣਾਏ ਗਏ ਸਨ।

No comments: