jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਸਿੱਖਿਆ ਮੰਤਰੀ ਵੱਲੋਂ ਸਿੱਖਿਆ ਵਿਭਾਗ ਦਾ ਭਰਤੀ ਸੈੱਲ ਅਤੇ ਖਰੀਦੋ ਫਰੋਖਤ ਸਬੰਧਿਤ ਸਾਰੀਆਂ ਕਮੇਟੀਆਂ ਭੰਗ

www.sabblok.blogspot.com
ਚੰਡੀਗੜ੍ਹ 23 ਮਈ - ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ, ਪੰਜਾਬ ਅਧੀਨ 222 ਮੁੱਖ ਅਧਿਆਪਕਾਂ ਦੀ ਭਰਤੀ ਦੌਰਾਨ ਸਹੀਂ ਮਾਪ ਦੰਡ ਨਾ ਅਪਨਾਉਣ ਅਤੇ ਕੁਝ ਬੇਨਿਯਮੀਆਂ ਧਿਆਨ ਵਿੱਚ ਆਉਣ ਦੇ ਕਾਰਨ ਰੋਕ ਲਗਾ ਦਿੱਤੀ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫਤਰ ਵਿੱਚਲੇ ਭਰਤੀ ਸੈੱਲ ਨੂੰ ਭੰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਨੂੰ ਕਿਹਾ ਹੈ ਕਿ ਨਵਾਂ ਭਰਤੀ ਸੈੱਲ ਦਾ ਗਠਨ ਕਰਨ ਲਈ ਚੰਗੀ ਸ਼ੁਹਰਤ ਵਾਲੇ ਅਧਿਕਾਰੀਆਂ ਦੀ ਕਮੇਟੀ ਬਣਾਈ ਜਾਵੇ ਅਤੇ ਇਸ ਕਮੇਟੀ ਵਿੱਚ ਰੈਗੂਲਰ ਅਧਿਕਾਰੀ ਹੀ ਲਏ ਜਾਣ ਅਤੇ ਉਹ ਅਧਿਕਾਰੀ ਜਿਨ੍ਹਾਂ ਦੀ ਰਿਟਾਇਰਮੈਂਟ ਵਿੱਚ ਇਕ ਸਾਲ ਰਹਿੰਦਾ ਹੈ ਨੂੰ ਕਮੇਟੀ ਵਿੱਚ ਸ਼ਾਮਿਲ ਨਾ ਕੀਤਾ ਜਾਵੇ। ਸਿੱਖਿਆ ਮੰਤਰੀ ਜੀ ਨੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਨੂੰ ਆਦੇਸ਼ ਦਿੱਤਾ ਹੈ ਕਿ ਮੁੱਖ ਅਧਿਆਪਕਾਂ ਦੀ ਭਰਤੀ ਦੇ ਪ੍ਰੋਸੈਸ ਦੀ ਜਾਂਚ ਕਰਕੇ ਠੀਕ ਫੈਸਲਾ ਲਿਆ ਜਾਵੇ। ਉਪਰੋਕਤ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਦਫਤਰ ਦੀਆਂ ਖਰੀਦੋ ਫਰੋਖਤ ਸਬੰਧਿਤ ਸਾਰੀਆਂ ਕਮੇਟੀਆਂ ਭੰਗ ਕਰ ਦਿੱਤੀਆ ਗਈਆਂ ਹਨ ਅਤੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਨੂੰ ਇਹ ਕਮੇਟੀਆ ਸਰਕਾਰ ਦੀ ਪੱਧਰ ਤੇ ਗਠਤ ਕਰਨ ਲਈ ਕਿਹਾ ਗਿਆ ਹੈ।

No comments: