jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਸਪਾਟ ਫਿਕਸਿੰਗ—ਵਿੰਦੂ ਦਾਰਾ ਸਿੰਘ 28 ਮਈ ਤੱਕ ਪੁਲਸ ਹਿਰਾਸਤ ‘ਚ

www.sabblok.blogspot.com
ਨਵੀਂ ਦਿੱਲੀ.24 ਮਈ. – ਆਈ. ਪੀ. ਐੱਲ. ‘ਚ ਸੱਟੇਬਾਜ਼ੀ ਦੇ ਮਾਮਲੇ ‘ਚ ਗ੍ਰਿਫਤਾਰ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ, ਹਵਾਲਾ ਕਾਰੋਬਾਰੀ ਅਲਪੇਸ਼ ਪਟੇਲ ਅਤੇ ਪ੍ਰੇਮ ਚੰਦ ਰਾਮਚੰਦਰਾ ਨੂੰ ਸ਼ੁੱਕਰਵਾਰ ਨੂੰ ਕਿਲਾ ਅਦਾਲਤ ‘ਚ ਪੇਸ਼ ਕੀਤਾ ਗਿਆ। ਅੱਜ ਇਨ੍ਹਾਂ ਸਾਰਿਆਂ ਦੀ ਪੁਲਸ ਰਿਮਾਂਡ ਦਾ ਆਖਰੀ ਦਿਨ ਸੀ। ਮੁੰਬਈ ਪੁਲਸ ਨੇ ਇਨ੍ਹਾਂ ਦੀ ਰਿਮਾਂਡ ਵਧਾਉਣ ਲਈ ਅਦਾਲਤ ਨੂੰ ਅਪੀਲ ਕੀਤੀ, ਜਿਸ ਤੋਂ ਬਾਅਦ ਵਿੰਦੂ ਦਾਰਾ ਸਿੰਘ ਨੂੰ ਅਦਾਲਤ ਨੇ 28 ਮਈ ਤੱਕ ਪੁਲਸ ਹਿਰਾਸਤ ‘ਚ ਭੇਜ ਦਿੱਤਾ ਹੈ, ਜਦੋਂ ਕਿ ਤਿੰਨ ਦੋਸ਼ੀਆਂ ਮਨੀਸ਼, ਰਮਾਂਕਾਂਤ, ਅਮਿਤ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਪਾਟ ਫਿਕਸਿੰਗ ਦੀ ਜਾਂਚ ਦਾ ਦਾਇਰਾ ਵਧਦਾ ਹੀ ਜਾ ਰਿਹਾ ਹੈ ਅਤੇ ਇਸ ਸੰਬੰਧੀ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਪੁਲਸ ਅਧਿਕਾਰਤ ਸੂਤਰਾਂ ਅਨੁਸਾਰ ਇਸ ਮਾਮਲੇ ‘ਚ ਹੋਰ ਵੀ ਕਈ ਖਿਡਾਰੀਆਂ ਦੇ ਨਾਂ ਸਾਹਮਣੇ ਆ ਸਕਦੇ ਹਨ। ਸੂਤਰਾਂ ਅਨੁਸਾਰ ਵਿੰਦੂ ਦਾ ਚੇਨਈ ਸੁਪਰ ਕਿੰਗਜ਼ ਦੇ ਤਿੰਨ ਖਿਡਾਰੀਆਂ ਨਾਲ ਕਾਫੀ ਡੂੰਘਾ ਰਿਸ਼ਤਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਵਿੰਦੂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ, ਜਿਸ ਤੋਂ ਬਾਅਦ ਅੱਜ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।

No comments: