jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਮਨੁੱਖੀ ਤਸਕਰੀ ਦੇ ਮਾਹਿਰ ਗ੍ਰਿਫ਼ਤਾਰ

www.sabblok.blogspot.com

altਲੰਡਨ, 23 ਮਈ (ਬਿਊਰੋ) - ਯੂ ਕੇ ਬਾਡਰ ਪੁਲਿਸ ਵੱਲੋਂ ਪੈਨ-ਯੂਰਪੀਅਨ ਆੱਪਰੇਸ਼ਨ ਤਹਿਤ ਫਰਾਂਸ ਅਤੇ ਜਰਮਨ ਦੀ ਪੁਲਿਸ ਦੇ ਸਹਿਯੋਗ ਨਾਲ ਫਰਾਂਸ, ਜਰਮਨ ਅਤੇ ਹੋਰ ਯੂਰਪੀ ਦੇਸ਼ਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਯੂ ਕੇ ਦਾਖਲ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਨੂੰ ਬਾਡਰ ਪੁਲਿਸ ਇਕ ਵੱਡੀ ਸਫਲਤਾ ਮੰਨ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂ ਕੇ ਦੇ ਵੱਖੋ ਵੱਖਰੇ ਸ਼ਹਿਰਾਂ ਲੰਡਨ, ਲੂਟਨ ਅਤੇ ਏਸੇਕਸ ਤੋਂ ਤੜਕੇ 05:00 ਵਜੇ ਇਕੋ ਸਮੇਂ ਰੇਡ ਕਰ ਕੇ 11 ਮਨੁੱਖੀ ਤਸਕਰ ਇੰਡਲੈਂਡ ਤੋਂ ਅਤੇ 7 ਫਰਾਂਸ ਤੋਂ ਗ੍ਰਿਫ਼ਤਾਰ ਕੀਤੇ ਗਏ ਦੱਸੇ ਜਾਂਦੇ ਹਨ। ਇਹ ਸਾਰੇ ਸ੍ਰੀ ਲੰਕਾ ਦੇ ਨਾਗਰਿਕ ਸਨ, ਪਰ ਇਨ੍ਹਾਂ ਵਿਚੋਂ ਇਕ ਜਰਮਨ ਦਾ ਨਾਗਰਿਕ ਵੀ ਹੈ। ਅੰਤਰਰਾਸ਼ਟਰੀ ਮਨੁੱਖੀ ਤਸਕਰੀ ਤਹਿਤ ਇਹ ਕਾਰਵਾਈ ਕੀਤੀ ਗਈ। ਪੁਲਿਸ ਨੂੰ ਸੂਹ ਮਿਲੀ ਸੀ ਕਿ ਇਹ ਤਸਕਰ 4500 ਪੌਂਡ ਪ੍ਰਤੀ ਵਿਅਕਤੀ ਤੋਂ ਯੂ ਕੇ ਦਾਖਲ ਕਰਵਾਉਣ ਦਾ ਲੈਂਦੇ ਸਨ। ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਯੂਰੋ, ਟੈਲੀਫੋਨ, ਲੈਪਟਾਪ ਅਤੇ ਹੋਰ ਇਤਰਾਜਯੋਗ ਸਮੱਗਰੀ ਵੀ ਪ੍ਰਾਪਤ ਹੋਈ ਦੱਸੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਦੇਸ਼ੀਆਂ ਦੀ ਉਮਰ 38 ਸਾਲ ਤੋਂ 51 ਸਾਲ ਦੇ ਦਰਮਿਆਨ ਹੈ

No comments: