jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਬਰਸੀ 'ਤੇ ਵਿਸ਼ੇਸ਼ : ਸਰਦਾਰਨੀ ਸੁਰਿੰਦਰ ਕੌਰ ਬਾਦਲ

www.sabblok.blogspot.com
Photo: ਬਰਸੀ 'ਤੇ ਵਿਸ਼ੇਸ਼ : ਸਰਦਾਰਨੀ ਸੁਰਿੰਦਰ ਕੌਰ ਬਾਦਲ

ਮਲੋਟ-ਬੀਬੀ ਸੁਰਿੰਦਰ ਕੌਰ ਬਾਦਲ ਦਾ ਜਨਮ 26 ਜੂਨ, 1938 ਨੂੰ ਚੱਕ ਫਤਹਿ ਸਿੰਘ ਵਾਲਾ (ਬਠਿੰਡਾ) ਵਿਖੇ ਸ: ਹਰਜੋਗਿੰਦਰ ਸਿੰਘ ਦੇ ਘਰ ਮਾਤਾ ਉਮਰਾਓ ਕੌਰ ਦੀ ਕੁੱਖੋਂ ਹੋਇਆ | ਐਮ. ਏ. ਪਾਸ ਬੀਬੀ ਸੁਰਿੰਦਰ ਕੌਰ ਇਲਾਕੇ ਦੇ ਸਿਰਕੱਢ ਪਰਿਵਾਰ ਦੀ ਧੀ ਹੋਣ ਕਰਕੇ ਉਨ੍ਹਾਂ ਦਾ ਵਿਆਹ ਪੰਜਾਬ ਦੇ ਨਾਮਵਰ ਘਰਾਣੇ ਬਾਦਲ ਪਰਿਵਾਰ ਵਿਚ ਸ: ਰਘੁਰਾਜ ਸਿੰਘ ਦੇ ਸਪੁੱਤਰ ਸ: ਪ੍ਰਕਾਸ਼ ਸਿੰਘ ਬਾਦਲ (ਉਦੋਂ ਵਿਧਾਇਕ ਸਨ) ਨਾਲ 15 ਨਵੰਬਰ, 1959 ਨੂੰ ਹੋਇਆ | ਉਨ੍ਹਾਂ ਦੇ ਨੇਕ ਪੈਰ ਪੈਂਦਿਆਂ ਹੀ ਬਾਦਲ ਪਰਿਵਾਰ ਦੇ ਘਰ ਨੂੰ ਹੋਰ ਭਾਗ ਲੱਗੇ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਛੋਟੀ ਉਮਰ ਵਿਚ ਹੀ ਮੰਤਰੀ, ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਹੋਰ ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋਏ | ਸ: ਪ੍ਰਕਾਸ਼ ਸਿੰਘ ਬਾਦਲ ਲੰਮਾ ਸਮਾਂ ਜੇਲ੍ਹਾਂ 'ਚ ਰਹੇ ਤਾਂ ਘਰ ਦੀ ਖੇਤੀ, ਟਰਾਂਸਪੋਰਟ ਤੇ ਬਾਗ਼ ਦਾ ਕੰਮਕਾਜ ਬੀਬੀ ਬਾਦਲ ਨੇ ਸੰਭਾਲਿਆ | ਸ: ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਜੇਲ੍ਹ ਵਿਚ ਸਨ ਜਦੋਂ ਉਨ੍ਹਾਂ ਦੀ ਬੇਟੀ ਪਰਨੀਤ ਕੌਰ ਦਾ ਵਿਆਹ ਹੋਇਆ, ਪਰ ਬੀਬੀ ਬਾਦਲ ਨੇ ਸ: ਬਾਦਲ ਨੂੰ ਡੋਲਣ ਨਹੀਂ ਦਿੱਤਾ | ਬੀਬੀ ਬਾਦਲ ਨੇ ਆਪਣੇ ਪੁੱਤਰ ਸ: ਸੁਖਬੀਰ ਸਿੰਘ ਬਾਦਲ ਨੂੰ ਰਾਜ ਕਰਨ ਲਈ ਨਹੀਂ ਸਗੋਂ ਲੋਕ ਸੇਵਾ ਲਈ ਰਾਜਨੀਤੀ ਦੇ ਪਿੜ ਵਿਚ ਅਜਿਹੀ ਅਸੀਸ, ਨਸੀਅਤ ਅਤੇ ਲੋਰੀ ਦਿੱਤੀ ਕਿ ਇਸ ਮਾਂ ਦੀ ਅਸੀਸ ਨੇ ਸ: ਸੁਖਬੀਰ ਸਿੰਘ ਬਾਦਲ ਨੂੰ ਸਿਆਸਤ ਦੇ ਅੰਬਰ ਦਾ ਧਰੂੰ ਤਾਰਾ ਬਣਾ ਦਿੱਤਾ | ਬੇਸ਼ੱਕ ਬੀਬੀ ਬਾਦਲ ਸਾਰੇ ਪੰਜਾਬ ਵਿਚ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਵਿਚਰਦੇ ਰਹੇ ਪ੍ਰੰਤੂ ਜੋ ਲਗਾਅ ਉਨ੍ਹਾਂ ਦਾ ਮਲੋਟ ਸ਼ਹਿਰ ਤੇ ਮਲੋਟ ਇਲਾਕੇ ਨਾਲ ਰਿਹਾ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ | ਆਪਣੇ ਜੀਵਨ ਦੇ ਅਖ਼ੀਰਲੇ ਪੰਜ ਸਾਲ ਬੀਬੀ ਬਾਦਲ ਨੇ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਲੰਗਰ ਦੀ ਸੇਵਾ ਕੀਤੀ ਤੇ ਇਹ ਸੇਵਾ ਵੀ ਮਲੋਟ ਹਲਕੇ ਦੇ ਵਿਧਾਇਕ ਸ: ਹਰਪ੍ਰੀਤ ਸਿੰਘ ਅਤੇ ਜਥੇ: ਦਿਆਲ ਸਿੰਘ ਕੋਲਿਆਂਵਾਲੀ ਕਾਰਜਕਾਰੀ ਮੈਂਬਰ ਸ਼ੋ੍ਰਮਣੀ ਕਮੇਟੀ ਨੂੰ ਪ੍ਰੇਰਣਾ ਦੇ ਕੇ ਮਲੋਟ-ਲੰਬੀ ਹਲਕੇ ਤੋਂ ਸ਼ੁਰੂ ਕਰਵਾਈ ਤੇ ਫਿਰ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਨੂੰ ਲੰਗਰ ਦੀ ਸੇਵਾ ਲਈ ਪ੍ਰੇਰਿਆ ਅਤੇ ਲੰਗਰ ਦੇ ਪ੍ਰਬੰਧ ਵਿਚ ਵੱਡਾ ਸੁਧਾਰ ਕੀਤਾ | ਬੀਬੀ ਬਾਦਲ ਨਾਮੁਰਾਦ ਬਿਮਾਰੀ ਕੈਂਸਰ ਕਰਕੇ 24 ਮਈ, 2011 ਨੂੰ ਸਦੀਵੀ ਵਿਛੋੜਾ ਦੇ ਗਏ | ਬੀਬੀ ਬਾਦਲ ਦੀ ਯਾਦ ਵਿਚ ਮਲੋਟ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮੰਡੀ ਹਰਜੀ ਰਾਮ ਮਲੋਟ ਵਿਖੇ 24 ਮਈ ਨੂੰ ਸਵੇਰੇ 9:30 ਵਜੇ ਸ੍ਰੀ ਅਖੰਡ ਪਾਠ ਦਾ ਭੋਗ ਪਵੇਗਾ | ਇਸ ਮੌਕੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਹੋਣਗੇ |

-ਅਜਮੇਰ ਸਿੰਘ ਬਰਾੜ

No comments: