jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਫਿਰ ਦੋ ਬੱਚੀਆਂ ਹੋਈਆਂ ਦਰਿੰਦਗੀ ਦਾ ਸ਼ਿਕਾਰ

www.sabblok.blogspot.com
ਫਿਰ ਦੋ ਬੱਚੀਆਂ ਹੋਈਆਂ ਦਰਿੰਦਗੀ ਦਾ ਸ਼ਿਕਾਰ
ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਅਤੇ ਬਦਾਯੂੰ ਜ਼ਿਲੇ ਵਿਚ ਵੱਖ-ਵੱਖ ਘਟਨਾਵਾਂ ਵਿਚ ਇਕ ਵਿਆਹੁਤਾ ਅਤੇ ਦੋ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ਸਾਮਣੇ ਆਏ ਹਨ। ਪੁਲਸ ਸੂਤਰਾਂ ਨੇ ਦੱਸਿਆ ਹੈ ਕਿ ਬਾਰਾਬੰਕੀ ਖੇਤਰ ਵਿਚ ਸਥਿਤ ਤਿਲੋਕਪੂਰ ਪਿੰਡ ਵਿਚ ਆਪਣੇ ਘਰ ਦੇ ਸਾਮਣੇ ਬੈਠੀ 13 ਸਾਲਾ ਇਕ ਵਿਕਲਾਂਗ ਲੜਕੀ ਨੂੰ ਗੱਡੀ ਦੇ ਚਾਲਕ ਓਮਕਾਰ (28) ਨੇ ਆਪਣੀ ਗੱਡੀ ਵਿਚ ਬੈਠਾ ਲਿਆ ਅਤੇ ਸੁੰਨਸਾਨ ਥਾਂ 'ਤੇ ਲੈ ਜਾ ਕੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਓਮਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵਾਰਦਾਤ ਨੂੰ ਲੈ ਕੇ ਪਿੰਡ ਵਿਚ ਕਾਫੀ ਤਣਾਅ ਦੇ ਮੱਦੇਨਜ਼ਰ ਪੀ. ਏ. ਸੀ. ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਇਕ ਹੋਰ ਵਾਰਦਾਤ ਵਿਚ ਬਾਰਾਬੰਕੀ ਦੇ ਕੋਠੀ ਥਾਣਾ ਖੇਤਰ ਵਿਚ ਸਥਿਤ ਖਾਨਪੁਰ ਪਿੰਡ ਵਿਚ ਸੋਨੂੰ ਸਿੰਘ ਅਤੇ ਬਸੰਤ ਨਾਂ ਦੇ ਵਿਅਕਤੀ ਨੇ ਇਕ ਵਿਆਹੁਤਾ ਦੇ ਘਰ 'ਚ ਵੜ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਵਾਰਦਾਤ ਦੇ ਸਮੇਂ ਵਿਆਹੁਤਾ ਦਾ ਪਤੀ ਕਿਸੇ ਸਮਾਰੋਹ ਵਿਚ ਸ਼ਿਰਕਤ ਕਰਨ ਗਿਆ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਬਦਾਯੂੰ ਜ਼ਿਲੇ ਦੇ ਉਝਾਨੀ ਖੇਤਰ ਵਿਚ ਘਿਲੌਰ ਪਿੰਡ ਵਿਚ ਵੀਰਵਾਰ ਦੀ ਰਾਤ ਨੂੰ ਸੱਤ ਸਾਲ ਦੀ ਬੱਚੀ ਖੇਤ ਵਿਚ ਕਣਕ ਦੇ ਸਿੱਟੇ ਲੈਣ ਗਈ ਸੀ ਕਿ ਉਦੋਂ ਇਕ ਅਗਿਆਤ ਵਿਅਕਤੀ ਨੇ ਉਸ ਨੂੰ ਪਾਣੀ ਪੀਣ ਲਈ ਨਲਕੇ ਦੀ ਥਾਂ ਦੱਸਣ ਦੇ ਬਹਾਨੇ ਬੁਲਾਇਆ ਅਤੇ ਸੁੰਨਸਾਨ ਥਾਂ 'ਤੇ ਲੈ ਜਾ ਕੇ ਉਸ ਨਾਲ ਬਲਾਤਕਾਰ ਕੀਤਾ।

No comments: