www.sabblok.blogspot.com
ਕੈਂਸਰ ਮਰੀਜਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਦੁਹਰਾਈ
ਚੰਡੀਗੜ੍ਹ - ਹਰੀਸ਼ ਚੰਦਰ ਬਾਗਾਂ ਵਾਲਾ-ਰਾਜ ਭਰ ਵਿਚ ਕੈਂਸਰ ਦੇ ਮਰੀਜਾਂ ਨੂੰ ਵਧੀਆ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ ਪਰਕਾਸ਼ ਸਿੰਘ ਬਾਦਲ ਨੇ ਸਰਕਾਰੀ ਮੈਡੀਕਲ ਕਾਲਜਾਂ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਲਈ ਸਾਜੋ ਸਮਾਨ ਮੁਹੱਈਆ ਕਰਵਾਉਣ ਵਾਸਤੇ ਤਕਰੀਬਨ 300 ਕਰੋੜ ਰੁਪਏ ਦੀ ਵਿਆਪਕ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੈਂਸਰ ਹਸਪਤਾਲ ਬਠਿੰਡਾ ਨੂੰ ਵੀ ਸੁਪਰਸਪੈਸ਼ਿਲਟੀ ਸੁਵਿਧਾਵਾਂ ਨਾਲ ਲੈਸ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਸ. ਬਾਦਲ ਨੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਉਚ ਅਧਿਕਾਰੀਆਂ ਨਾਲ ਆਪਣੇ ਨਿਵਾਸ ਸਥਾਨ ’ਤੇ ਅੱਜ ਸਵੇਰੇ ਇਕ ਮੀਟਿੰਗ ਦੌਰਾਨ ਲਿਆ। ਰਾਜ ਵਿਚੋਂ ਕੈਂਸਰ ਦੀ ਬਿਮਾਰੀ ਨਾਲ ਨਿਪਟਣ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਸ.ਬਾਦਲ ਨੇ ਕਿਹਾ ਕਿ ਕੈਂਸਰ ਦੇ ਮਰੀਜਾਂ ਲਈ ਵਧੀਆ ਇਲਾਜ ਉਪਲੱਬਧ ਕਰਵਾਉਣ ਲਈ ਰਾਜ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ’ਚ ਫੰਡਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਰਾਜ ਵਿਚ ਕਿਸੇ ਵੀ ਕੈਂਸਰ ਮਰੀਜ ਨੂੰ ਵਧੀਆ ਡਾਕਟਰੀ ਸੁਵਿਧਾਵਾਂ ਤੋਂ ਵਾਝਾਂ ਨਹੀ ਰਹਿਣ ਦਿੱਤਾ ਜਾਵੇਗਾ। ਇਨ੍ਹਾਂ ਹਸਪਤਾਲਾਂ ਵਿਚ ਸਬ ਤੋਂ ਵਧੀਆ ਡਾਕਟਰੀ ਦੇਖ-ਰੇਖ, ਖੋਜ ਅਤੇ ਜਾਂਚ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸ.ਬਾਦਲ ਨੇ ਇਨ੍ਹਾਂ ਸਰਕਾਰੀ ਮੈਡੀਕਲ ਕਾਲਜਾਂ ਵਿਚ ਨਿਊਕਲਰ ਮੈਡੀਸੀਨ, ਸਰਜੀਕਲ ਆਨਕੋਲਾਜੀ, ਮੈਡੀਕਲ ਆਨਕੋਲਾਜੀ ਅਤੇ ਰੇਡੀਓਥੇਰੇਪੀ ਵਿਚ ਉਚ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਫੈਕਲਟੀ ਦੀਆਂ ਅਸਾਮੀਆਂ ਭਰਨ ਦੀ ਵੀ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਰੇਡੀਓ ਡਾਇਗਨੋਸਿਸ, ਬਲੱਡ
ਟ੍ਰਾਂਸਮਿਸ਼ਨ ਅਤੇ ਪੈਥਾਲਾਜੀ ਵਿਭਾਗਾਂ ਵਿਚ ਅਤਿਆਧੁਨਿਕ ਸਾਜੋ ਸਮਾਨ ਸਥਾਪਤ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਕੈਂਸਰ ਦੇ ਮਰੀਜਾਂ ਨੂੰ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਨੂੰ ਕਿਹਾ ਕਿ ਉਹ 28 ਮਈ ਨੂੰ ਹੋਣ ਵਾਲੀ ਅਗਲੀ ਕੈਬਿਨਟ ਮੀਟਿੰਗ ਵਿਚ ਇਸ ਸਬੰਧੀ ਪ੍ਰਸਤਾਵ ਪ੍ਰਵਾਨਗੀ ਲਈ ਲੈ ਕੇ ਆਉਣ। ਮੁੱਖ ਮੰਤਰੀ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਘੇਰੇ ਵਿਚੋਂ ਅਸਾਮੀਆਂ ਨੂੰ ਕੱਢ ਕੇ ਵਿਭਾਗੀ ਚੋਣ ਕਮੇਟੀ ਵਲੋਂ ਸਿੱਧੀ ਭਰਤੀ ਕਰਨ ਲਈ ਵੀ ਪ੍ਰਕ੍ਰਿਆ ਸ਼ੁਰੂ ਕਰਨ ਲਈ ਵੀ ਆਖਿਆ ਹੈ ਜੋ ਕਿ ਡਾ ਕੇ.ਕੇ.ਤਲਵਾੜ, ਸਬੰਧਤ ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ, ਵਾਇਸ ਚਾਂਸਲਰ ਬੀ.ਐਫ.ਯੂ.ਐਚ ਫਰੀਦਕੋਟ, ਡਾਇਰੈਕਟਰ ਪੀ.ਜੀ.ਆਈ ਜਾਂ ਉਨ੍ਹਾਂ ਦੇ ਨੁਮਾਇਦੇ, ਡਾਇਰੈਕਟਰ ਟੀ.ਐਮ.ਸੀ ਜਾਂ ਉਨ੍ਹਾਂ ਦੇ ਨੁਮਾਇਦੇ, ਡਾਕਟਰ ਲਲਿਤ ਕੁਮਾਰ ਪ੍ਰੋਫੈਸਸਰ ਮੈਡੀਕਲ ਆਨਕੋਲਾਜੀ, ਏਮਜ਼ ਨਵੀਂ ਦਿੱਲੀ, ਡਾਕਟਰ ਆਰ.ਡੀ.ਮਿੱਤਲ ਮੁਖੀ ਨਿਊਕਲਰ ਮੈਡੀਸੀਨ ਪੀ.ਜੀ.ਆਈ ਚੰਡੀਗੜ੍ਹ, ਡੀ.ਆਰ.ਐਮ.ਈ ਤੋਂ ਇਲਾਵਾ ਏਮਜ ਪੀ.ਜੀ.ਆਈ/ ਪੀ.ਜੀ.ਆਈ/ ਟੀ.ਐਮ.ਸੀ ਤੋਂ ਸਬੰਧਤ ਵਿਸ਼ਾ ਮਾਹਿਰਾਂ ਦੇ ਅਧਾਰਤ ਹੋਵੇਗੀ।
ਕੈਂਸਰ ਦੇ ਮਰੀਜਾਂ ਦੇ ਇਲਾਜ ਵਿਚ ਪੂਰੀ ਤਰ੍ਹਾਂ ਕੁਸ਼ਲਤਾ ਵਤਰਣ ਲਈ ਮਾਨਵੀਂ ਸ਼ਕਤੀ ਦੀ ਸਿਖਲਾਈ ਦੀ ਜਰੂਰਤ ’ਤੇ ਜੋਰ ਦਿੰਦੇ ਹੋਏ ਸ ਬਾਦਲ ਨੇ ਪ੍ਰਮੁੱਖ ਸਕੱਤਰ ਸਿਹਤ ਵਲੋਂ ਲੋੜੀਂਦਾ ਸਟਾਫ ਟਾਟਾ ਮੋਮੋਰੀਅਲ ਕੈਂਸਰ ਹਸਪਤਾਲ ਮੁੰਬਈ ਅਤੇ ਪੀ.ਜੀ.ਆਈ.ਐਮ.ਈ.ਆਰ ਵਿਖੇ ਸਿਖਲਾਈ ਲਈ ਭੇਜਣ ਦੇ ਪੇਸ਼ ਕੀਤੇ ਪ੍ਰਸਤਾਵ ਨਾਲ ਵੀ ਸਹਿਮਤੀ ਪ੍ਰਗਟਾਈ। ਮੁੱਖ ਮੰਤਰੀ ਨੇ ਪਟਿਆਲਾ ਅਤੇ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਹ ਡਾਕਟਰੀ ਸਾਜੋ ਸਮਾਨ ਦਾ ਪੱਧਰ ਉਚਾ ਚੁਕਣ ਲਈ ਇਕ ਵਿਆਪਕ ਯੋਜਨਾ ਲੈ ਕੇ ਆਊਣ। ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਨੇ ਸ.ਬਾਦਲ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਮੈਡੀਕਲ ਸਾਜੋ ਸਮਾਨ ਅਤੇ ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁਕੱਣ ਲਈ 165 ਕਰੋੜ ਰੁਪਏ ਦਾ ਵਿਸਤ੍ਰਤ ਪ੍ਰਸਤਾਵ ਭੇਜਿਆ ਹੋਇਆ ਹੈ ਜਿਸ ਦਾ ਉਦੇਸ਼ ਇਸ ਸ਼ਾਨੇਮੱਤੇ ਮੈਡੀਕਲ ਕਾਲਜ ਨੂੰ ਦੇਸ਼ ਦੇ ਸਭ ਤੋਂ ਵਧੀਆ ਮੈਡੀਕਲ ਅਤੇ ਖੋਜ ਹਸਪਤਾਲ ਦੇ ਬਰਾਬਰ ਲਿਆਉਣਾ ਹੈ। ਇਸੇ ਦੌਰਾਨ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਨੇ ਸ.ਬਾਦਲ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਪੀ.ਆਈ.ਡੀ.ਬੀ ਦੇ ਨਾਲ ਬਹੁਮੰਜਲੀ ਪਾਰਕਿੰਗ ਮੁਹੱਈਆ ਕਰਵਾਉਣ ਦੇ ਮਾਮਲੇ ਨੂੰ ਅੱਗੇ ਖੜਿਆ ਹੈ ਜਿਸ ਨੂੰ ਂਿੲਸ ਦੇ ਪ੍ਰਬੰਧਕੀ ਡਾਇਰੈਕਟਰ ਵਲੋਂ ਦਿੱਤੇ ਗਏ ਭਰੋਸੇ ਵਜੋਂ ਛੇਤੀ ਹੀ ਹਰੀ ਝੰਡੀ ਮਿਲ ਜਾਵੇਗੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਰਾਏ ਕੰਪਲੈਕਸ ਦੀ ਉਸਾਰੀ ਦਾ ਕੰਮ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਵਲੋਂ ਕੀਤਾ ਜਾਵੇਗਾ ਜਿਸ ਨੇ ਇਸ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ। ਸ.ਬਾਦਲ ਨੇ ਪਟਿਆਲਾ ਹੈਲਥ ਫਾਂਊਡੇਸ਼ਨ ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਸਰਗਰਮੀਆਂ ਲਈ ਇਕ ਐਨ.ਜੀ.ਓ ਵਜੋਂ ਸਰਗਰਮ ਹੈ ਦੇ ਯੋਗਦਾਨ ਦੀ ਪ੍ਰਸ਼ੰਸ਼ਾ ਕੀਤੀ। ਸ.ਬਾਦਲ ਨੇ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਉਥੇ ਸਰਾਏ ਕੰਪਲੈਕਸ ਚਲਾਉਣ ਲਈ ਐਨ.ਜੀ. ਓ ਦੀ ਸਹਾਇਤਾ ਪ੍ਰਾਪਤ ਕਰਨ ਲਈ ਆਖਿਆ ਹੈ। ਮਰੀਜਾਂ ਦੇ ਠੀਕ ਹੋਣ ਦੇ ਸਬੰਧ ਵਿਚ ਹਸਪਤਾਲਾਂ ਦੇ ਵਾਤਾਵਰਨ ਦੀ ਵੱਡੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਸ ਬਾਦਲ ਨੇ ਕਿਹਾ ਕਿ ਇਨ੍ਹਾਂ ਹਸਪਤਾਲਾਂ ਦੀਆਂ ਇਮਾਰਤਾਂ ਦੇ ਡਿਜਾਈਨ ਅਜਿਹੇ ਤਰੀਕੇ ਨਾਲ ਬਣੇ ਹੋਣੇ ਚਾਹੀਦੇ ਹਨ ਜੋ ਕਿ ਵਧੀਆ ਲੱਗਣ ਅਤੇ ਐਲ.ਈ.ਡੀ, ਫ੍ਰਿਜ, ਏ.ਸੀ ਆਦਿ ਦੀਆਂ ਸੁਵਿਧਾਵਾਂ ਪ੍ਰਾਈਵੈਟ ਕਮਰਿਆਂ ਵਿਚ ਹੋਣ। ਲੋਬੀਆਂ ਅਤੇ ਬਰਾਂਡਿਆਂ ਵਿਚ ਦੀਵਾਰਾਂ ’ਤੇ ਪੇਟਿੰਗਾਂ ਬਣੀਆਂ ਹੋਣ। ਉਨ੍ਹਾਂ ਨੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਹ ਇਨ੍ਹਾਂ ਹਸਪਤਾਲਾਂ ਦੇ ਵਿੱਤੀ ਤੌਰ ’ਤੇ ਚਲਦਾ ਰਖਣ ਲਈ ਵਾਧੂ ਵਸੀਲੇ ਜੁਟਾਉਣ। ਸ.ਬਾਦਲ ਨੇ ਸਿਹਤ ਬਾਰੇ ਸਲਾਹਕਾਰ ਡਾ. ਕੇ.ਕੇ ਤਲਵਾੜ ਨੂੰ ਕਿਹਾ ਕਿ ਉਹ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਵਿਚਾਰ ਵਟਾਂਦਰਾ ਕਰਕੇ ਸਿਹਤ ਵਿਭਾਗ ਵਾਧੂ ਵਸੀਲੇ ਜੁਟਾਉਣ ਦੇ ਸਬੰਧ ਵਿਚ ਸਿਫਾਰਸ਼ ਕਰਨ। ਸ ਬਾਦਲ ਨੇ ਪ੍ਰਮੁੱਖ ਸਕੱਤਰ ਸਿਹਤ ਨੂੰ ਆਖਿਆ ਕਿ ਉਹ ਉਹ ਇਨ੍ਹਾਂ ਮੈਡੀਕਲ ਕਾਲਜਾਂ ਵਿਚ ਕੈਂਸਰ ਦੇ ਇਲਾਜ ਬਾਰੇ ਵਿੰਗਾਂ ਨੂੰ ਸਮੁੱਚੇ ਸਾਜੋ ਸਮਾਨ ਨਾਲ ਲੈਸ ਕਰਨ ਲਈ ਯਕੀਨੀ ਬਣਾਉਣ ਅਤੇ ਇਸ ਦੀ ਖਰੀਦਦਾਰੀ ਟਾਟਾ ਯਾਦਗਾਰੀ ਹਸਪਤਾਲ ਮੁਬੰਈ ਰਾਹੀਂ ਕੀਤੀ ਜਾਵੇ । ਵਿਚਾਰਚਰਚਾ ਵਿਚ ਹਿੱਸਾ ਲੈਂਦੇ ਹੋਏ ਡਾ. ਕੇ.ਕੇ.ਤਲਵਾੜ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਰਕਾਰੀ ਮੈਡੀਕਲ ਕਾਲਜਾਂ ਵਿਚ ਨਿਊਕਲਰ ਮੈਡੀਸੀਨ, ਮੈਡੀਕਲ ਫਿਜਿਕਸ ਅਤੇ ਆਨਕੋਲਾਜੀ ਵਿਭਾਗਾਂ ਨੂੰ ਸਥਾਪਤ ਕੀਤਾ ਜਾਵੇ ਕਿਊਕਿ ਇਹ ਕੈਂਸਰ ਦੇ ਇਲਾਜ ਲਈ ਬਹੁਤ ਅਹਿਮ ਹਨ। ਡਾ. ਤਲਵਾੜ ਨੇ ਕਿਹਾ ਕਿ ਕੈਂਸਰ ਦੇ ਮਰੀਜਾਂ ਨੂੰ ਹਸਪਤਾਲਾਂ ਵਿਚ ਘਰ ਵਰਗੀ ਦੇਖਭਾਲ ਦੀ ਜਰੂਰਤ ਹੈ। ਸ ਬਾਦਲ ਨੇ ਮੁੱਖ ਸਕੱਤਰ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਨਿਯਮਤ ਤੌਰ ’ਤੇ ਮੀਟਿੰਗਾਂ ਕਰਨ ਨੂੰ ਕਿਹਾ ਹੈ ਤਾਂ ਜੋ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਸਾਜੋ ਸਮਾਨ ਨਾਲ ਲੈਸ ਕਰਨ ਦੀ ਪ੍ਰਕ੍ਰਿਆ ’ਤੇ ਨਿਗਰਾਨੀ ਰਖੀ ਜਾ ਸਕੇ। ਉਨ੍ਹਾਂ ਨੇ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਨੂੰ ਸਰਕਾਰੀ ਮੈਡੀਕਲ ਕਾਲਜਾਂ ਦੇ ਕੈਂਸਰ ਵਿਭਾਗਾਂ ਦਾ ਪੱਧਰ ਉਚਾ ਚੁੱਕਣ ਲਈ ਵਿਸਤ੍ਰਤ ਰਿਪੋਰਟ ਤਿਆਰ ਕਰਨ ਨੂੰ ਆਖਿਆ ਹੈ। ਇਸ ਮੌਕੇ ਹੋਰਨਾ ਵਿਚ ਮੁੱਖ ਸਕੱਤਰ ਸ਼੍ਰੀ ਰਾਕੇਸ਼ ਸਿੰਘ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀਮਤੀ ਵਿੰਨੀ ਮਹਾਜਨ, ਵਿਸ਼ੇਸ਼ ਸਕੱਤਰ ਖਰਚਾ ਸ਼੍ਰੀ ਜਸਪਾਲ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ ਚੀਮਾ ਅਤੇ ਸ਼੍ਰੀ ਗਗਨਦੀਪ ਸਿੰਘ ਬਰਾੜ, ਵਾਇਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ ਡਾ. ਐਸ.ਐਸ ਗਿੱਲ ਅਤੇ ਡਾਇਰੈਕਟਰ ਡਾਕਟਰੀ ਸਿੱਖਿਆ ਅਤੇ ਖੋਜ ਡਾ. ਤੇਜਵੀਰ ਸਿੰਘ ਤੋਂ ਇਲਾਵਾ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੇ ਪਿੰ੍ਰਸੀਪਲ ਹਾਜਰ ਸਨ।

No comments:
Post a Comment