www.sabblok.blogspot.com
ਬਾਦਲ ਨੇ ਨੈਸਲੇ ਨੂੰ ਡੇਅਰੀ ਫਾਰਮਿੰਗ ਨੂੰ ਬੜ੍ਹਾਵਾ ਦੇਣ ਲਈ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਲਈ ਆਖਿਆ
ਚੰਡੀਗੜ੍ਹ .-ਨੈਸਲੇ ਇੰਡੀਆ ਲਿਮਟਿਡ ਨੇ ਮੋਗਾ ਵਿਖੇ ਆਪਣੀ ਮੌਜੂਦਾ ਫਰਮ ਵਿਚ 500 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ। ਇਹ ਭਰੋਸਾ ਨੈਸਲੇ ਇੰਡੀਆ ਲਿ. ਦੇ ਚੇਅਰਮੈਨ ਅਤੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਐਨਟੋਨੀਓ ਹੈਲਿਓ ਵਿਜ਼ਾਇਕ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਅੱਜ ਸਵੇਰੇ ਹੋਈ ਇਕ ਮੀਟਿੰਗ ਦੌਰਾਨ ਦਿਵਾਇਆ। ਵਿਚਾਰ ਚਰਚਾ ਦੌਰਾਨ ਸ੍ਰੀ ਐਨਟੋਨੀਓ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਐਨ ਆਈ ਐਲ ਦਾ ਦੇਸ਼ ਭਰ ਵਿਚ 9500 ਕਰੋੜ ਰੁਪਏ ਦਾ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਨੈਸਲੇ ਨੇ ਪਹਿਲਾਂ ਹੀ ਤਕਰੀਬਨ 250 ਕਰੋੜ ਰੁਪਏ ਨਿਵੇਸ਼ ਕੀਤਾ ਹੈ ਅਤੇ ਏਨਾ ਹੀ ਨਿਵੇਸ਼ ਅਗਲੇ ਦੋ ਸਾਲਾਂ ਦੌਰਾਨ ਮੋਗਾ ਵਿਖੇ ਤਕਨਾਲੋਜੀ ਦਾ ਪੱਧਰ ਉਚਾ ਚੁੱਕਣ, ਪਸਾਰਾ ਕਰਨ ਅਤੇ ਆਧੁਨਿਕੀਕਰਨ ਵੀ ਕੀਤਾ ਜਾਵੇਗਾ। ਮੋਗਾ ਵਿਖੇ ਨੈਸਲੇ ਪਲਾਂਟ ਬੰਦ ਹੋਣ ਦੀਆਂ ਵਿਰੋਧੀ ਧਿਰ ਵਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਸ੍ਰਵਿਜ਼ਾਇਕ ਦੀ ਮੁਖ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਵਿਰਾਮ ਲੱਗ ਗਿਆ ਹੈ ਖਾਸ ਕਰ ਉਨ੍ਹਾਂ ਵਲੋਂ 500 ਕਰੋੜ ਰੁਪਏ ਦਾ ਇਸ ਪਲਾਂਟ ਵਿੱਚ ਹੋਰ ਨਿਵੇਸ਼ ਕਰਨ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਸ਼੍ਰੀ ਵਿਜ਼ਾਇਕ ਨੇ ਸ. ਬਾਦਲ ਨੂੰ ਦੱਸਿਆ ਕਿ ਕੰਪਨੀ ਨੇ 1961 ਵਿਚ ਮੋਗਾ ਵਿਖੇ ਆਪਣਾ ਪਹਿਲਾ ਯੂਨਿਟ ਸ਼ੁਰੂ ਕੀਤਾ ਸੀ ਜੋ ਦੁਨੀਆਂ ਭਰ ਵਿੱਚ ਉਨ੍ਹਾਂ ਦਾ ਨਿਵੇਸ਼ ਕਰਨ ਲਈਉਨ੍ਹਾਂ ਦੇ ਤਾਜ ਵਿੱਚ ਹੀਰਾ ਹੈ। ਉਨ੍ਹਾਂ ਦੱਸਿਆ ਕਿ ਇਹ ਪਲਾਂਟ ਪੰਜਾਬੀਆਂ ਵਲੋਂ ਚਲਾਇਆ ਜਾਂਦਾ ਹੈ ਅਤੇ ਕੁਲ 25000 ਮੁਲਾਜ਼ਮਾਂ ਵਿਚੋਂ 90 ਫੀਸਦੀ
ਪੰਜਾਬ ਦੇ ਹਨ। ਇਸ ਤਰ੍ਹਾਂ ਹੀ ਨੈਸਲੇ ਸਲਾਨਾ ਪੰਜਾਬ ਤੋਂ 650-700 ਕਰੋੜ ਰੁਪਏ ਦਾ ਕੱਚਾ ਮਾਲ ਖਰੀਦਦੀ ਹੈ। ਇਸ ਸਮੇਂ ਕੰਪਨੀ ਰਾਜ ਦੇ 1,10,000 ਕਿਸਾਨਾਂ ਕੋਲੋਂ ਦੁੱਧ ਖਰੀਦਦੀ ਹੈ ਜੋ ਨੈਸਲੇ ਦੇ ਪੰਜਾਬ ਨਾਲ ਗੂੜ੍ਹੇ ਸਬੰਧਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਜਿਨ੍ਹਾਂ ਨੇ ਆਪਣੀ ਸਰਗਰਮੀ ਮੋਗਾ ਤੋਂ ਸ਼ੂਰੂ ਕੀਤੀ ਜੋ ਭਾਰਤ ਵਿਚ ਸਾਡੇ ਲਈ ਇਕ ਪ੍ਰਵੇਸ਼ ਦਵਾਰ ਸਾਬਤ ਹੋਇਆ ਹੈ ਅਤੇ ਇਸ ਤੋਂ ਬਾਅਦ ਇਸਨੇ ਵੱਖ ਵੱਖ ਥਾਵਾਂ ਉ¤ਤੇ 8 ਯੂਨਿਟ ਸਥਾਪਤ ਕਰ ਲਏ ਹਨ। ਸ਼੍ਰੀ ਵਿਜ਼ਾਇਕ ਨੇ ਰਾਜ ਵਿਚ ਇਕ ਅਤਿ ਆਧੁਨਿਕ ਸਥਾਪਤ ਕਰਨ ਦੇ ਮੁੱਖ ਮੰਤਰੀ ਦੇ ਪ੍ਰਸਤਾਵ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਿਆ ਤਾਂ ਜੋ ਡੇਅਰੀ ਸੈਂਟਰ ਪੰਜਾਬ ਸਰਕਾਰ ਦੀ ਭਾਈਵਾਲੀ ਨਾਲ ਸੁਪਰ ਸਪੈਸ਼ਿਲਟੀ ਵੈਟਨਰੀ ਹਸਪਤਾਲ, ਮਾਡਲ ਡੇਅਰੀ ਫਾਰਮ, ਬਰੀਡਿੰਗ ਸੈਂਟਰ ਅਤੇ ਸਿਖਲਾਈ ਸੁਵਿਧਾਵਾਂ ਨਾਲ ਰਾਜ ਦੇ ਡੇਅਰੀ ਧੰਦੇ ਵਿੱਚ ਲੱਗੇ ਲੋਕਾਂ ਨੂੰ ਲਾਭ ਹੋਵੇਗਾ। ਰਾਜ ਸਰਕਾਰ ਮੋਗਾ ਦੇ ਨੇੜੇ ਕੰਪੋਜ਼ਿਟ ਡੇਅਰੀ ਸੈਂਟਰ ਸਥਾਪਤ ਕਰਨ ਲਈ ਪੰਚਾਇਤ ਜਾਂ ਸਰਕਾਰ ਦੀ ਢੁਕਵੀਂ ਜ਼ਮੀਨ ਦਾ ਪ੍ਰਬੰਧ ਕਰਨ ਲਈ ਰੂਪ ਰੇਖਾ ਬਨਾਉਣ ਲਈ ਕਾਰਜ ਕਰੇਗੀ। ਮੁੱਖ ਮੰਤਰੀ ਵਲੋਂ ਜ਼ੋਰ ਪਾਉਣ ’ਤੇ ਸ਼੍ਰੀ ਵਿਜ਼ਾਇਕ ਨੇ 3-4 ਮੌਜ਼ੂਦਾ ਪ੍ਰਾਈਵੇਟ ਡੇਅਰੀ ਫਾਰਮਾਂ ਦਾ ਪੱਧਰ ਉਚਾ ਚੁੱਕਣ ਲਈ ਸਹਿਮਤੀ ਪ੍ਰਗਟਾਈ ਜੋ ਡੇਅਰੀ ਧੰਦਾ ਅਪਨਾਉਣ ਲਈ ਯੁਵਾ ਡੇਅਰੀ ਫਾਰਮਰਾਂ ਲਈ ਚਾਨਣ ਮੁਨਾਰਾ ਹੋਵੇਗਾ।

No comments:
Post a Comment