www.sabblok.blogspot.com
ਕੁੱਲੂ-(ਪੀ ਟੀ ਆਈ )-- ਹਿਮਾਚਲ ਪ੍ਰਦੇਸ਼ ਦੇ ਕੁੱਲੂ ਨੇੜੇ ਭੁੰਤਲ ਵਿਖੇ ਇਕ ਬੱਸ ਦੇ ਬਿਆਸ ਦਰਿਆ 'ਚ ਡਿੱਗ ਜਾਣ ਕਾਰਨ 34 ਸਵਾਰੀਆਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਜਦੋਂਕਿ ਕਈ ਹੋਰ ਜ਼ਖਮੀ ਦੱਸੇ ਜਾਂਦੇ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕੁੱਲੂ ਦੇ ਜ਼ਿਲਾ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਹੈ ਅਤੇ ਰਾਹਤ ਅਤੇ ਬਚਾਅ ਅਮਲਾ ਬੱਸ ਨੂੰ ਦਰਿਆ ਵਿਚੋਂ ਕੱਢਣ ਵਿਚ ਜੁਟਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦਰਿਆ 'ਚੋਂ 11 ਲਾਸ਼ਾਂ ਨੂੰ ਕੱਢਿਆ ਜਾ ਚੁੱਕਾ ਹੈ ਜਦਕਿ ਹਾਦਸੇ 'ਚ ਜ਼ਖਮੀ ਹੋਏ 14 ਲੋਕਾਂ ਨੂੰ ਬਚਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਬੱਸ ਵਿਚ 50 ਤੋਂ ਜ਼ਿਆਦਾ ਯਾਤਰੀ ਸਵਾਰ ਸਨ। ਬੱਸ ਦੇ ਨਦੀ 'ਚ ਡਿੱਗਣ ਤੋਂ ਪਹਿਲਾਂ ਬੱਸ ਦੇ ਡਰਾਈਵਰ ਨੇ ਬਾਹਰ ਛਲਾਂਗ ਮਾਰ ਦਿੱਤੀ। ਰਾਹਤ ਅਤੇ ਬਚਾਅ ਕਾਰਜ ਲਈ ਟੀਮਾਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਸੂਤਰਾਂ ਮੁਤਾਬਕ ਹੁਣ ਨਦੀ ਵਿਚ ਡਿੱਗੀ ਬੱਸ ਵਿਚ ਅਜੇ ਵੀ ਕਰੀਬ ਦੋ ਦਰਜਨ ਯਾਤਰੀ ਦੱਸੇ ਜਾਂਦੇ ਹਨ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 34 ਤੱਕ ਪਹੁੰਚਣ ਦਾ ਖਦਸ਼ਾ ਹੈ। ਸੂਤਰਾਂ ਮੁਤਾਬਕ ਬੱਸ ਦੇ ਦਰਿਆ ਵਿਚ ਡਿੱਗਣ ਤੋਂ ਬਾਅਦ ਪੂਰੀ ਬੱਸ ਪਾਣੀ ਵਿਚ ਡੁੱਬ ਗਈ ਅਤੇ ਬੱਸ ਦੇ ਸਿਰਫ ਟਾਇਰ ਹੀ ਬਾਹਰ ਨਜ਼ਰ ਆ ਰਹੇ ਸਨ।

No comments:
Post a Comment