jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 8 May 2013

ਇਟਲੀ (ਲਵੀਨੀਓ) ਵਿਖੇ ਸਜਾਏ ਨਗਰ ਕੀਰਤਨ ਵਿਚ ਸੰਗਤਾਂ ਦਾ ਹੋਇਆ ਭਾਰੀ ਇਕੱਠ

www.sabblok.blogspot.com

altਰੋਮ, (ਇਟਲੀ), 7 ਮਈ, (ਸਾਬੀ ਚੀਨੀਆ) - ਸੈਂਟਰ ਇਟਲੀ ਦੇ ਸੂਬੇ ਲਾਸੀA ਵਿਖੇ ਸਥਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਅਤੇ ਹੋਰਨਾਂ ਗੁਰਦੁਆਰਿਆ ਦੀਆਂ ਪ੍ਰਬੰਧਕ ਕਮੇਟੀਆ ਵਿਚੋ ਸ੍ਰੀ ਗੁਰੂ ਭਗਤ ਰਾਵਿਦਾਸ ਸਿੰਘ ਸਭਾ ਲਵੀਨੀਓ, ਗੁਰੂ ਨਾਨਕ ਦਰਬਾਰ ਰੋਮ , ਸੇਵਾ ਸੁਸਾਇਟੀ ਲਾਦੀਸਪੋਲੀ, ਗੁਰਦੁਆਰਾ ਸਿੰਘ ਸਭਾ ਸੂਬਾAਦੀਆਂ, ਗੁਰਦੁਆਰਾ ਸੰਨਵੀਤੋ ਤੇ ਸ੍ਰੀ ਗੁਰੂ ਰਾਵਿਦਾਸ ਦਰਬਾਰ ਵਿਲੈਤਰੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੁਜਾਏ ਗਏ ਸਲਾਨਾ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਭਾਰੀ ਇਕੱਠ ਹੋਇਆ। ਨਗਰ ਕੀਰਤਨ ਦੀ ਆਰੰਭਤਾ ਕੋਈ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਜ ਪਿਆਰਿਆ ਤੇ ਪੰਜ ਨਿਸ਼ਾਨਚੀ ਸਿੰਘ ਦੀ ਅਗਵਾਈ ਵਿਚ ਹੋਈ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਧਿਆਨ ਵਿਚ ਰੱਖਦੇ ਹੋਏ ਨੌਜਵਾਨਾਂ ਤੇ ਬੀਬੀਆਂ ਵੱਲੋਂ ਰਸਤੇ ਸਾਫ ਕਰਦੇ ਹੋਏ ਸਾਰੇ ਰਸਤੇ ਵਿਚ ਫੁੱਲ ਦੀ ਵਰਖਾ ਕੀਤੀ ਜਾ ਰਹੀ ਸੀ। ਜਿਸ ਦਾ ਨਜਰਾਂ ਵੇਖਿਆ ਹੀ ਬਣਦਾ ਸੀ ,ਕਵੀਸ਼ਰੀ ਤੇ ਕੀਰਤਨ ਜੱਥੇ ਵਾਲੇ ਸਿੰਘਾਂ ਵੱਲੋਂ ਵਾਰੀ -ਵਾਰੀ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਿਆ ਗਿਆ, ਨਗਰ ਕੀਰਤਨ ਵਿਚ ਹਾਜ਼ਰੀਆਂ ਭਰਨ ਆਈਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਾਰੀ ਦੇ ਨਾਲ ਤੁਰਦੇ ਹੋਏ ਸਤਿਨਾਮ ਸ੍ਰੀ ਵਾਹਿਗੁਰੂ ਦੇ ਜਾਪ ਕੀਤੇ ਗਏ । ਸਿੱਖੀ ਸੇਵਾ ਸੁਸਾਇਟੀ ਦੇ ਨੌਜਵਾਨਾਂ ਵੱਲੋਂ ਇਟਾਲੀਅਨ ਭਾਸ਼ਾ ਵਿਚ ਪ੍ਰਕਾਸ਼ਿਤ ਸਿੱਖ ਇਤਿਹਾਸ ਮੁਫਤ ਵੰਡਿਆ ਜਾ ਗਿਆ ਜੋ ਇਕ ਸ਼ਾਲਘਾਯੋਗ ਉਪਰਾਲਾ ਸੀ। ਸਿੱਖ ਕੌਮ ਵੱਲੋਂ ਸਜਾਏ ਸਲਾਨਾ ਨਗਰ ਕੀਰਤਨ ਦੀ ਵਿਸ਼ੇਸ਼ਤਾ ਰਹੀ ਕਿ ਜਿੱਥੇ ਸੰਗਤਾਂ ਦੀ ਰਿਕਾਰਡ ਆਮਦ ਵੱਧ ਸੀ ਉੱਥੇ ਨਗਰ ਕੀਰਤਨ ਦੇ ਰਸਤਿਆ ਵਿਚ ਥਾਂ ਥਾਂ ਕੀਤੇ ਗਏ ਸਵਾਗਤੀ ਪੜ੍ਹਾਂਵਾਂ ਵਿਚ ਇਟਾਲੀਅਨ ਆਗੂਆਂ ਨੇ ਹਿੱਸਾ ਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਮਸਤਕ ਹੋਏ। ਤਿੰਨ ਦਿਨ ਪਹਿਲਾ ਡਿਊਟੀ ਤੇ ਪੁੱਜੇ ਭਾਰਤੀ ਦੂਤਾਵਾਸ ਰੋਮ ਦੇ ਨਵੇ ਮੁੱਖੀ ਨੇ ਸਮੂਹ੍ਹ ਸਟਾਫ ਦੇ ਨਾਲ ਪੁੱਜ ਕਰਕੇ ਨਗਰ ਕੀਰਤਨ ਵਿਚ ਹਾਜਰੀ ਭਰਦੇ ਹੋਏ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਈ । ਇਸੇ ਦੌਰਾਨ ਸਿੱਖ ਆਗੂਆਂ ਨੇ ਅੰਬੈਸਟਰ ਸਾਹਿਬ ਨੂੰ ਭਾਰਤੀ ਜੇਲ੍ਹਾ ਵਿਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਮੰਗਾਂ ਵੀ ਰੱਖੀਆ ।ਨਗਰ ਕੀਰਤਨ ਦੇ ਸਵਾਗਤ ਲਈ ਪੁੱਜੇ ਨਗਰ ਕੌਸਲ ਲਵੀਨੀA ਦੇ ਮੇਅਰ ਅਤੇ ਹੋਰਨਾਂ ਅਧਿਕਾਰੀਆ ਨੇ ਇਸ ਸ਼ੁਭ ਦਿਹਾੜੇ ਦੀਆ ਵਧਾਈਆ ਦਿੰਦੇ ਹੋਏ ਅੱਗੇ ਤੋਂ ਵੀ ਅਜਿਹੇ ਕਾਰਜਾਂ ਲਈ ਵੱਧ ਚੜਕੇ ਸਹਿਯੋਗ ਦੇਣ ਦਾ ਵਿਸ਼ਵਾਸ਼ ਦੁਵਾਇਆ । ਟ੍ਰੈਫਿਕ ਪੁਲਿਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਧਿਆਨ ਵਿਚ ਰੱਖਦੇ ਹੋਏ ਜਿਸ ਤਰਾਂ ਟ੍ਰੈਫਿਕ ਨੂੰ ਕੰਟਰੋਲ ਕੀਤਾ ਗਿਆ ਸੀ। Aਹ ਆਪਣੇ ਆਪ ਵਿਚ ਕਾਬਲੇ ਤਾਰੀਫ ਸੀ। ਇਸੇ ਦੌਰਾਨ ਵੱਖ ਵੱਖ ਜੱਥੇਬੰਦੀਆ ਤੇ ਸੰਗਤਾਂ ਵੱਲੋਂ ਰਸਤੇ ਵਿਚ ਕਈ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਕੀਤੀ ਗਈ ਜਿਸ ਨੂੰ ਸੰਗਤਾਂ ਨੇ ਪਿਆਰ ਤੇ ਸਤਿਕਾਰ ਨਾਲ ਛਕਿਆ। ਨਗਰ ਕੀਰਤਨ ਨੇ ਮੇਨ ਪਿਆਸੇ ਵਿਚ ਹੁੰਦੇ ਹੋਏ ਗੁਰਦੁਆਰਾ ਸਾਹਿਬ ਵਲ ਨੂੰ ਚਾਲੇ ਪਾਏ ਜੱਥੇ ਪੁੱਜਣ ਉਪਰੰਤ ਗ੍ਰੰਥੀ ਸਿੰਘ ਵੱਲੋਂ ਸਮਾਪਤੀ ਅਰਦਾਸ ਕੀਤੀ ਗਈ, ਤੇ ਇਸ ਨਗਰ ਕੀਰਤਨ ਲਈ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਸਨਮਾਨ੍ਹ ਕੀਤਾ ਗਿਆ। ਅੰਤ ਵਿਚ ਬੋਲਦੇ ਹੋਏ ਭਾਈ ਅਜੀਤ ਸਿੰਘ ਥਿੰਦ ਤੇ ਭਾਈ ਰਾਜਵਿੰਦਰ ਸਿੰਘ ਰਾਜਾ ਵੱਲੋਂ ਆਈਆਂ ਸੰਗਤਾਂ, ਪ੍ਰਸ਼ਾਨਿਕ ਅਧਿਕਾਰੀਆਂ ਆਦਿ ਸਭ ਦਾ ਧੰਨਵਾਦ ਕੀਤਾ ਗਿਆ। ਪ੍ਰੰਬਧਕਾਂ ਵੱਲੋਂ ਰੋਮ, ਸਬਾਊਦੀਆਂ, ਸੰਨਵੀਤੋ ਲਾਦੀਸਪੋਲੀ ਤੇ ਹੋਰਨਾਂ ਸ਼ਹਿਰਾਂ ਤੋਂ ਬੱਸਾਂ ਦੇ ਕਾਫਲੇ ਲੈਕੇ ਪੁੱਜੇ ਸੇਵਾਦਾਰਾਂ ਦਾ ਵੀ ਸਨਮਾਨ੍ਹ ਕੀਤਾ ਗਿਆ।

No comments: