jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 26 May 2013

ਬਾਦਲ ਵੱਲੋਂ 37 ਕਰੋੜ ਦੀ ਲਾਗਤ ਨਾਲ ਬਣੇ ਸੀਵਰੇਜ ਪਲਾਂਟ ਦਾ ਉਦਘਾਟਨ

www.sabblok.blogspot.com
ਬਠਿੰਡਾ. ਹੁਕਮ ਚੰਦ ਸ਼ਰਮਾ

ਬਾਦਲ ਵੱਲੋਂ 37 ਕਰੋੜ ਦੀ ਲਾਗਤ ਨਾਲ ਬਣੇ ਸੀਵਰੇਜ ਪਲਾਂਟ ਦਾ ਉਦਘਾਟਨ 
 ਬਠਿੰਡਾ. ਹੁਕਮ ਚੰਦ ਸ਼ਰਮਾ
25 ਮਈ P ਪੰਜਾਬ ਸਰਕਾਰ ਨੇ ਸੂਬੇ ਦੇ ਬਾਕੀ ਰਹਿੰਦੇ 1300 ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ 800 ਰੁਪਏ ਦੀ ਅਹਿਮ ਯੋਜਨਾ ਪਾਸ ਕਰ ਦਿੱਤੀ ਹੈ ਜਿਸ ਦੇ ਮੁਕੰਮਲ ਹੋਣ ਸਦਕਾ ਆਉਂਦੇ 2 ਸਾਲਾ 'ਚ ਪੰਜਾਬ ਦੇ ਸਾਰੇ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸੁਵਿਧਾ ਮੁਹੱਈਆ ਹੋ ਜਾਵੇਗੀ |
ਅੱਜ ਇੱਥੇ 37 ਕਰੌੜ ਦੀ ਲਾਗਤ ਨਾਲ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ 2016 ਤੱਕ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਸੀਵਰੇਜ਼ ਟਰੀਟਮੈਂਟ ਪਲਾਂਟ ਸਥਾਪਤ ਕਰਨ ਦਾ ਹੈ | ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਥੱਲੇ ਜਾਣ ਤੋਂ ਰੋਕਣ ਲਈ ਬਰਸਾਤੀ ਪਾਣੀ ਦੀ ਵਿਗਿਆਨਕ ਤਰੀਕੇ ਨਾਲ ਵਰਤੋ ਲਈ ਪੰਜਾਬ ਸਰਕਾਰ ਨੇ ਵਖਰੀ ਯੋਜਨਾ ਬਣਾਈ ਹੈ | ਪੰਜਾਬ ਸਰਕਾਰ ਵੱਲੋ ਪੇਂਡੂ ਖੇਤਰਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾ ਦਾ ਹਵਾਲਾ ਦਿੰਦਿਆ ਸਰਦਾਰ ਬਾਦਲ ਨੇ ਕਿਹਾ ਕਿ ਨਵੀ ਯੋਜਨਾਂ ਅਨੁਸਾਰ 5000 ਤੋ ਵੱਧ ਅਬਾਦੀ ਵਾਲੇ ਪਿੰਡਾ ਵਿੱਚ ਸੀਵਰੇਜ ਸਿਸਟਮ ਦੀ ਸੁਵਿਧਾ ਆਉਣ ਵਾਲੇ ਤਿੰਨਾਂ ਸਾਲਾਂ ਵਿੱਚ ਮੁਹੱਈਆ ਕਰਵਾਈ ਜਾਵੇਗੀ | ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਪੁਲਿਸ ਨੂੰ ਵਰਤਣ ਦੇ ਲਾਏ ਦੋਸ਼ਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਸੂਬੇ ਦੇ ਲੋਕਾ ਵਲੋ ਕਾਂਗਰਸ ਪਾਰਟੀ ਨੂੰ ਪੂਰੀ ਤਰਾਂ ਨਕਾਰੇ ਜਾਣ ਸਦਕਾ ਕਾਂਗਰਸ ਪਾਰਟੀ ਦੇ ਆਗੂਆਂ ਵਲੋ ਲਗਾਏ ਜਾ ਰਹੇ ਦੋਸ਼ ਘੋਰ ਨਰਾਸ਼ਾ ਦੀ ਨਿਸ਼ਾਨੀ ਹਨ | ਉਨ੍ਹਾ ਕਿਹਾ ਕੇ ਬਠਿੰਡਾ ਵਿੱਚ ਅੱਠ ਏਕੜ ਵਿੱਚ ਸਥਾਪਤ ਇਹ ਟਰੀਟਮੈਂਟ ਪਲਾਂਟ ਇਲਾਕੇ ਦੀ ਬੜੀ ਵੱਡੀ ਮੰਗ ਸੀ | ਇਸ ਪਲਾਟ ਦੀ ਸਮਰੱਥਾ 52 ਮੀਲੀਅਨ ਲੀਟਰ ਰੋਜ਼ਾਨਾ ਦੀ ਹੈ | ਇਸ ਮੌਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਡਿਪਟੀ ਕਮਿਸ਼ਨਰ ਸ਼੍ਰੀ ਕਮਲ ਕਿਸ਼ੋਰ ਯਾਦਵ, ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਪ੍ਰੈੱਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ, ਚਮਕੌਰ ਸਿੰਘ ਮਾਨ, ਭੋਲਾ ਸਿੰਘ ਗਿੱਲ ਪੱਤੀ, ਆਤਮਾ ਸਿੰਘ ਚਹਿਲ ਅਤੇ ਹੋਰ ਹਾਜ਼ਰ ਸਨ |25 ਮਈ ---ਪੰਜਾਬ ਸਰਕਾਰ ਨੇ ਸੂਬੇ ਦੇ ਬਾਕੀ ਰਹਿੰਦੇ 1300 ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ 800 ਰੁਪਏ ਦੀ ਅਹਿਮ ਯੋਜਨਾ ਪਾਸ ਕਰ ਦਿੱਤੀ ਹੈ ਜਿਸ ਦੇ ਮੁਕੰਮਲ ਹੋਣ ਸਦਕਾ ਆਉਂਦੇ 2 ਸਾਲਾ 'ਚ ਪੰਜਾਬ ਦੇ ਸਾਰੇ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸੁਵਿਧਾ ਮੁਹੱਈਆ ਹੋ ਜਾਵੇਗੀ |
ਅੱਜ ਇੱਥੇ 37 ਕਰੌੜ ਦੀ ਲਾਗਤ ਨਾਲ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ 2016 ਤੱਕ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਸੀਵਰੇਜ਼ ਟਰੀਟਮੈਂਟ ਪਲਾਂਟ ਸਥਾਪਤ ਕਰਨ ਦਾ ਹੈ | ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਥੱਲੇ ਜਾਣ ਤੋਂ ਰੋਕਣ ਲਈ ਬਰਸਾਤੀ ਪਾਣੀ ਦੀ ਵਿਗਿਆਨਕ ਤਰੀਕੇ ਨਾਲ ਵਰਤੋ ਲਈ ਪੰਜਾਬ ਸਰਕਾਰ ਨੇ ਵਖਰੀ ਯੋਜਨਾ ਬਣਾਈ ਹੈ | ਪੰਜਾਬ ਸਰਕਾਰ ਵੱਲੋ ਪੇਂਡੂ ਖੇਤਰਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾ ਦਾ ਹਵਾਲਾ ਦਿੰਦਿਆ ਸਰਦਾਰ ਬਾਦਲ ਨੇ ਕਿਹਾ ਕਿ ਨਵੀ ਯੋਜਨਾਂ ਅਨੁਸਾਰ 5000 ਤੋ ਵੱਧ ਅਬਾਦੀ ਵਾਲੇ ਪਿੰਡਾ ਵਿੱਚ ਸੀਵਰੇਜ ਸਿਸਟਮ ਦੀ ਸੁਵਿਧਾ ਆਉਣ ਵਾਲੇ ਤਿੰਨਾਂ ਸਾਲਾਂ ਵਿੱਚ ਮੁਹੱਈਆ ਕਰਵਾਈ ਜਾਵੇਗੀ | ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਪੁਲਿਸ ਨੂੰ ਵਰਤਣ ਦੇ ਲਾਏ ਦੋਸ਼ਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਸੂਬੇ ਦੇ ਲੋਕਾ ਵਲੋ ਕਾਂਗਰਸ ਪਾਰਟੀ ਨੂੰ ਪੂਰੀ ਤਰਾਂ ਨਕਾਰੇ ਜਾਣ ਸਦਕਾ ਕਾਂਗਰਸ ਪਾਰਟੀ ਦੇ ਆਗੂਆਂ ਵਲੋ ਲਗਾਏ ਜਾ ਰਹੇ ਦੋਸ਼ ਘੋਰ ਨਰਾਸ਼ਾ ਦੀ ਨਿਸ਼ਾਨੀ ਹਨ | ਉਨ੍ਹਾ ਕਿਹਾ ਕੇ ਬਠਿੰਡਾ ਵਿੱਚ ਅੱਠ ਏਕੜ ਵਿੱਚ ਸਥਾਪਤ ਇਹ ਟਰੀਟਮੈਂਟ ਪਲਾਂਟ ਇਲਾਕੇ ਦੀ ਬੜੀ ਵੱਡੀ ਮੰਗ ਸੀ | ਇਸ ਪਲਾਟ ਦੀ ਸਮਰੱਥਾ 52 ਮੀਲੀਅਨ ਲੀਟਰ ਰੋਜ਼ਾਨਾ ਦੀ ਹੈ | ਇਸ ਮੌਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਡਿਪਟੀ ਕਮਿਸ਼ਨਰ ਸ਼੍ਰੀ ਕਮਲ ਕਿਸ਼ੋਰ ਯਾਦਵ, ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਪ੍ਰੈੱਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ, ਚਮਕੌਰ ਸਿੰਘ ਮਾਨ, ਭੋਲਾ ਸਿੰਘ ਗਿੱਲ ਪੱਤੀ, ਆਤਮਾ ਸਿੰਘ ਚਹਿਲ ਅਤੇ ਹੋਰ ਹਾਜ਼ਰ ਸਨ |


No comments: