www.sabblok.blogspot.com

ਵਾਧੂ ਬਿਜਲੀ ਵੇਚਣ ਲਈ ਬਾਦਲ ਸਾਹਿਬ ਬਣਾਉਣ ਲੱਗੇ ਕੰਪਨੀ
ਚੰਡੀਗੜ੍ਹ/ਜਲੰਧਰ (ਜੁਗਿੰਦਰ ਸੰਧੂ)—ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਜੇਬ 'ਚ ਧੇਲਾ ਨਾ ਹੋਣ ਦੇ ਬਾਵਜੂਦ ਮੇਲਾ-ਮੇਲਾ ਕਰਦੀ ਨਜ਼ਰ ਆ ਰਹੀ ਹੈ। ਅਜਿਹੀ ਹੀ ਇਕ ਕਾਰਵਾਈ ਅਧੀਨ ਸ. ਬਾਦਲ ਨੇ ਸ਼ੁੱਕਰਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਰਾਜ 'ਚ ਆਉਂਦੇ ਦਿਨਾਂ ਦੌਰਾਨ ਹੋਣ ਵਾਲੀ ਵਾਧੂ ਬਿਜਲੀ ਦੀ ਖਰੀਦੋ-ਫਰੋਖਤ ਕਰਨ ਲਈ ਇਕ ਵੱਖਰੀ ਪਾਵਰ ਟ੍ਰੇਡਿੰਗ ਕੰਪਨੀ ਕਾਇਮ ਕੀਤੀ ਜਾਵੇ। ਬਾਦਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸੂਬੇ 'ਚ ਚਾਲੂ ਹੋਣ ਵਾਲੇ ਥਰਮਲ ਪਲਾਂਟਾਂ ਤੋਂ ਇੰਨੀ ਬਿਜਲੀ ਪੈਦਾ ਹੋਵੇਗੀ, ਜਿਹੜੀ ਪੰਜਾਬ ਦੀਆਂ ਲੋੜਾਂ ਪੂਰੀਆਂ ਕਰਕੇ ਵੀ ਵਾਧੂ ਬਚ ਜਾਵੇਗੀ। ਉਨ੍ਹਾਂ ਕਿਹਾ ਕਿ ਉਸ ਵਾਧੂ ਬਿਜਲੀ ਦੀ ਵਿਕਰੀ ਦੂਜੇ ਰਾਜਾਂ ਨੂੰ ਕਰਨ ਵਾਸਤੇ ਬਕਾਇਦਾ ਇਕ ਕੰਪਨੀ ਬਣਾਈ ਜਾਣੀ ਚਾਹੀਦੀ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ 'ਚ ਇਨ੍ਹੀਂ ਦਿਨੀਂ ਲਗਾਤਾਰ ਕੱਟ ਲੱਗ ਰਹੇ ਹਨ ਅਤੇ ਕਿਸਾਨਾਂ ਨੂੰ ਵੀ ਆਪਣੀਆਂ ਫਸਲਾਂ ਪਾਲਣ ਵਾਸਤੇ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ ਪਰ ਬਾਦਲ ਸਰਕਾਰ ਵਾਧੂ ਬਿਜਲੀ ਵੇਚਣ ਦੀਆਂ ਗੱਲਾਂ ਕਰ ਰਹੀ ਹੈ। ਕੁਝ ਅਜਿਹੀਆਂ ਹੀ ਬੜ੍ਹਕਾਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਿਛਲੇ ਮਹੀਨਿਆਂ 'ਚ ਆਪਣੇ ਪਾਕਿਸਤਾਨ ਦੌਰੇ ਸਮੇਂ ਵੀ ਮਾਰੀਆਂ ਸਨ, ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਨੂੰ ਬਿਜਲੀ ਦੇਣ ਦੀਆਂ ਗੱਲਾਂ ਕੀਤੀਆਂ ਸਨ।
ਮੁੱਖ ਮੰਤਰੀ ਬਾਦਲ ਨੇ ਪਾਵਰਕਾਮ ਦੇ ਚੇਅਰਮੈਨ ਸ਼੍ਰੀ ਕੇ. ਡੀ. ਚੌਧਰੀ ਨਾਲ ਇਕ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਉਹ ਬਿਜਲੀ ਵੇਚਣ ਸੰਬੰÎਧੀ ਕੰਪਨੀ ਕਾਇਮ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦੇਣ। ਸ਼੍ਰੀ ਚੌਧਰੀ ਨੇ ਤੁਰੰਤ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਇਸ ਸੰਬੰਧ 'ਚ ਹੋਮ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਬਿਜਲੀ ਦੇ ਪ੍ਰਿੰਸੀਪਲ ਸੈਕਟਰੀ ਸ਼੍ਰੀ ਅਨਿਰੁੱਧ ਤਿਵਾੜੀ ਨਾਲ ਇਸ ਸੰਬੰਧ 'ਚ ਸਲਾਹ-ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਦਲ ਨੇ ਇਸ ਮੌਕੇ 'ਤੇ ਰਾਜਪੁਰਾ ਵਿਖੇ ਬਣ ਰਹੇ ਥਰਮਲ ਪਲਾਂਟ ਸੰਬੰਧੀ ਸ਼੍ਰੀ ਐੱਸ. ਐੱਨ. ਰਾਏ ਤੋਂ ਜਾਣਕਾਰੀ ਹਾਸਲ ਕੀਤੀ। ਸ਼੍ਰੀ ਰਾਏ ਨੇ ਬਾਦਲ ਨੂੰ ਕਿਹਾ ਕਿ ਪਲਾਂਟ ਦਾ ਕੰਮ ਤਸੱਲੀਬਖਸ਼ ਢੰਗ ਨਾਲ ਚੱਲ ਰਿਹਾ ਹੈ ਅਤੇ ਉਹ ਦਸੰਬਰ 2013 ਤੱਕ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਬਾਦਲ ਨੇ ਇਸ ਮੌਕੇ 'ਤੇ ਸੱਭਿਆਚਾਰਕ ਮਾਮਲਿਆਂ ਦੇ ਪ੍ਰਿੰਸੀਪਲ ਸੱਕਤਰ ਸ਼੍ਰੀ ਐੱਸ. ਐੱਸ. ਚੰਨੀ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਪੰਜਾਬ 'ਚ ਬਣੀਆਂ 4 ਯਾਦਗਾਰਾਂ ਸੰਬੰਧੀ ਭੁਗਤਾਨ ਦੇ ਮਾਮਲੇ ਨੂੰ ਨਿਪਟਾਉਣ। ਇਸ ਮੀਟਿੰਗ 'ਚ ਸ਼੍ਰੀ ਕੇ. ਜੇ. ਐੱਸ. ਚੀਮਾ, ਗਗਨਦੀਪ ਸਿੰਘ ਬਰਾੜ, ਜੀ. ਐੱਸ. ਛਾਬੜਾ, ਉਪਿੰਦਰ ਸਿੰਘ ਅਤੇ ਜੇ. ਐੱਸ. ਗਿੱਲ ਵੀ ਮੌਜੂਦ ਸਨ।

No comments:
Post a Comment