www.sabblok.blogspot.com
ਜਗਰਾਉਂ (ਮਲਕ) ਪੰਜਾਬ ਵਿੱਚ ਹਰੇਕ ਸਰਕਾਰੀ ਗੈਰ ਸਰਕਾਰੀ ਮਹਿਕਮਿਆਂ ਵਿੱਚ ਅੱਜ ਕੱਲ ਠੇਕੇਦਾਰੀ ਸਿਸਟਮ ਭਾਰੂ ਹੈ, ਪਰ ਅੱਜ ਸਤਿਗੁਰਾ ਦੀ ਪ੍ਰਵਿੱਤਰ ਬਾਣੀ ਨੂੰ ਵੀ ਕੁੱਝ ਸਾਧਾ ਨੇ ਵਪਾਰ ਬਣਾਕੇ ਰੱਖ ਦਿੱਤਾ ਹੈ, ਇਸ ਤੇ ਵੀ ਠੇਕੇਦਾਰੀ ਸਿਸਟਮ ਲਾਗੂ ਕਰ ਦਿੱਤਾ ਹੈ ਜਿਸ ਅਧੀਨ ਅਖੰਡ ਪਾਠਾਂ ਦੀਆਂ ਚੱਲਣ ਵਾਲੀਆਂ ਅਕੋਤਰੀਆਂ ਦੌਰਾਨ ਪਾਠੀ ਸਿੰਘਾਂ ਨੂੰ ਵੀ ਠੇਕੇ ਤੇ ਪਾਠ ਕਰਨ ਦਾ ਠੇਕਾ ਦਿੱਤਾ ਜਾਂਦਾ ਹੈ, ਜਿਥੇ ਪਾਠ ਕਰਨ ਵਾਲੇ ਦੇ ਪੱਲੇ ਕੁੱਝ ਨਹੀਂ ਪੈਦਾ, ਪਰ ਪਾਠਾਂ ਦਾ ਠੇਕੇਦਾਰ ਸਾਧਾ ਨਾਲ ‘ਆੜੀ’ ਪਾਕੇ ਚੰਗੀ ਕਮਾਈ ਕਰ ਲੈਦਾ ਹੈ ਜਿਸ ਦਾ ਪਰਦਾਫਾਸ ਅੱਜ ਠਾਠ ਨਾਨਕਸਰ ਕਲੇਰਾ ਵਿੱਖੇ ਪੰਜਾਬ ਸਮੇਤ ਗੁਆਂਢੀ ਰਾਜਾ ਤੋਂ ਆਏ ਪਾਠ ਕਰਨ ਵਾਲੇ ਪਾਠੀ ਸਿੰਘਾਂ ਨੇ ਇੱਕ ਬਾਬੇ ਖਿਲਾਫ ਧਰਨਾ ਮਾਰ ਕੇ ਕਰ ਦਿੱਤਾ, ਜਿਸ ਤੇ ਹਰ ਗੁਰਸਿੱਖ ਪ੍ਰੇਮੀ ਦਾ ਸਿਰ ਸਰਮ ਨਾਲ ਝੁਕ ਜਾਦਾ ਹੈ ਕਿਉਕਿ ਜਿਸ ਬਾਬੇ ਨਾਨਕ ਦੀ ਬਾਣੀ ਨੂੰ ਦੁਨੀਆ ਦਾ ਹਰੇਕ ਵੱਡੇ ਤੋਂ ਵੱਡਾ ਆਗੂ ‘ਧੁਰ ਕੀ ਬਾਣੀ ਮੰਨਦਾ ਹੈ’ ਉਸਨੂੰ ਨਾਨਕਸਰ ਸੰਪ੍ਰਦਿਕਾ ਦੇ ਬਾਬੇ ਨੇ ਵਪਾਰ ਬਣਾ ਕਿ ਰੱਖ ਦਿੱਤਾ ਹੈ ਤੇ ਬਾਣੀ ਦੇ ਨਾਮ ਤੇ ਲੱਖਾ ਰੁਪਏ ਬਾਬੇ ਬਰਸੀ ਮਨਾਕੇ ਕਮਾ ਰਹੇ ਹਨ, ਦੂਜੇ ਪਾਸੇ ਬਾਣੀ ਪੜਨ ਵਾਲੇ ਪਾਠੀ ਸਿੰਘਾਂ ਦਾ ਸ਼ੋਸ਼ਣ ਵੀ ਕਰੀ ਜਾਦੇ ਹਨ।
ਜਗਰਾਉ ਨੇੜੈ ਪੈਦੇ ਠਾਠ ਨਾਨਕਸਰ ਕਲੇਰਾ ਵਿੱਖੇ ਅੱਜ 150 ਤੋਂ ਉਪਰ ਪਾਠੀ ਸਿੰਘਾਂ ਨੇ ਇਕੱਠੇ ਹੋਕੇ ਨਾਨਕਸਰ ਸੰਪਰਦਿਕ ਦੇ ਬਾਬੇ ਲੱਖਾ ਸਿੰਘ ਅਤੇ ਉਸਦੇ ਪੈਰੋਕਾਰਾ ਵਿਰੁੱਧ ਰੇਲਵੇ ਸਟੇਸਨ ਨਾਨਕਸਰ ਵਿੱਖੇ ਧਰਨਾ ਮਾਰਦੇ ਹੋਏ ਨਾਨਕਸਰ ਵਿੱਖੇ ਬਾਬਿਆ ਵੱਲੋ ਬਾਣੀ ਦੇ ਵਪਾਰ ਦਾ ਪਰਦਾਫਾਸ ਕੀਤਾ ਅਤੇ ਆਪਨੇ ਨਾਲ ਇਸ ਬਾਬੇ ਦੇ ਪੇਰੋਕਾਰਾ ਵੱਲੋ ਕੀਤੀ ਧੱਕੇਸਾਹੀ ਦਾ ਰੋਣਾ ਪੱਤਰਕਾਰਾ ਅਗੇ ਰੋਇਆ ਅਤੇ ਦੱਸਿਆਂ ਕਿ ਕਿਵੇ ਅਖੌਥੀ ਬਾਬੇ ਸਤਿਗੁਰਾ ਦੀ ਬਾਣੀ ਦੀ ਆੜ ਵਿੱਚ ਅੰਨੀ ਸਰਧਾ ਬਾਨ ਸੰਗਤ ਨੂੰ ਲੁੱਟ ਰਹੇ ਹਨ। ਰੇਲਵੇ ਸਟੇਸਨ ਤੇ ਧਰਨਾਮਾਰੀ ਬੈਠੇ ਬਾਬਾ ਬਲਜਿੰਦਰ ਸਿੰਘ ਪ੍ਰਧਾਨ ਬਾਬਾ ਬੁੱਢਾ ਸਿੰਘ ਗ੍ਰੰਥੀ ਸਭਾ, ਬਾਬਾ ਨੱਛਤਰ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਮਿਤ ਗ੍ਰੰਥੀ ਸਭਾਂ, ਬਾਬਾ ਸੁਰਜੀਤ ਸਿੰਘ ਮੌਜੀ ਸੰਗਰੂਰ ਸਮੇ ਸਮੂਹ ਪਾਠੀ ਸਿੰਘਾਂ ਨੇ ਦੱਸਿਆਂ ਕਿ ਉਹਨਾਂ ਨੂੰ ਬਾਬਾ ਸਾਧੂ ਸਿੰਘ ਜੀ ਦੀ ਮਨਾਈ ਜਾ ਰਹੀ ਬਰਸੀ ਤੇ ਅਖੰਡਪਾਠਾਂ ਦੀ ਚੱਲਣ ਵਾਲੀਆ ਅਕੌਤਰੀ ਤੇ ਸੱਦਿਆਂ ਗਿਆਂ ਸੀ ਜਿਸ ਸਮ਼ੇ ਪਰ ਇੱਕ ਪਾਠ ਦਾ 2500 ਰੁ ਸੌਦਾ ਤੈਅ ਹੋਇਆਂ ਸੀ ਜਦੋ ਉਹ ਕੱਲ ਨਾਨਕਸਰ ਪਹੁੰਚ ਗਏ ਤਾ ਬਾਬਾ ਲੱਖਾ ਸਿੰਘ ਦੇ ਮੁੱਖ ਸੇਵਾਦਾਰ ਜਿਸ ਹੱਥ ਅਖੰਡਪਾਠਾਂ ਦਾ ਠੇਕਾ ਸੀ ਨੇ ਕਿਹਾ ਕ ਇੱਕ ਪਾਠ ਦਾ ਕੇਵਲ 1600 ਰੁ ਹੀ ਤੁਹਾਨੂੰ ਮਿਲੇਗਾ ਇਸ ਤੋਂ ਵੱਧ ਉਹ ਨਹੀਂ ਦੇ ਸਕਦੇ ਜਿਸ ਤੇ ਸਮੂਹ ਪਾਠੀ ਮਨ ਗਏ ਕਿ ਉਹ ਦੂਰੋ ਦੂਰੋ ਬੱਸਾ ਤੇ ਖਰਚ ਕਰਕੇ ਆਏ ਹਨ, ਪਰ ਅੱਜ ਜਦੋ ਪਾਠਾਂ ਦੀ ਲੜੀ ਸੁਰੂ ਹੋਣ ਲੱਗੀ ਤਾ ਨਾਨਕਸਰ ਵਾਲੇ ਬਾਬੇ ਨੇ ਕਿਹਾ ਕਿ ਪਾਠ ਕਰਨ ਦਾ ਪੰਜ ਸੌ ਰੁਪਇਆਂ ਹੀ ਦਿੱਤਾ ਜਾਵੇਗਾ ਇਸ ਤੋਂ ਵੱਧ ਨਹੀਂ ਜਿਸ ਕਿਸੇ ਨੇ ਪੰਜ ਸੌ `ਚ ਪਾਠ ਕਰਨਾ ਹੈ ਉਹ ਕਰ ਸਕਦਾ ਹੈ ਨਹੀਂ ਤਾ ਇਥੁ ਜਾਉ, ਸਮੂਹ ਪਾਠੀ ਸਿੱਘਾ ਨੇ ਭਰੇ ਮਨ ਨਾਲ ਜਦੋ ਨਾਨਕ ਸਰ ਦੇ ਬਾਬੇ ਨੂੰ ਕਿਹਾ ਕਿ ਪਾਠ ਦਾ ਸੌਦਾ ਤਾ ਪੱਚੀ ਸੌ `ਚ ਹੋਇਆ ਸੀ ਜਿਸਤੇ ਉਹਨਾਂ ਨੂੰ ਨਾਨਕਸਰ ਤੋਂ ਪੁਲਿਸ ਦੀ ਤਾਕਤ ਨਾਲ ਕੱਢ ਦਿੱਤਾ।
ਨਾਨਕਸਰ ਵਿੱਖੇ ਬਾਬਾ ਸਾਧੂ ਸਿੰਘ ਦੀ ਬਰਸੀ ਤੇ ਪਾਠ ਕਰਨ ਲਈ ਸੱਦੇ ਪਾਠੀਆਂ ਨੇ ਦੱਸਿਆ ਕਿ ਨਾਨਕਸਰ ਵਾਲੇ ਬਾਬੇ ਆਪ ਪ੍ਰਤੀ ਪਾਠ ਦਾ ਸੰਗਤਾਂ ਕੋਲੋ ਨੌ ਹਜਾਰ ਰੁਪਏ ਤੋਂ ਲੈਕੇ 51 ਹਜਾਰ ਰੁਪਏ ਤੱਕ ਪਾਠ ਦੇ ਲੇਦੇ ਹਨ ਪਰ ਸਾਨੂੰ ਪਾਠ ਕਰਨ ਦੇ ਚੰਦ ਰੁਪਏ ਦੇਕੇ ਸਾਰ ਦਿੱਤਾ ਜਾਦਾ ਹੈ ਉਹਨਾਂ ਬਾਣੀ ਦੇ ਹੁੰਦੇ ਵਪਾਰ ਦਾ ਪਰਦਾਫਾਸ ਕਰਦੇ ਹੋਏ ਕਿਹਾ ਕਿ ਹਰੇਕ ਬਾਬੇ ਦੇ ਅਗੇ ਛੋਟੇ ਬਾਬੇ ਹਨ ਜੋ ਪਾਠੀ ਸਿੱਘਾ ਦੇ ਇੱਕ ਠੇਕੇਦਾਰ ਨਾਲ ਪਾਠ ਕਰਨ ਦਾ ਇਕੱਠਾ ਸੌਦਾ ਕਰ ਲੈਦੇ ਹਨ ਅਗੋ ਠੇਕੇਦਾਰ ਆਪਨਾ ਕਮਿਸ਼ਨ ਵਿੱਚ ਰੱਖ ਕੇ ਅਗੇ ਪਾਠ ਕਰਨ ਦਾ ਠੇਕਾ ਦੇ ਦਿੰਦਾ ਹੈ ਉਹ ਅਗੋ ਇਲੱਗ ਇਲੱਗ ਇਲਾਕਿਆਂ ਵਿੱਚੋ ਪਾਠੀ ਸੱਦ ਲੈਦਾ ਹੈ ਬਾਬੇ ਜੋ ਖੁਦ ਪਾਠ ਨਹੀਂ ਕਰਦੇ, ਪਰ ਕਮਾਈ ਸਭ ਤੋਂ ਜਿਆਦਾ ਕਰ ਲੈਦੇ ਹਨ ਇਸ ਤੋਂ ਬਿਨਾ ਠੇਕੇਦਾਰਾ ਨੂੰ ਵੀ ਮੋਟੀ ਕਮਾਈ ਹੋ ਜਾਦੀ ਹੈ ਪਰ ਮਿਹਨਤ ਕਰ ਕੇ ਪਾਠ ਕਰਨ ਵਾਲੇ ਪਾਠੀ ਨੂੰ ਸਿਰਫ ਕੁਝਕੋ ਪੈਸੇ ਦਿੱਤੇ ਜਾਦੇ ਹਨ ਉਸ ਵਿੱਚੋ ਵੀ ਪਾਠੀਆ ਦਾ ਸਰਦਾਰ ਕਮਿਸ਼ਨ ਛੱਕ ਜਾਂਦਾ ਹੈ, ਇਸ ਮੌਕੇ ਰੇਲਵੇ ਸਟੇਸਨ ਤੇ ਪਾਠੀ ਸਿੰਘਾਂ ਨੇ ਰੱਜਕੇ ਨਾਹਰੇਬਾਜੀ ਕੀਤੀ ਤੇ ਇਹ ਬਾਣੀ ਦੇ ਵਪਾਰ ਦੇ ਕੀਤੇ ਜਾ ਰਿਹੇ ਧੰਦੇ ਦਾ ਮਾਮਲਾ ਤੇ ਉਹਨਾਂ ਨਾਲ ਹੋਈ ਧੱਕੇਸਾਹੀ ਦਾ ਮਾਮਲਾ ਅਕਾਲ ਤਖਤ ਦੇ ਜਥੇਦਾਰ ਦੇ ਧਿਆਨ ਵਿੱਚ ਲਿਆਉਣ ਦਾ ਮਤਾ ਪਾਸ ਕੀਤਾ ਤੇ ਗਿਆਰਾ ਮੈਬਰੀ ਕਮੇਟੀ ਬਣਾਕੇ ਸਾਰੀ ਰਿਪੋਰਟ ਤਖਤਾਂ ਦੇ ਜਥੇਦਾਰ ਨੂੰ ਮਿਲਕੇ ਦੇਣ ਦਾ ਫੈਸਲਾ ਕੀਤਾ, ਇਸ ਮੌਕੇ ਗਿਆਨੀ ਬਚਿੱਤਰ ਸਿੰਘ ਰਾਏਕੋਟ, ਗੁਰਮੀਤ ਸਿੰਘ ਅੰਬਾਲਾ, ਗੁਰਕੀਰਤ ਸਿੰਘ ਨਾਭਾ, ਅਮਰ ਸਿੰਘ ਹਨੂੰਮਾਨਗੜ੍ਹ, ਕੁਲਦੀਪ ਸਿੰਘ ਗੋਬਿੰਦਗੜ੍ਹ, ਅਜੀਤ ਸਿੰਘ ਦਾਸੂਵਾਲ, ਜਰਨੈਲ ਸਿੰਘ ਤਾਜੇਚੱਕ, ਜਗਿੰਦਰ ਸਿੰਘ ਜਲੰਧਰ, ਹਰੀ ਸਿੰਘ ਭੁੱਲਰਗੜ੍ਹ, ਤਰਸੇਮ ਸਿੰਘ ਗੜਸੰਕਰ, ਹਰਮੇਲ ਸਿੰਘ ਦਦਰਾਲਾ, ਲੈਬਰ ਸਿੰਘ ਲੁਧਿਆਣਾ, ਚਰਨਜੀਤ ਸਿੰਘ ਕੋਟ ਈਸੇਖਾਨ, ਦਰਸਨ ਸਿੰਘ ਸਮੇਤ 150 ਦੇ ਕਰੀਬ ਪਾਠੀ ਸਿੰਘਾਂ ਜੋ ਪੰਜਾਬ ਸਮੇਤ ਹੋਰ ਰਾਜਾ ਵਿੱਚੋ ਪਾਠ ਕਰਨ ਲਈ ਨਾਨਕਸਰ ਆਏ ਸਨ ਨੇ ਰੋਸ ਪ੍ਰਦਸਨ ਕੀਤਾ।




No comments:
Post a Comment