www.sabblok.blogspot.com
ਕਲਮਕਾਰਾਂ ਦੇ ਸ਼ੋਸ਼ਣ ਦੀ ਦਾਸਤਾਨ---ਤੇ ਨਾਲ ਹੀ ਇੱਕ ਨਵੀਂ ਸੇਧ ਵੀ
ਜਨਾਬ ਅਮੀਰ ਮਿਨਾਈ ਹੁਰਾਂ ਦਾ ਇੱਕ ਸ਼ਿਅਰ ਸੀ----
ਖੰਜਰ ਚਲੇ ਕਿਸੀ ਪੈ ਤੜਪਤੇ ਹੈਂ ਹਮ ਅਮੀਰ,
ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ !
ਇਹ
ਸ਼ਿਅਰ ਬਹੁਤ ਹੀ ਪ੍ਰਸਿਧ ਹੋਇਆ ਅਤੇ ਅਕਸਰ ਸਟੇਜਾਂ ਤੇ ਦਿੱਤੀਆਂ ਜਾਣ ਵਾਲੀਆਂ ਸਪੀਚਾਂ
'ਚ ਵੀ ਵਰਤਿਆ ਜਾਂਦਾ ਅਤੇ ਅਖਬਾਰੀ ਲੇਖਾਂ ਵਿੱਚ ਵੀ। ਬਾਕੀਆਂ ਤੇ ਵੀ ਸ਼ਾਇਦ ਢੁਕਦਾ
ਹੋਵੇ ਪਰ ਕਲਮਕਾਰਾਂ ਤੇ ਇਹ ਬਹੁਤ ਢੁਕਦਾ ਹੈ। ਦਿਲ ਅਪਨਾ ਔਰ ਪ੍ਰੀਤ ਪਰਾਈ--ਕਿਸ ਨੇ ਹੈ
ਯੇਹ ਰੀਤ ਬਣਾਈ ? ਪਰ ਕਲਮਕਾਰ ਹਮੇਸ਼ਾਂ ਪ੍ਰੀਤ ਨਿਭਾਉਂਦੇ ਰਹੇ। ਇਹ ਸਿਲਸਿਲਾ ਕਿਵੇਂ
ਸ਼ੁਰੂ ਹੋਇਆ ਕੁਝ ਯਾਦ ਨਹੀਂ---ਪਰ ਕਲਮਕਾਰਾਂ ਨੇ ਬੇਗਾਨੇ ਦਰਦ ਨੂੰ ਲੋਕਾਂ ਸਾਹਮਣੇ
ਲਿਆਉਣ ਲਈ ਤੀਰਾਂ, ਤਲਵਾਰਾਂ ਮੂਹਰੇ ਖੜੋ ਕੇ ਜਾਨਾਂ ਵਾਰੀਆਂ, ਜਲਾਵਤਨੀਆਂ ਨੂੰ ਗਲੇ
ਲਾਇਆ, ਆਪਣੀ ਸਿਹਤ ਖਰਾਬ ਕਰਕੇ ਛੋਟੀ ਉਮਰੇ ਇਸ ਦੁਨੀਆ ਨੂੰ ਅਲਵਿਦਾ ਆਖੀ---ਇਸ ਦੀਆਂ ਕਈ
ਮਿਸਾਲਾਂ ਮਿਲ ਜਾਣਗੀਆਂ। ਪਰ ਇਸ ਇਤਿਹਾਸਿਕ ਹਕੀਕਤ ਦੇ ਬਾਵਜੂਦ ਸਭਤੋਂ ਵਧ
ਸ਼ੋਸ਼ਣ ਕਲਮਕਾਰਾਂ ਦਾ ਹੋਇਆ---ਅੱਜ ਵੀ ਹੋ ਰਿਹਾ ਹੈ---ਤੇ ਇਹ ਸਿਲਸਿਲਾ ਲਗਾਤਾਰ ਜਾਰੀ
ਹੈ। ਮੀਡੀਆ ਦੀ ਇਸ ਗੈਰਜਥੇਬੰਦ ਲੇਬਰ ਨਾਲ ਸਬੰਧਿਤ ਇਹ ਅਜਿਹੇ ਕਿਰਤੀ ਹਨ ਜਿਹੜੇ ਇਸ
ਸ਼ੋਸ਼ਣ ਦਾ ਸ਼ਿਕਾਰ ਹਨ। ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲਦੀ, ਕੰਮ ਵਾਲੀ ਥਾਂ ਤੇ
ਪੂਰੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ ਹਫਤੇ ਚ ਇੱਕ ਛੁੱਟੀ ਵੀ ਨਸੀਬ ਨਹੀਂ ਹੁੰਦੀ।
ਬੀਮਾਰ ਹੋਣ ਤੇ ਰਾਹਤ ਨਹੀਂ ਮਿਲਦੀ ਸਗੋਂ ਉਲਟਾ ਬਿਮਾਰੀ ਕਰਨ ਹੋਈਆਂ ਛੁੱਟੀਆਂ ਦੇ ਪੈਸੇ
ਕੱਟ ਲਏ ਜਾਂਦੇ ਹਨ। ਕੰਮ ਛੱਡਣ ਜਾਂ ਬਦਲਣ ਤੇ ਇੱਕ, ਦੋ ਜਾਂ ਤਿੰਨ ਮਹੀਨਿਆਂ ਦੀ ਤਨਖਾਹ
ਅੱਡ ਮਾਰੀ ਜਾਂਦੀ ਹੈ। ਸ਼ੁਕਰ ਹੈ ਕਿ ਕਲਮੀ ਕਿਰਤੀਆਂ ਦੀ ਗੱਲ ਤੁਰੀ ਹੈ। ਇਸ ਸ਼ੋਸ਼ਣ
ਲਈ ਜਿੰਮੇਦਾਰ ਹਲਕਿਆਂ ਚੋਂ ਇੱਕ ਪ੍ਰਸਿਧ ਖੇਤਰ ਪ੍ਰਕਾਸ਼ਕ ਵਰਗ ਦੀ ਗੱਲ ਕੀਤੀ ਹੈ ਗੁਰਬਚਨ ਸਿੰਘ
ਭੁੱਲਰ ਹੁਰਾਂ ਨੇ ਅਤੇ ਇਸਨੂੰ ਛਾਪਣ ਦੀ ਦਲੇਰੀ ਕੀਤੀ ਹੈ ਖੱਬੀ ਧਿਰ ਦੇ ਪ੍ਰਸਿਧ
ਰੋਜ਼ਾਨਾ ਪਰਚੇ ਦੇਸ਼ ਸੇਵਕ ਨੇ। ਚਰਚਾ ਤੇ ਚੇਤਾ ਕਾਲਮ 'ਚ ਛਪੀ ਇਹ ਲਿਖਤ ਅੱਜ ਦੇ
ਕਲਮਕਾਰਾਂ ਨੂੰ ਇੱਕ ਨਰੋਈ ਸੇਧ ਵੀ ਦੇਂਦੀ ਹੈ। ਇਸ ਲਿਖਤ ਨੂੰ ਧੰਨਵਾਦ ਸਹਿਤ ਇਥੇ ਵੀ
ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। --ਰੈਕਟਰ ਕਥੂਰੀਆ




No comments:
Post a Comment