jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਭਾਰਤੀ ਕੈਦੀ ਸਰਬਜੀਤ ਸਿੰਘ ਨੂੰ ਕੌਮੀ ਸ਼ਹੀਦ ਦਾ ਖਿਤਾਬ ਕਿਉਂ - ਗਰੇਵਾਲ

www.sabblok.blogspot.com

ਇਟਲੀ, 4 ਮਈ, (ਰਣਜੀਤ ਗਰੇਵਾਲ) - ਜਾਨ ਤਾਂ ਜਾਨ ਹੈ ਉਹ ਭਾਵੇ ਅਫਜਲ ਗੁਰੂ ਦੀ ਹੋਵੇ ਭਾਵੇ ਸਰਬਜੀਤ ਸਿੰਘ ਦੀ ਜਾ ਕਿਸੇ ਦੀ ਹੋਰ, ਜਦੋਂ ਕਿਸੇ ਦੀ ਜਾਨ ਜਾਂਦੀ ਹੈ ਤਾਂ ਸਭ ਨੂੰ ਬਹੁਤ ਦੁੱਖ ਹੁੰਦਾ ਹੈ, ਪਰ ਜਦੋਂ ਕਿਸੇ ਦੀ ਜਾਨ ਲਈ ਜਾਂਦੀ ਹੈ ਤਾਂ ਉਸ ਤੋਂ ਵੀ ਵੱਧ ਦੁੱਖ ਹੁੰਦਾ ਹੈ। ਸਰਬਜੀਤ ਸਿੰਘ ਦੀ ਮੌਤ 'ਤੇ ਮੈਨੂੰ ਵੀ ਬਹੁਤ ਜਿਆਦਾ ਦੁੱਖ ਹੋਇਆ ਹੈ। ਸਰਬਜੀਤ ਦੀ ਸਾਰੀ ਕਹਾਣੀ ਸੁਣਕੇ ਦਿਲ ਵਿੱਚ ਬਹੁਤ ਪੀੜ ਉਠਦੀ ਹੈ। ਸਰਬਜੀਤ ਦੇ ਪਰਿਵਾਰ ਜਿਸ ਵਿੱਚ ਉਹਨਾਂ ਦੀ ਪਤਨੀ, ਦੋ ਬੇਟੀਆਂ ਅਤੇ ਭੈਣ, ਉਹਨਾਂ ਨਾਲ ਬਹੁਤ ਹੀ ਹਮਦਰਦੀ ਹੈ। ਸਰਬਜੀਤ ਦੀ ਮੌਤ ਦਾ ਸਭ ਤੋਂ ਵੱਧ ਦੁੱਖ ਉਹਨਾਂ ਦੇ ਪਰਿਵਾਰ ਨੂੰ ਹੈ। ਉਹਨਾਂ ਤੋਂ ਵੀ ਜਿਆਦਾ ਦੁੱਖ ਉਹਨਾਂ ਦੀ ਪਤਨੀ ਨੂੰ ਹੈ। ਜੀਵਨ ਸਾਥੀ ਦਾ ਤੁਰ ਜਾਣਾ ਬਹੁਤ ਮੁਸਕਲ ਬਣਦੀ ਹੈ ਦੂਜੇ ਸਾਥੀ ਲਈ ਇਕੱਲਿਆਂ ਬਖ਼ਤ ਗੁਜ਼ਾਰਨਾ। ਕੇਂਦਰ ਸਰਕਾਰ ਵੱਲੋਂ ਸਰਬਜੀਤ ਦੇ ਪਰਿਵਾਰ ਨੂੰ 25 ਲੱਖ ਦੀ ਸਹਾਇਤਾ, ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਦੀ ਸਹਾਇਤਾ ਅਤੇ ਦੋਹਾਂ ਬੇਟੀਆਂ ਨੂੰ ਸਰਕਾਰੀ ਨੋਕਰੀ ਦੇਣ ਦਾ ਐਲਾਨ ਬਹੁਤ ਸਲਾਘਾ ਯੋਗ ਹੈ। ਪਰ ਕੌਮੀ ਸ਼ਹੀਦ ਦਾ ਖਿਤਾਬ ਦੇਣਾ ਇਸ ਗੱਲ ਦੀ ਸਮਝ ਨਹੀਂ ਲੱਗੀ ਕੇ ਕੌਮੀ ਸ਼ਹੀਦ ਦਾ ਖਿਤਾਬ ਕਿਸ ਲਈ ਦਿੱਤਾ ਗਿਆ ਹੈ। ਕੌਮੀ ਸ਼ਹੀਦ ਦਾ ਕੀ ਮਤਲਬ ਹੈ, ਇਹ ਸੋਚਕੇ ਲਿਖਣ ਤੋਂ ਰਿਹਾ ਨਹੀਂ ਗਿਆ। ਇੱਕ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਜਾ ਆਪਣੇ ਕਿਸੇ ਹੋਰ ਸੁਆਰਥ ਲਈ ਸਰਹੰਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਜਾਂਦਾ ਹੈ। ਕਿਸੇ ਵੀ ਵਜਾ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ, ਚਾਹੇ ਪੁਲਿਸ ਵੱਲੋਂ ਜਾ ਕਿਸੇ ਹੋਰ ਵਜਾ ਕਾਰਨ ਤਾਂ ਉਸ ਨੂੰ ਭਾਰਤ ਸਰਕਾਰ ਵੱਲੋਂ ਕੌਮੀ ਸ਼ਹੀਦ ਦਾ ਖਿਤਾਬ ਦੇ ਦੇਣਾ ਕੀ ਇਹ ਠੀਕ ਹੈ। ਇਹ ਤਾਂ ਇੱਕ ਧੱਬਾ ਹੈ ਉਹਨਾਂ ਸੂਰਮਿਆਂ ਦੀਆਂ ਸ਼ਹੀਦੀਆਂ ਤੇ ਜਿਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਆਪਣੇ ਧਰਮ ਦੀ ਰਾਖੀ ਕੀਤੀ ਹੈ,ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਾਈ ਸਤਵੰਤ ਸਿੰਘ , ਭਾਈ ਕੇਹਰ ਸਿੰਘ, ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਅਤੇ ਅਨੇਕਾਂ ਹੋਰ ਸ਼ਹੀਦ ਜਿਹਨਾਂ ਨੇ ਦੇਸ਼ ਲਈ ਆਪਣਾ ਆਪ ਵਾਰ ਦਿੱਤਾ ਹੈ। ਕੀ ਸਰਬਜੀਤ ਨੇ ਵੀ ਕੋਈ ਬਹਾਦਰੀ ਕੀਤੀ ਹੈ ਜਾ ਉਹ ਕੋਈ ਮੁਲਾਜਮ ਜਾ ਧਰਮ ਦਾ ਸੇਵਾਦਾਰ ਸੀ ਜੇਕਰ ਨਹੀਂ ਤਾਂ ਉਸ ਨੂੰ ਕੌਮੀ ਸ਼ਹੀਦ ਦਾ ਖਿਤਾਬ ਦੇਣਾ ਇੱਕ ਮੂਰਖਮਤ ਨਹੀਂਂ ਹੈ ਤਾਂ ਹੋਰ ਕੀ ਹੈ। ਜੇਕਰ ਇਸੇ ਤਰਾਂ ਹੀ ਕੌਮੀ ਖਿਤਾਬ ਮਿਲਣ ਲੱਗ ਪਏ ਤਾਂ ਆਉਣ ਵਾਲੇ ਸਮੇ ਵਿੱਚ ਕੀ ਬਣੂ ਸਾਡੀ ਕੌਮ ਦਾ। ਨਾਲੇ 1990 ਤੋਂ ਤਾਂ ਕਿਸੇ ਵੀ ਮੰਤਰੀ ਨੇ ਸਰਬਜੀਤ ਜਾ ਸਰਬਜੀਤ ਦੇ ਪਰਿਵਾਰ ਦੀ ਸਾਰ ਨਹੀਂ ਲਈ ਹੁਣ ਵੋਟਾਂ ਸਿਰ ਤੇ ਹੋਣ ਕਰਕੇ ਇਹਨਾਂ ਸਿਆਸਤਦਾਨਾ ਨੂੰ ਇੱਕ ਮੋਹਰਾ ਮਿਲ ਗਿਆ ਭੋਲੀ ਜਨਤਾ ਨੂੰ ਬਨੌਟੀਪਨ ਦਿਖਾਉਣ ਦਾ ਅਤੇ ਆਪਣੀ ਸਿਆਸਤ ਨੂੰ ਪਾਣੀ ਲਾਉਣ ਦਾ ਤਾਹੀ ਤਾਂ ਰਾਹੁਲ ਗਾਂਧੀ ਵੀ ਇੱਥੇ ਪਹੁੰਚ ਗਿਆ ਆਪਣੀਆਂ ਰੋਟੀਆਂ ਸੇਕਣ ਲਈ। ਚੱਲੋ ਦਿੱਲੀ ਵਾਲਿਆ ਜਾ ਹਿੰਦੂ ਧਰਮ ਵਾਲਿਆ ਨੇ ਤਾਂ ਨਹੀਂ ਸੋਚਨਾ ਸਿੱਖ ਕੌਮ ਵਾਰੇ ਪਰ ਬਾਦਲ ਤਾਂ ਸਿੱਖ ਹੈ ਉਸ ਨੂੰ ਤਾਂ ਸੋਚ ਲੈਣਾ ਚਾਹੀਦਾ ਹੈ ਕਿ ਸਰਬਜੀਤ ਸਿੰਘ ਨੂੰ ਕੌਮੀ ਸ਼ਹੀਦ ਹੋਣ ਦਾ ਖਿਤਾਬ ਦੇਣ ਨਾਲ ਸਾਡੀ ਕੌਮ ਦਾ ਕਿੰਨ੍ਹਾ ਨੁਕਸਾਨ ਕਰ ਰਹੇ ਹਾਂ। ਅੱਜ ਸਾਡੇ ਕੌਮੀ ਹਾਲਾਤ ਬੜੇ ਹੀ ਨਾਜ਼ਕ ਅਤੇ ਗੁੰਝਲਦਾਰ ਹੋ ਗਏ ਹਨ। ਹਰ ਇੱਕ ਪੰਥਕ ਦਿਸਣ ਵਾਲਾ, ਆਪਣੀ ਰੋਟੀ ਸੇਕਣ ਲਈ ਪੰਥਕ ਬਣਿਆ ਹੋਇਆ ਹੈ। ਕਿਸੀ ਨੂੰ ਗੁਰੂ ਦੀ ਗੋਲਕ ਨਾਲ ਪ੍ਰੀਤ ਹੈ ਤੇ ਕਿਸੀ ਨੂੰ ਆਪਣੀ ਚੌਧਰ ਦੀ ਭੁੱਖ ਲਈ ਰੋਟੀ ਦੀ ਲੋੜ ਹੈ। ਕੋਈ ਵੋਟਾਂ ਲਈ ਸਿੱਖੀ ਵੇਚ ਰਿਹਾ ਹੈ ਤੇ ਕੋਈ ਨਿਜੀ ਹਿਤਾਂ ਲਈ। ਮੇਰਾ ਤਾਂ ਇਹੋ ਹੀ ਕਹਿਣਾ ਹੈ ਕਿ ਜੇਕਰ ਮੇਰੇ ਕਿਸੇ ਵੀ ਵੀਰ ਨੂੰ ਇਸ ਗੱਲ ਦੀ ਸਮਝ ਹੈ ਕਿ ਕੌਮੀ ਸ਼ਹੀਦ ਦਾ ਰੁਤਬਾ ਕੀ ਹੈ ਤਾਂ ਸਰਬਜੀਤ ਨੂੰ ਦਿੱਤੇ ਗਏ ਕੌਮੀ ਸ਼ਹੀਦ ਦੇ ਖਿਤਾਬ ਦੀ ਨੇਖੇਦੀ ਕਰਨੀ ਚਾਹੀਦੀ ਹੈ। ਅਤੇ ਕੌਮ ਦੇ ਸੱਚੇ ਸੇਵਾਦਾਰਾਂ ਨੂੰ ਇਸ ਭੋਲੀ ਭਾਲੀ ਜਨਤਾ ਨੂੰ ਸਮਜਾਉਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਮੇਰਾ ਕੋਈ ਵੀ ਸਬਦ ਬੁਰਾ ਲਗਿਆ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ

No comments: