jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਸ਼ਹਿਣਾ ਪੁਲਿਸ ਵੱਲੋਂ ਇੱਕ ਘਰ ਵਿੱਚੋਂ ਸ਼ਰਾਬ ਦੀਆਂ ਪੇਟੀਆਂ ਬਰਾਮਦ

www.sabblok.blogspot.com

ਮਾਮਲੇ ਨੂੰ ਰਫ਼ਾ ਦਫ਼ਾ ਕਰ ਦੀ ਕੀਤੀ ਕੋਸ਼ਿਸ ਪੱਤਰਕਾਰਾਂ ਵੱਲੋਂ ਉੱਚ ਅਫਸ਼ਰਾਂ ਦੇ ਧਿਆਨ ਵਿੱਚ ਲਿਆਉਣ ਤੇ ਪਰਚਾ ਹੋਇਆ ਦਰਜ਼
ਪੱਤਰਕਾਰਾਂ ਨੂੰ ਖ਼ਬਰਾਂ ਨਾ ਲਗਾਉਣ ਲਈ ਮੋਟੇ ਪੈਸ਼ਿਆਂ ਦੀਆਂ ਆਈਆਂ ਆਫਰਾਂ
altਭਦੌੜ/ਸ਼ਹਿਣਾ, 4 ਮਈ, (ਸਾਹਿਬ ਸੰਧੂ) - ਸ਼ਹਿਣਾ ਪੁਲਿਸ ਵੱਲੋਂ ਅੱਜ਼ ਸੂਚਨਾਂ ਦੇ ਅਧਾਰ ਤੇ ਫੜ੍ਹੀ ਸ਼ਰਾਬ ਦਾ ਕੇਸ ਉਸ ਵੇਲ ਗਲ ਦੀ ਹੱਡੀ ਬਣਨ ਲੱਗਾ ਜਦ ਪੁਲਿਸ ਨੂੰ ਇਹ ਮਾਮਲਾ ਨਿਬੇੜਨ ਲਈ ਸੱਤਾਧਾਰੀ ਆਗੂਆਂ ਦੇ ਫੋਨ ਤੇ ਫੋਨ ਆ ਰਹੇ ਸਨ ਤੇ ਮੌਕੇ ਤੇ ਪੱਤਰਕਾਰਾਂ ਵੱਲੋਂ ਸ਼ਰਾਬ ਦੀ ਕਵਰੇਜ਼ ਕਰੇ ਜਾਣ ਕਾਰਨ ਪੁਲਿਸ ਲਈ ਇਹ ਕੇਸ ਅਸਾਨੀ ਨਾਲ ਰਫ਼ਾ ਦਫਾ ਕਰਨਾ ਮੁਸ਼ਕਿਲ ਜਾਪਣ ਲੱਗਾ ਤੇ ਅਖ਼ੀਰ ਪੱਤਰਕਾਰਾਂ ਵੱਲੋਂ ਇਹ ਮਾਮਲਾ ਐਸ ਐਸ ਪੀ ਬਰਨਾਲਾ ਅਤੇ ਡੀ ਐਸ ਪੀ ਤਪਾ ਦੇ ਧਿਆਨ ਵਿੱਚ ਲਿਆਉਣ ਤੇ ਪੁਲਿਸ ਨੂੰ ਇਹ ਮਾਮਲਾ ਦਰਜ਼ ਕਰਨਾ ਪਿਆ। ਪੂਰਾ ਮਾਮਲਾ ਇਹ ਸੀ ਕਿ ਸ਼ਹਿਣਾ ਪੁਲਿਸ ਨੂੰ ਕਿਸੇ ਨੇ ਮੁਖਬਰੀ ਦੇ ਅਧਾਰ ਤੇ ਦੱਸਿਆ ਕਿ ਸਥਾਨਿਕ ਸਨਅਤੀ ਖੇਤਰ ਪੱਖੋ ਕੈਂਚੀਆਂ ਵਿਖੇ ਇੱਕ ਘਰੇ ਸ਼ਰਾਬ ਦੀ ਵੱਡੀ ਖੇਪ ਪਈ ਹੈ। ਸਾਡੀ ਟੀਮ ਵੀ ਉਕਤ ਸਥਾਨ ਬਾਰੇ ਪਤਾ ਲੱਗਣ ਤੇ ਪਹੁੰਚ ਗਈ ਜਿੱਥੇ ਸ਼ਹਿਣਾ ਪੁਲਿਸ ਪੱਖੋ ਕੈਂਚੀਆਂ ਵਿਖੇ ਇੱਕ ਘਰ ਦੇ ਅੰਦਰੋਂ ਸ਼ਰਾਬ ਦੀਆਂ ਪੇਟੀਆਂ ਕੱਡ ਗੱਡੀ ਵਿੱਚ ਰੱਖ ਰਹੀ ਸੀ ਤੇ ਸਾਡੀ ਟੀਮ ਨੇ ਇਹ ਦ੍ਰਿਸ਼ ਆਪਣੇ ਕੈਮਰੇ ਵਿੱਚ ਕੈਦ ਕਰ ਲਏ ਤੇ ਥਾਣਾ ਸ਼ਹਿਣਾ ਆਉਣ ਤੇ ਪਤਾ ਲੱਗਿਆ ਕਿ ਇਸ ਮਾਮਲੇ ਨੂੰ ਨਿਬੇੜਨ ਦੀ ਗੱਲ ਚੱਲ ਰਹੀ ਹੈ ਤੇ ਪਰਚਾ ਦਰਜ਼ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ ਤਾਂ ਸਾਡੀ ਟੀਮ ਨੇ ਇਹ ਮਾਮਲਾ ਐਸ ਐਸ ਪੀ ਬਰਨਾਲਾ ਅਤੇ ਡੀ ਐਸ ਪੀ ਤਪਾ ਦੇ ਧਿਆਨ ਵਿੱਚ ਲਿਆਂਦਾ ਤੇ ਮੌਕੇ ਦੀ ਕਵਰੇਜ਼ ਦੀ ਗੱਲ ਆਖੀ ਤਾਂ ਤਰੁੰਤ ਉੱਚ ਅਧਿਕਾਰੀਆਂ ਨੇ ਸਬੰਧਿਤ ਐਸ ਐਚ ਓ ਨੂੰ ਦੋਸ਼ੀ ਵਿਰੁੱਧ ਪਰਚਾ ਦਰਜ਼ ਕਰਨ ਦੇ ਹੁਕਮ ਦਿੱਤੇ। ਪੁਲਿਸ ਵੱਲੋਂ ਤਿੰਨ ਪੇਟੀਆਂ ਬਰਾਮਦ ਕਰਨ ਦੀ ਗੱਲ ਆਖੀ ਜਾ ਰਹੀ ਹੈ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੂੰ ਇਸ ਦੀ ਭਿਣਕ ਪਹਿਲਾਂ ਹੀ ਲੱਗ ਗਈ ਸੀ ਤੇ ਉਸ ਨੇ ਬਾਕੀ ਸ਼ਰਾਬ ਖੁਰਦ ਬੁਰਦ ਕਰ ਦਿੱਤੀ। ਦਸਣਯੋਗ ਹੈ ਕਿ ਪੱਤਰਕਾਰਾਂ ਨੂੰ ਵੀ ਖ਼ਬਰ ਦਬਾਉਣ ਸਬੰਧੀ ਮੋਟੀਆਂ ਪੇਸ਼ਕਸਾਂ ਆਈਆਂ ਪਰ ਮੌਕੇ ਦੀ ਕਵਰੇਜ਼ ਕਾਰਨ ਹੀ ਪੁਲਿਸ ਨੂੰ ਇਹ ਮਾਮਲਾ ਦਰਜ਼ ਕਰ ਦੋਸ਼ੀ ਨੂੰ ਕਾਬੂ ਕਰਨਾ ਪਿਆ ਜੇਕਰ ਸਾਡੀ ਟੀਮ ਮੌਕੇ ਤੇ ਨਾ ਪਹੁੰਚਦੀ ਤਾਂ ਇਹ ਮਾਮਲਾ ਰਫ਼ਾ ਦਫ਼ਾ ਹੋਣਾ ਸੰਭਵ ਸੀ। ਇੱਥੇ ਇਹ ਵੀ ਦਸਣਯੋਗ ਕਿ ਇਸ ਕੇਸ ਸਬੰਧੀ ਸੱਤਾਧਾਰੀ ਆਗਆਂ ਨੇ ਪੁਲਿਸ ਨੂੰ ਫੋਨ ਤੇ ਫੋਨ ਘੁੰਮਾ ਇਸ ਕੇਸ ਨੂੰ ਇਥੇ ਹੀ ਬੰਦ ਕਰਨ ਦੀ ਸਲਾਹ ਦਿੱਤੀ ਗਈ ਸੀ।

No comments: