www.sabblok.blogspot.com
ਲੜਕੀ ਨੂੰ ਮੋਟਰਸਾਇਕਲ ਮਗਰ ਬਿਠਾ ਲੜਕੇ ਦੀ ਵਿਗੜੀ ਨੀਤ, ਲੋਕਾਂ ਨੇ ਚੰਗਾਂ ਚਾੜ੍ਹਿਆ ਕੁਟਾਪਾ
ਭਦੌੜ/ਸ਼ਹਿਣਾ, 9 ਮਈ, (ਸਾਹਿਬ ਸੰਧੂ) - ਸਥਾਨਿਕ ਕਸ਼ਬਾ ਭਦੌੜ ਦੇ ਬਰਨਾਲਾ ਰੋਡ ਤੇ ਉਸ
ਵੇਲੇ ਹਫੜਾ ਦਫ਼ੜੀ ਮੱਚ ਗਈ ਜਦ ਇੱਕ ਨੌਜ਼ਵਾਨ ਦਾ ਇੱਕ ਲੜਕੀ ਤੇ ਆਸ ਪਾਸ ਇੱਕਠੇ ਲੋਕਾਂ ਨੇ
ਕੁਟਾਪਾ ਚਾੜ੍ਹ ਦਿੱਤਾ ਤੇ ਬਆਦ ਵਿੱਚ ਉਕਤ ਨੌਜਵਾਨ ਨੂੰ ਥਾਣਾ ਭਦੌੜ ਦੇ ਹਵਾਲੇ ਕਰ
ਦਿੱਤਾ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ਦੇ ਨਾਲ ਲੱਗਦੇ ਬਠਿੰਡਾਂ
ਜ਼ਿਲੇ ਅਧੀਨ ਆਉਦੇ ਇੱਕ ਪਿੰਡ ਦੀ ਲੜਕੀ ਪਿੰਡ ਦੇ ਬੱਸ ਸਟੈਂਡ ਦੇ ਬਾਹਰ ਭਦੌੜ ਆਉਣ ਲਈ
ਬੱਸ ਦੀ ਉਡੀਕ ਵਿੱਚ ਖੜ੍ਹੀ ਸੀ ਤਾਂ ਉਸ ਦੇ ਮਗਰ ਹੀ ਉਸ ਦੇ ਪਿੰਡ ਦਾ ਨੌਜਵਾਨ ਪਲਟੀਨਾ
ਮੋਟਰਸਾਇਕਲ ਤੇ ਆਇਆ ਤਾਂ ਲੜਕੇ ਨੇ ਉਸ ਨਾਲ ਪਿੰਡ ਦੀ ਜਾਣ ਪਹਿਚਾਣ ਹੋਣ ਕਾਰਨ ਭਦੌੜ ਜਾਣ
ਲਈ ਲਿਫਟ ਮੰਗੀ ਤਾਂ ਨੋਜਵਾਨ ਨੇ ਲੜਕੀ ਨੂੰ ਮਗਰ ਬਿਠਾ ਲਿਆ ਤੇ ਜਦ ਭਦੌੜ ਦੇ ਨਜਦੀਕ
ਪਹੁੰਚੇ ਤਾਂ ਲੜਕੀ ਨੇ ਉਤਰਨ ਲਈ ਆਖਿਆ ਪਰ ਮੁੰਡੇ ਨੇ ਮੋਟਰਸਾਇਕਲ ਭਜ਼ਾ ਲਿਆ ਤਾਂ ਲੜਕੀ
ਨੇ ਉਸ ਦੇ ਬਾਲ ਪਟਣੇ ਸ਼ੁਰੂ ਕਰ ਦਿੱਤੇ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਪਿੱਛਾ ਕਰ
ਰਹੇ ਨੌਜ਼ਵਾਨਾਂ ਨੇ ਉਸ ਨੂੰ ਬਿਜ਼ਲੀ ਗਰਿਡ ਨਜ਼ਦੀਕ ਘੇਰ ਲਿਆ ਤੇ ਲੜਕੀ ਤੇ ਲੋਕਾਂ ਨੇ ਉਸ
ਦੀ ਚੰਗੀ ਛਿਤਰੌਲ ਕੀਤੀ ਤੇ ਥਾਣੇ ਫੜ੍ਹਾ ਦਿੱਤਾ।
No comments:
Post a Comment