jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਭਾਰਤੀ ਡਾਕਟਰ ਮਰੀਜ ਔਰਤਾਂ ਦੀ ਬਣਾਉਂਦਾ ਸੀ ਨਗਨ

www.sabblok.blogspot.com

alt
ਡਾਕਟਰ ਦਵਿੰਦਰਜੀਤ ਬੈਂਸ
ਲੰਡਨ, 23 ਮਈ (ਬਿਊਰੋ) - ਮਾੜੀ ਮਾਨਸਿਕ ਸਥਿਤੀ ਦੇ ਸ਼ਿਕਾਰ ਭਾਰਤੀ ਡਾਕਟਰ ਦਵਿੰਦਰਜੀਤ ਬੈਂਸ ਨੇ ਡਾਕਟਰੀ ਪੇਸ਼ੇ ਦਾ ਮੂੰਹ ਕਾਲਾ ਤਾਂ ਕੀਤਾ ਸੋ ਕੀਤਾ, ਪਰ ਇਸ ਦੇ ਨਾਲ ਨਾਲ ਭਾਰਤੀਆਂ ਦੀ ਆਬਰੂ ਵੀ ਲਹੂ-ਲੁਹਾਣ ਕਰ ਦਿੱਤੀ। ਸਵੀਨਦਮ ਕਰਾਊਨ ਕੋਰਟ ਵੱਲੋਂ ਡਾਕਟਰ ਬੈਂਸ ਨੂੰ 12 ਸਾਲ ਦੀ ਸਜਾ ਸੁਣਾਈ ਗਈ ਹੈ। ਜੇਮਸ ਬੌਂਡ ਦੀਆਂ ਫ਼ਿਲਮਾਂ ਦੀ ਨਕਲ ਕਰਦਿਆਂ ਭਾਰਤੀ ਡਾਕਟਰ ਜੋ ਕਿ ਯੂ ਕੇ ਵਿਚ ਜਨਰਲ ਪ੍ਰੈਕਟੀਸ਼ਨਰ ਦੇ ਤੌਰ 'ਤੇ ਕੰਮ ਕਰਦਾ ਸੀ ਨੇ ਆਪਣੀਆਂ ਮਰੀਜ ਔਰਤਾਂ ਦੀ ਨਗਨ ਵੀਡੀਉ ਬਣਾਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਸ ਨੇ ਇਹ ਕਰਮ ਕਾਂਡ ਤਕਰੀਬਨ 100 ਔਰਤਾਂ ਨਾਲ ਕੀਤਾ। ਉਸ ਵੱਲੋਂ ਆਪਣੇ ਸੇਵਾ ਕਾਲ ਦੌਰਾਨ 200 ਦੇ ਕਰੀਬ ਔਰਤਾਂ ਦੀ ਡਾਕਟਰੀ ਜਾਂਚ ਕੀਤੀ ਗਈ ਜਿਨ੍ਹਾਂ ਵਿਚ 14 ਸਾਲ ਦੀਆਂ ਨਾਬਾਲਗ ਬੱਚੀਆਂ ਵੀ ਸਨ। ਕੋਰਟ ਨੇ ਬੈਂਸ ਦੀ ਕਾਰਵਾਈ ਅਤੇ ਸੋਚ ਨੂੰ ਡਾਕਟਰੀ ਪੇਸ਼ੇ 'ਤੇ ਧੱਬਾ ਦੱਸਿਆ। ਬੈਂਸ ਨੇ ਬੇਸ਼ਰਮੀ ਦਾ ਸਬੂਤ ਦਿੰਦਿਆਂ ਆਪਣੇ ਪੱਖ ਵਿਚ ਔਰਤਾਂ ਦੀ ਜਾਂਚ ਕੀਤੇ ਦੌਰਾਨ ਬਣਾਈ ਗਈ ਵੀਡੀਉ ਫ਼ਿਲਮ ਨੂੰ ਜਾਂਚ ਅਤੇ ਮੈਡੀਕਲ ਤਜੁਰਬੇ ਇਕੱਠੇ ਕਰਨ ਦਾ ਹਿੱਸਾ ਦੱਸਿਆ, ਪਰ ਜੋ ਕਿ ਸਹੀ ਨਹੀਂ ਸੀ, ਕਿਉਂਕਿ ਉਸ ਵੱਲੋਂ 13 ਔਰਤਾਂ ਨਾਲ ਸੰਭੋਗ, 13 ਔਰਤਾਂ ਨੂੰ ਬਿਨਾਂ ਕਾਰਨ ਨੰਗਾ ਕਰ ਉਨ੍ਹਾਂ ਦੀ ਵੀਡੀਉ ਬਨਾਉਣ, 11 ਨੂੰ ਜਿਸਮਾਨੀ ਸੰਬੰਧ ਬਨਾਉਣ ਅਤੇ ਜਬਰੀ ਗੁਪਤ ਅੰਗਾਂ ਨਾਲ ਛੇੜਛਾੜ ਅਤੇ 2 ਨਾਬਾਲਗ ਬੱਚੀਆਂ ਨਾਲ ਜਿਸਮਾਨੀ ਸਬੰਧ ਜਬਰੀ ਬਨਾਉਣ ਦੇ ਦੋਸ਼ ਸਾਬਤ ਹੋਏ ਅਤੇ ਇਨ੍ਹਾਂ ਨਾਲ ਸਬੰਧਿਤ ਵੀਡੀਉ ਉਸ ਦੇ ਕੰਪਿਊਟਰ ਵਿਚੋਂ ਪ੍ਰਾਪਤ ਵੀ ਕਰ ਲਈਆਂ ਗਈਆਂ ਹਨ। ਜਾਂਚ ਅਧਿਕਾਰੀਆਂ ਨੇ ਬੈਂਸ ਦੇ ਘਰ 'ਚੋਂ ਹੋਰ ਵੀ ਇਤਰਾਜ ਯੋਗ ਸਮਗਰੀ ਪ੍ਰਾਪਤ ਕੀਤੀ ਦੱਸੀ ਜਾ ਰਹੀ ਹੈ। ਡਾ: ਬੈਂਸ ਵੱਲੋਂ ਆਪਣੀ ਬਿਮਾਰ ਸੋਚ ਦਾ ਸ਼ਿਕਾਰ 14 ਸਾਲ ਤੋਂ 51 ਸਾਲ ਤੱਕ ਦੀਆਂ ਔਰਤਾਂ ਨੂੰ ਬਣਾਇਆ ਗਿਆ। ਪੁਲਿਸ ਵੱਲੋਂ ਡਾ: ਬੈਂਸ ਦੀ ਘੜੀ ਅਤੇ ਕੰਪਿਊਟਰ ਵਿਚੋਂ ਤਕਰੀਬਨ 361 ਉੱਚ ਪੱਧਰੀ ਕਿਸਮ ਦੀਆਂ ਵੀਡੀਉ ਪ੍ਰਾਪਤ ਕੀਤੀਆਂ ਗਈਆਂ ਹਨ, ਜੋ ਕਿ ਸਾਰੀਆਂ ਔਰਤਾਂ ਅਤੇ ਬੱਚੀਆਂ ਦੀਆਂ ਹਨ, ਜੋ ਉਸ ਕੋਲ ਇਲਾਜ ਲਈ ਆਉਂਦੀਆ ਸਨ। ਹੈਰਾਨੀ ਵਾਲੀ ਗੱਲ ਹੈ ਕਿ ਬੈਂਸ ਗੁਪਤ ਕੈਮਰੇ ਵਾਲੀ ਘੜੀ ਗੁੱਟ 'ਤੇ ਸਜਾਉਂਦਾ ਸੀ ਅਤੇ ਔਰਤਾਂ ਦੇ ਗੁਪਤ ਅੰਗ ਦੀ ਜਾਂਚ ਕਰਨ ਦੇ ਬਹਾਨੇ ਉਨ੍ਹਾਂ ਦੇ ਕੱਪੜੇ ਉਤਾਰ ਨਗਨ ਅਵਸਥਾ ਵਿਚ ਉਨ੍ਹਾਂ ਦੀ ਵੀਡੀਉ ਬਣਾਉਂਦਾ ਸੀ।

No comments: