jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਲੁਧਿਆਣਾ ਪੁਲਿਸ ਨੇ ਤੀਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਈ ,

www.sabblok.blogspot.com

ਲੁਧਿਆਣਾ ( ਰਵਿੰਦਰ ਸਿੰਘ ਢਿੱਲੋ ) ਸ੍ਰੀ ਆਸ਼ੀਸ਼ ਚੌਧਰੀ, ਆਈ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਤੀਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਂਉਦੇ ਹੋਏ ਦੱਸਿਆ ਕਿ ਮਿਤੀ 7/8, ਮਈ, 2013 ਦੀ ਦਰਿਮਿਆਨੀ ਰਾਤ ਨੂੰ ਪਿੰਡ ਅੱਬੂਵਾਲ ਥਾਣਾ ਸੁਧਾਰ ਵਿਖੇ ਸ਼ਿੰਗਾਰਾ ਸਿੰਘ ਪੁੱਤਰ ਮਲਕੀਤ ਸਿੰਘ ਜੱਟ ਵਾਸੀ ਪਿੰਡ ਅੱਬੂਵਾਲ, ਮਨਜੀਤ ਕੌਰ ਪਤਨੀ ਸ਼ਿਗਾਰਾ ਸਿੰਘ, ਐਨ.ਆਰ.ਆਈ ਅਤੇ ਇਹਨਾਂ ਦੀ ਰਿਸ਼ਤੇਦਾਰ (ਸਾਲੀ) ਸੁਰਜੀਤ ਕੌਰ ਪਤਨੀ ਭੁਪਿੰਦਰ ਸਿੰਘ ਜੱਟ, ਵਾਸੀ ਸਰਾਭਾ ਦਾ ਕਿਸੇ ਨਾ-ਮਲੂਮ ਵਿਆਕਤੀ ਵੱਲੋਂ ਤੇਜ ਧਾਰ ਹਥਿਆਰਾਂ ਨਾਲ ਇਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਕਤਲ ਕਰ ਦਿੱਤਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 53 ਮਿਤੀ 8-05-2013 ਅ/ਧ 302/457 ਆਈ.ਪੀ.ਸੀ, ਥਾਣਾ ਸੁਧਾਰ ਵਿੱਚ ਦਰਜ ਹੋਇਆ ਸੀ। ਜਿਸਤੇ ਉਹਨਾਂ ਵੱਲੋਂ ਸਮੇਤ ਐਸ.ਪੀ (ਡੀ), ਡੀ.ਐਸ.ਪੀ, ਰਾਏਕੋਟ, ਇੰਸ: ਰਜੇਸ਼ ਕੁਮਾਰ, ਮੁੱਖ ਅਫਸਰ ਥਾਣਾ ਸੁਧਾਰ ਅਤੇ ਇੰਸਪੈਕਟਰ ਪਰੇਮ ਸਿੰਘ, ਇੰਚਾਰਜ ਸੀ.ਆਈ.ਏ, ਸਟਾਫ, ਲੁਧਿ:(ਦਿਹਾਤੀ) ਵੱਲੋਂ ਮੌਕਾ ਪਰ ਪੁੱਜ ਕੇ ਸਾਰੇ ਹਾਲਾਤ ਦਾ ਜਾਇਜਾ ਲਿਆ ਗਿਆ ਸੀ। ਮੌਕਾ ਪਰ ਫਿੰਗਰ ਪ੍ਰਿੰਟ ਐਕਸਪਰਟ, ਡਾਗ ਸਕਾਡ ਅਤੇ ਐਫ.ਐਸ.ਐਲ ਦੀ ਟੀਮ ਨੂੰ ਬੁਲਾਕੇ ਮੁਲਾਹਜਾ ਮੌਕਾ ਕਰਵਾਇਆ ਗਿਆ ਸੀ ਅਤੇ ਵਾਰਦਾਤ ਵਾਲੀ ਜਗ•ਾ ਦੀ ਵੀਡੀਓ ਗ੍ਰਾਫੀ ਕਰਵਾਈ ਗਈ ਅਤੇ ਮੌਕੇ ਦੀਆਂ ਫੋਟੋਆਂ ਖਿਚਵਾਈਆਂ ਗਈਆਂ ਸਨ। ਲਾਸ਼ਾ ਦਾ ਸਿਵਲ ਹਸਪਤਾਲ ਸੁਧਾਰ ਤੋਂ ਪੋਸਟ ਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕੀਤੀਆਂ ਗਈਆਂ।     ਉੱਕਤ ਮੁਕੱਦਮਾਂ ਨੂੰ ਟਰੇਸ ਕਰਨ ਲਈ ਸ੍ਰੀ ਅਮਰੀਕ ਸਿੰਘ, ਡੀ.ਐਸ.ਪੀ, ਰਾਏਕੋਟ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸੁਧਾਰ ਅਤੇ ਇੰਚਾਰਜ ਸੀ.ਆਈ.ਏ ਸਟਾਫ, ਲੁਧਿਆਣਾ (ਦਿਹਾਤੀ) ਦੀ ਇੱਕ ਸ਼ਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਮੁਕੱਦਮੇ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਦੌਰਾਨੇ ਤਫਤੀਸ਼ ਅੱਜ ਮਿਤੀ 22.5.2013 ਨੂੰ ਇੰਸ: ਰਜੇਸ਼ ਕੁਮਾਰ, ਮੁੱਖ ਅਫਸਰ ਥਾਣਾ ਸੁਧਾਰ ਅਤੇ ਇੰਸਪੈਕਟਰ ਪਰੇਮ ਸਿੰਘ, ਇੰਚਾਰਜ ਸੀ.ਆਈ.ਏ, ਸਟਾਫ, ਲੁਧਿ:(ਦਿਹਾਤੀ) ਵੱਲੋਂ ਦੋਸ਼ੀ ਅਕਾਸ਼ ਕੁਮਾਰ ਪੁੱਤਰ ਪੂਰਨ ਚੰਦ, ਵਾਸੀ ਪਿੰਡ ਅੱਬੂਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਪਾਸੋਂ ਵਾਰਦਾਤ ਲਈ ਵਰਤਿਆ ਗਿਆ ਦਾਹ ਅਤੇ ਮੌਕਾ ਵਾਰਦਾਤ ਸਮੇਂ ਪਹਿਨੇ ਹੋਏ ਬੂਟ ਬ੍ਰਾਮਦ ਕਰਵਾਏ ਗਏ ਹਨ। ਦੋਸ਼ੀ ਨੇ ਪੁੱਛ-ਗਿੱਛ ਦੌਰਾਨ ਉੱਕਤ ਕਤਲਾਂ ਦੀ ਵਾਰਦਾਤ ਸਬੰਧੀ ਜੁਰਮ ਦਾ ਇਕਬਾਲ ਕੀਤਾ ਅਤੇ ਮਜੀਦ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਪਹਿਲਾਂ ਮ੍ਰਿਤਕ ਸ਼ਿੰਗਾਰਾ ਸਿੰਘ ਦੇ ਘਰ ਸਫਾਈ ਵਗੈਰਾ ਦਾ ਕੰਮ ਕਰਦਾ ਸੀ। ਮ੍ਰਿਤਕ ਸ਼ਿੰਗਾਰਾ ਸਿੰਘ ਨੇ ਉਸ ਤੇ ਚੋਰ ਹੋਣ ਦਾ ਇਲਜਾਮ ਲਗਾਕੇ ਪਿੰਡ ਵਿੱਚ ਉਸਦੀ ਬਦਨਾਮੀ ਕੀਤੀ ਸੀ, ਜਿਸ ਬਾਰੇ ਦੋਸ਼ੀ ਅਕਾਸ਼ ਕੁਮਾਰ ਨੇ ਮ੍ਰਿਤਕ ਸ਼ਿੰਗਾਰਾ ਸਿੰਘ ਨੂੰ ਉਲਾਂਭਾ ਦਿੱਤਾ ਤਾਂ ੍ਿਰਮ੍ਰਤਕ ਸ਼ਿੰਗਾਰਾ ਸਿੰਘ ਨੇ ਉਸਨੂੰ ਬੁਰਾ ਭਲਾ ਕਿਹਾ ਅਤੇ ਉਸਦੇ ਚਪੇੜਾਂ ਮਾਰੀਆਂ ਸਨ। ਇਸ ਗੱਲ ਦੀ ਉਸਦੇ ਮਨ ਵਿੱਚ ਰੰਜਸ਼ ਸੀ। ਜਿਸ ਕਰਕੇ ਉਸਨੇ ਮਿਤੀ 07.05.2013 ਨੂੰ ਭੰਗ ਦੀਆਂ ਸਿਗਰਟਾਂ ਪੀ ਕੇ ਨਸ਼ੇ ਵਿੱਚ ਧੁੱਤ ਹੋਕੇ ਦਾਹ ਨਾਲ ਇਹਨਾਂ ਕਤਲਾਂ ਦੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੀ। ਮੁਕੱਦਮੇ ਦੀ ਤਫਤੀਸ਼ ਜਾਰੀ

No comments: