www.sabblok.blogspot.com

ਜਲੰਧਰ,
(ਜੁਗਿੰਦਰ ਸੰਧੂ)- ਜਲੰਧਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਜੰਡਿਆਲਾ ਮੰਜਕੀ ਦੀ ਇਕ
ਨਾਬਾਲਗ ਲੜਕੀ ਨੂੰ ਅਗਵਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਤਾ ਲੱਗਾ ਹੈ ਕਿ
ਇਸ ਸੰਬੰਧ ਵਿਚ ਪੁਲਸ ਨੇ ਅੱਧੇ ਦਰਜਨ ਦੇ ਕਰੀਬ ਲੋਕਾਂ ਦੇ ਵਿਰੁੱਧ ਪਰਚਾ ਦਰਜ ਕਰਕੇ
ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿਚ ਥਾਣਾ ਸਦਰ ਤੋਂ ਪ੍ਰਾਪਤ ਜਾਣਕਾਰੀ
ਅਨੁਸਾਰ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਜੰਡਿਆਲਾ ਮੰਜਕੀ ਦੇ ਸੁਰਜੀਤ
ਸਿੰਘ ਨਾਮੀ ਵਿਅਕਤੀ ਦੀ ਲੜਕੀ , ਜੋ ਕਿ ਨਾਬਾਲਗ ਦੱਸੀ ਜਾਂਦੀ ਹੈ ਨੂੰ ਪਿੰਡ ਦੇ ਹੀ ਕੁਝ
ਵਿਅਕਤੀ ਹਥਿਆਰਾਂ ਦੇ ਜ਼ੋਰ 'ਤੇ ਅਗਵਾ ਕਰਕੇ ਲੈ ਗਏ। ਇਸ ਸੰਬੰਧ ਵਿਚ ਪੁਲਸ ਨੇ ਕਾਲਾ
ਪੁੱਤਰ ਮੱਖਣ ਸਿੰਘ ਅਤੇ ਚਾਰ ਹੋਰ ਅਣਪਛਾਤੇ ਲੋਕਾਂ ਵਿਰੁੱਧ ਪਰਚਾ ਦਰਜ ਕਰਕੇ ਉਨ੍ਹਾਂ ਦੀ
ਭਾਲ ਵਿਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ
ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਏਗਾ ਅਤੇ ਲੜਕੀ ਦਾ ਪਤਾ ਲਗਾ ਲਿਆ ਜਾਵੇਗਾ।
ਇਸ ਦੌਰਾਨ ਲੜਕੀ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿਚ ਪਿਛਲੇ 22 ਸਾਲਾਂ ਤੋਂ ਰਹਿ ਰਿਹਾ ਹੈ ਅਤੇ ਮਾਲਸ਼ ਅਤੇ ਮਸਾਜ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਨੂੰ ਉਸ ਦੀ ਲੜਕੀ ਨੂੰ ਕਿਸੇ ਲੜਕੇ ਦਾ ਬਾਹਰੋਂ ਫੋਨ ਆਇਆ ਸੀ। ਜਦੋਂ ਉਨ੍ਹਾਂ ਨੇ ਪੁੱਛਣਾ ਚਾਹਿਆ ਤਾਂ ਲੜਕੀ ਨੇ ਇਸ ਬਾਰੇ ਕੁਝ ਵੀ ਠੀਕ ਨਹੀਂ ਦੱਸਿਆ ਪਰ ਇੰਨੀ ਦੇਰ 'ਚ ਕੁਝ ਲੋਕ ਕੰਧਾਂ ਟੱਪ ਕੇ ਉਨ੍ਹਾਂ ਦੇ ਘਰ ਆ ਗਏ ਅਤੇ ਤਲਵਾਰਾਂ,ਦਾਤਰਾਂ ਦੀ ਨੋਕ 'ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੜਕੀ ਨੂੰ ਜ਼ਬਰਦਸਤੀ ਲੈ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸੰਬੰਧ ਵਿਚ ਪੁਲਸ ਕੋਲ ਬਕਾਇਦਾ ਰਿਪੋਰਟ ਦਰਜ ਕਰਾ ਦਿੱਤੀ ਹੈ ਪਰ ਅਜੇ ਤੱਕ ਲੜਕੀ ਦਾ ਕੁਝ ਪਤਾ ਨਹੀਂ ਲੱਗਿਆ। ਇਹ ਵੀ ਪਤਾ ਲੱਗਾ ਹੈ ਕਿ ਕਾਲਾ ਅਤੇ ਉਕਤ ਲੜਕੀ ਦੇ ਕੁਝ ਫੋਟੋਗ੍ਰਾਫ ਵੀ ਪ੍ਰਾਪਤ ਹੋਏ ਹਨ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

No comments:
Post a Comment