jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਨਵਾਜ ਨੂੰ ਪਾਕਿਸਤਾਨ ਦੀ ਕਮਾਨ, ਤੀਜੀ ਵਾਰ ਬਣਨਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ

www.sabblok.blogspot.com
ਨਵਾਜ ਨੂੰ ਪਾਕਿਸਤਾਨ ਦੀ ਕਮਾਨ, ਤੀਜੀ ਵਾਰ ਬਣਨਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀAuthor :
ਇਸਲਾਮਾਬਾਦ- ਪਾਕਿਸਤਾਨ 'ਚ ਇਕ ਵਾਰ ਫਿਰ ਨਵਾਜ ਸ਼ਰੀਫ ਦੀ ਸਰਕਾਰ ਬਣਨਾ ਲਗਭਗ ਤੈਅ ਹੈ। ਪਾਕਿਸਤਾਨ 'ਚ ਸ਼ਨੀਵਾਰ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਗਿਣਤੀ ਅਜੇ ਜਾਰੀ ਹੈ ਪਰ ਹੁਣ ਤੱਕ ਆਏ ਰੁਝਾਨਾਂ 'ਚ ਨਵਾਜ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ  ਲੀਗ ਨਵਾਜ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ। ਨਵਾਜ ਸ਼ਰੀਫ ਨੂੰ ਸਖਤ ਟੱਕਰ ਦੇਣ ਵਾਲੇ  ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੂਜੇ ਨੰਬਰ 'ਤੇ ਹੈ ਜਦੋਂਕਿ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਤੀਜੇ ਨੰਬਰ 'ਤੇ ਖਿਸਕ ਗਈ ਹੈ।
ਪਾਕਿਸਤਾਨੀ ਮੀਡੀਆ ਤੋਂ ਮਿਲ ਰਹੇ ਰੁਝਾਨਾਂ ਅਨੁਸਾਰ ਨੈਸ਼ਨਲ ਅਸੈਂਬਲੀ ਦੀਆਂ 272 ਸੀਟਾਂ 'ਚੋਂ ਪੀ. ਐਮ. ਐਲ. (ਐਨ) 126 ਸੀਟਾਂ 'ਤੇ ਅੱਗੇ ਹੈ, ਜਦੋਂਕਿ ਤਹਿਰੀਕ ਏ ਇਨਸਾਫ 34 ਸੀਟਾਂ ਦੀ ਬੜ੍ਹਤ ਦੇ ਨਾਲ ਦੂਜੇ ਨੰਬਰ 'ਤੇ ਹੈ ਜਦੋਂਕਿ ਪੀ. ਪੀ. ਪੀ. 32 ਸੀਟਾਂ ਨਾਲ ਤੀਜੇ ਨੰਬਰ 'ਤੇ ਹੈ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੂੰ ਵੀ ਇਨ੍ਹਾਂ ਚੋਣਾਂ 'ਚ 24 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਜੇਕਰ ਇਹ ਰੁਝਾਨ ਨਤੀਜਿਆਂ 'ਚ ਬਦਲ ਜਾਣ ਤਾਂ ਪਾਕਿਸਤਾਨ 'ਚ ਨਵਾਜ ਸ਼ਰੀਫ ਦੀ ਸਰਕਾਰ ਬਣਨੀ ਲਗਭਗ ਤੈਅ ਹੈ।

No comments: