jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਬੀ. ਸੀ. ਸੀ. ਆਈ. ਮੁਖੀ ਦਾ ਜਵਾਈ ਗ੍ਰਿਫਤਾਰ

www.sabblok.blogspot.com

ਬੀ. ਸੀ. ਸੀ. ਆਈ. ਮੁਖੀ ਦਾ ਜਵਾਈ ਗ੍ਰਿਫਤਾਰ
ਸੱਟੇਬਾਜ਼ੀ 'ਚ ਇਕ ਕਰੋੜ ਗੁਆ ਚੁੱਕਿਐ ਗੁਰੂਨਾਥ, ਅੱਜ ਹੋਵੇਗੀ ਕੋਰਟ 'ਚ ਪੇਸ਼ੀ
ਮੁੰਬਈ - ਸੱਟੇਬਾਜ਼ੀ ਤੇ ਫਿਕਸਿੰਗ ਦਾ ਚਿਹਰਾ ਮਾੜੇ ਤੋਂ ਮਾੜਾ ਹੁੰਦਾ ਜਾ ਰਿਹਾ ਹੈ। ਮੁੰਬਈ ਪੁਲਸ ਨੇ ਬੀ. ਸੀ. ਸੀ. ਆਈ. ਦੇ ਮੁਖੀ ਐੱਨ. ਸ੍ਰੀਨਿਵਾਸਨ ਦੇ ਜਵਾਈ ਗੁਰੂਨਾਥ ਮੇਯੱਪਨ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਦੇਰ ਰਾਤ ਤਿੰਨ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮੇਯੱਪਨ ਨੂੰ ਗ੍ਰਿਫਤਾਰ ਕੀਤਾ। ਮੇਯੱਪਨ ਪੁੱਛਗਿੱਛ ਵਿਚ ਸਹਿਯੋਗ ਨਹੀਂ ਕਰ ਰਿਹਾ ਸੀ।  ਮੇਯੱਪਨ ਨੂੰ ਸ਼ਨੀਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਪੁੱਛਗਿੱਛ ਦੀ ਕਮਾਨ ਖੁਦ ਮੁੰਬਈ ਪੁਲਸ ਦੇ  ਜੁਆਇੰਟ ਕਮਿਸ਼ਨਰ ਹਿਮਾਂਸ਼ੂ ਰਾਏ ਨੇ ਸੰਭਾਲੀ ਸੀ। ਸਵਾਲਾਂ ਦੀ ਬਕਾਇਦਾ ਇਕ ਲਿਸਟ ਵੀ ਤਿਆਰ ਕੀਤੀ ਗਈ। ਅਫਸਰਾਂ ਨੇ ਆਪਣੇ ਨਾਲ ਮੋਬਾਈਲ ਰਿਕਾਰਡਿੰਗ ਦੀ ਟਰਾਂਸਕ੍ਰਿਪਟ ਵੀ ਲਈ ਸੀ। ਮੇਯੱਪਨ ਦੀ ਗ੍ਰਿਫਤਾਰੀ ਦੀ ਸ਼ੰਕਾ ਪਹਿਲਾਂ ਤੋਂ ਹੀ ਸੀ।  ਉਸ ਤੋਂ ਇਸ ਕੇਸ ਵਿਚ ਪਹਿਲਾਂ ਤੋਂ ਗ੍ਰਿਫਤਾਰ  ਅਭਿਨੇਤਾ ਵਿੰਦੂ ਦਾਰਾ ਸਿੰਘ ਨਾਲ ਜੁੜੇ  ਸਵਾਲਾਂ ਦਾ ਜਵਾਬ ਮੰਗਿਆ ਜਾ ਰਿਹਾ ਹੈ।  ਵਿੰਦੂ ਦੇ ਮੋਬਾਈਲ ਰਿਕਾਰਡ ਤੋਂ ਹੀ ਇਹ ਖੁਲਾਸਾ ਹੋਇਆ ਹੈ ਕਿ ਪਿਛਲੇ 2 ਮਹੀਨਿਆਂ ਵਿਚ ਵਿੰਦੂ ਤੇ ਗੁਰੂਨਾਥ ਦਰਮਿਆਨ 25-30 ਨਹੀਂ ਸਗੋਂ ਘੱਟੋ-ਘੱਟ 130 ਵਾਰ ਗੱਲਬਾਤ ਹੋਈ ਹੈ। ਵਿੰਦੂ ਦੇ ਖੁਲਾਸਿਆਂ 'ਤੇ ਯਕੀਨ ਕਰੀਏ ਤਾਂ ਗੁਰੂਨਾਥ ਆਈ. ਪੀ. ਐੱਲ. ਦੇ ਮੌਜੂਦਾ ਸੀਜ਼ਨ ਵਿਚ ਕਰੀਬ ਇਕ ਕਰੋੜ ਸੱਟੇਬਾਜ਼ੀ ਵਿਚ ਗੁਆ ਚੁੱਕਾ ਹੈ। ਇਸ ਤੋਂ ਪਹਿਲਾਂ ਮੇਯੱਪਨ ਵਿਸ਼ੇਸ਼ ਜਹਾਜ਼ ਰਾਹੀਂ ਮਦੁਰੈ ਤੋਂ ਮੁੰਬਈ ਪਹੁੰਚਿਆ।  ਉਨ੍ਹਾਂ ਨੇ ਸ਼ਾਮ 5 ਵਜੇ ਤੱਕ ਕ੍ਰਾਈਮ ਬ੍ਰਾਂਚ ਦੇ ਆਫਿਸ 'ਚ ਪਹੁੰਚਣਾ ਸੀ ਪਰ ਉਹ ਕਰੀਬ 8 ਵਜੇ ਮੁੰਬਈ ਪਹੁੰਚੇ

No comments: