jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਪੁਲਸ ਦੀ ਗੋਲੀ ਨਾਲ ਭਗੌੜੇ ਅਪਰਾਧੀ ਦੀ ਮੌਤ

www.sabblok.blogspot.com
ਪੁਲਸ ਦੀ ਗੋਲੀ ਨਾਲ ਭਗੌੜੇ ਅਪਰਾਧੀ ਦੀ ਮੌਤ
ਅੰਮ੍ਰਿਤਸਰ, 24 ਮਈ (sb)- ਅੰਮ੍ਰਿਤਸਰ ਦੀ ਥਾਣਾ ਸਿਵਲ ਲਾਈਨ ਪੁਲਸ ਨੇ ਇੱਕ ਭਗੌੜੇ ਅਪਰਾਧੀ ਨੂੰ ਅੰਮ੍ਰਿਤਸਰ ਦੇ ਪੁਤਲੀਘਰ ਏਰੀਏ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ। ਭਗੌੜੇ ਦੀ ਪਛਾਣ ਲਵਲੀ ਸਮਾਰਟ ਦੇ ਰੂਪ ਵਿੱਚ ਹੋਈ ਹੈ। ਪੁਲਸ ਦੀ ਗੋਲੀ ਲੱਗਣ ਨਾਲ ਜ਼ਖਮੀ ਲਵਲੀ ਨੂੰ ਜਦ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਥਾਣਾ ਸਿਵਲ ਲਾਈਨ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਲਵਲੀ ਸਮਾਰਟ ਨਾਮ ਦਾ ਬਦਮਾਸ਼ ਪੰਜ ਮਹੀਨੇ ਤੋਂ ਭਗੌੜਾ ਸੀ। ਉਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਕਾਫੀ ਸਮੇਂ ਤੋਂ ਛਾਪੇ ਮਾਰ ਰਹੀ ਸੀ। ਹਰ ਵਾਰ ਉਹ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦਾ ਸੀ। ਕੱਲ੍ਹ ਦੇਰ ਸ਼ਾਮ ਪੁਲਸ ਨੂੰ ਸੂਚਨਾ ਮਿਲੀ ਕਿ ਲਵਲੀ ਪੁਤਲੀ ਘਰ ਦੀ ਗਲੀ ਨੰਬਰ ਦੋ ਵਿੱਚ ਹੇਅਰ ਡ੍ਰੈਸਰ ਕੋਲ ਕਟਿੰਗ ਕਰਾਉਣ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਉਥੇ ਪਹੁੰਚ ਗਈ। ਜਦੋਂ ਪੁਲਸ ਮੁਲਾਜ਼ਮ ਲਵਲੀ ਨੂੰ ਫੜਨ ਲੱਗੇ ਤਾਂ ਉਸਨੇ ਅੱਗੋਂ ਛੁਰਾ ਕੱਢ ਕੇ ਪੁਲਸ ‘ਤੇ ਹਮਲਾ ਕਰ ਦਿੱਤਾ। ਪੁਲਸ ਨੇ ਉਸ ਨੂੰ ਡਰਾਉਣ ਲਈ ਗੋਲੀ ਚਲਾਈ। ਇਸ ਦੌਰਾਨ ਲਵਲੀ ਨੂੰ ਗੋਲੀ ਲੱਗ ਗਈ। ਮੌਕੇ ‘ਤੇ ਉਸ ਦੀ ਮੌਤ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਵਲੀ ‘ਤੇ ਹੱਤਿਆ ਦੀ ਕੋਸ਼ਿਸ਼ ਅਤੇ ਲੜਾਈ ਝਗੜੇ ਦੇ ਕੇਸ ਚੱਲ ਰਹੇ ਸਨ।
ਮੌਕੇ ‘ਤੇ ਪਹੁੰਚ ਕੇ ਲਵਲੀ ਦੇ ਭਰਾ ਵਿੱਕੀ ਅਤੇ ਉਸ ਦੀ ਮਾਂ ਨੇ ਕਿਹਾ ਕਿ ਪੁਲਸ ਨੇ ਯੋਜਨਾ ਬੱਧ ਢੰਗ ਨਾਲ ਫੜ ਕੇ ਲਵਲੀ ਦੇ ਦਿਲ ‘ਤੇ ਗੋਲੀ ਮਾਰ ਕੇ ਉਸ ਦੀ ਹੱਤਿਆ ਕੀਤੀ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

No comments: