jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਪਤਨੀ ਲੈਣ ਆਏ ਜਵਾਈ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟ-ਕੁੱਟ ਮਾਰ ਦਿੱਤਾ

www.sabblok.blogspot.com
ਪਤਨੀ ਲੈਣ ਆਏ ਜਵਾਈ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟ-ਕੁੱਟ ਮਾਰ ਦਿੱਤਾਤਰਨ ਤਾਰਨ, 24 ਮਈ (sb)- ਮੁਹੱਲਾ ਮੁਰਾਦਪੁਰਾ ਵਿੱਚ ਪਤਨੀ ਨੂੰ ਲੈਣ ਸਹੁਰੇ ਘਰ ਪਹੁੰਚੇ ਜਵਾਈ ਨੂੰ ਸਹੁਰੇ ਪਰਵਾਰ ਨੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕਾਫੀ ਕੁੱਟਮਾਰ ਕੀਤੀ। ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਸਿਟੀ ਪੁਲਸ ਨੇ ਪਤਨੀ ਸਮੇਤ, ਉਸ ਦੇ ਦੋ ਭਰਾਵਾਂ ਅਤੇ ਭਰਜਾਈ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀ ਫਰਾਰ ਹਨ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦੇ ਭਰਾ ਬਲਕਾਰ ਸਿੰਘ ਦਾ ਵਿਆਹ 18 ਸਾਲ ਪਹਿਲਾਂ ਰਾਜਵਿੰਦਰ ਕੌਰ ਵਾਸੀ ਮੁਰਾਦਪੁਰਾ ਨਾਲ ਹੋਇਆ ਸੀ। ਉਸ ਦੀਆਂ ਚਾਰ ਧੀਆਂ ਅਤੇ ਇੱਕ ਪੁੱਤਰ ਹੈ। ਬਲਕਾਰ ਦਾ ਪਤਨੀ ਨਾਲ ਹਮੇਸ਼ਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ। ਦੋਵਾਂ ਵਿੱਚ 21 ਮਈ ਨੂੰ ਵੀ ਝਗੜਾ ਹੋਇਆ ਸੀ। ਇਸ ਦੇ ਬਾਅਦ ਰਾਜਵਿੰਦਰ ਆਪਣੇ ਪੇਕੇ ਚਲੀ ਗਈ। ਬਲਕਾਰ 22 ਮਈ ਸ਼ਾਮ ਨੂੰ ਪਤਨੀ ਨੂੰ ਮਨਾਉਣ ਲਈ ਸਹੁਰੇ ਚਲਾ ਗਿਆ। ਇਥੇ ਉਸਦੇ ਸਾਲੇ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਸਾਲੇਹਾਰ ਬਲਜਿੰਦਰ ਕੌਰ ਨੇ ਰਾਜਵਿੰਦਰ ਨਾਲ ਮਿਲ ਕੇ ਉਸ ਨੂੰ ਫੜ ਲਿਆ। ਸਾਰਿਆਂ ਨੇ ਉਸ ਨੂੰ ਗਲੀ ਵਿੱਚ ਲੱਗੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਸਰੇਆਮ ਕੁੱਟਮਾਰ ਕੀਤੀ। ਆਸ ਪਾਸ ਦੇ ਲੋਕਾਂ ਨੇ ਉਸ ਨੂੰ ਬੜੀ ਮੁਸ਼ਕਲ ਨਾਲ ਛੁਡਾਇਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਓਥੇ ਉਸ ਦੀ ਮੌਤ ਹੋ ਗਈ। ਥਾਣਾ ਸਿਟੀ ਇੰਚਾਰਜ ਸੁੱਚਾ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

No comments: