jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਪੰਜਾਬ ਦੇ ਸਕੂਲਾਂ ਵਿੱਚ ਸਪਲਾਈ ਕੀਤੀਆਂ ਕਿਤਾਬਾਂ ਦਾ ਸਿੱਖਿਆ ਮੰਤਰੀ ਨੇ ਕੀਤਾ ਨਿਰੀਖਣ

www.sabblok.blogspot.com

ਸਿੱਖਿਆ ਮੰਤਰੀ ਨੇ ਅਣਗਹਿਲੀ ਵਰਤਣ ਵਾਲੇ ਜਿਲ੍ਹਾ ਭਾਸ਼ਾ ਅਫਸਰ ਬਠਿੰਡਾ ਨੂੰ ਕੀਤਾ ਮੁਅੱਤਲ
ਚੰਡੀਗੜ੍ਹ, 23 ਮਈ - ਪੰਜਾਬ ਦੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ{ ਦੀ ਹਦਾਇਤ ਤੇ ਭਾਸ਼ਾ ਵਿਭਾਗ ਟਬ@ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਪਲਾਈ ਕੀਤੀਆਂ ਕਿਤਾਬਾਂ ਦਾ ਸਿੱਖਿਆ ਮੰਤਰੀ {ਇਕ ਅਤੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਵੱਲੋਂ ਨਿਰੀਖਣ ਕਰਨ ਤੇ ਇਹ ਪਾਇਆ ਗਿਆ ਕਿ ਇਨ੍ਹਾਂ ਕਿਤਾਬਾਂ ਦੀ ਕੁਆਲਟੀ ਬਹੁਤ ਹੀ ਮਾੜੀ ਸੀ ਅਤੇ ਇਨ੍ਹਾਂ ਵਿੱਚੋ ਕੁਝ ਕਿਤਾਬਾਂ ਦੀ ਸਮਗਰੀ ਅਸ਼ਲੀਲ ਅਤੇ ਸਕੂਲੀ ਵਿਦਿਆਰਥੀਆਂ ਦੇ ਕੋਮਲ ਹਿਰਦਿਆਂ ਤੇ ਮਾੜਾ ਪ੍ਰਭਾਵ ਪਾਉਣ ਵਾਲੀ ਸੀ। 70 ਪ੍ਰਤੀਸ਼ਤ ਕਿਤਾਬਾਂ ਬੱਚਿਆ ਦੇ ਪੱਧਰ ਦੀਆਂ ਨਹੀਂ ਸਨ ਅਤੇ ਨਾ ਹੀ ਸਕੂਲੀ ਬੱਚਿਆ ਨਾਲ ਸਬੰਧਿਤ ਸਨ। ਸਿੱਖਿਆ ਮੰਤਰੀ ਨੇ ਭਾਸ਼ਾ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਅਗਾਂਹ ਤੋਂ ਘਟੀਆ ਮਿਆਰ ਵਾਲੀਆਂ ਕਿਤਾਬਾਂ ਨਾ ਖਰੀਦੀਆਂ ਜਾਣ। ਦਰਅਸਲ ਇਹ ਕਿਤਾਬਾਂ ਵੱਡੇਰੀ ਉਮਰ ਦੇ ਪਾਠਕਾਂ ਲਈ ਹਨ। ਸਿੱਖਿਆ ਮੰਤਰੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫਤਰ ਵੱਲੋਂ ਕਿਤਾਬਾਂ ਬਿਨ੍ਹਾਂ ਚੈੱਕ ਕਰਨ ਦੇ ਅਤੇ ਬਿਨ੍ਹਾਂ ਕਮੇਟੀ ਬਣਾਏ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਸਕੂਲਾਂ ਵਿੱਚ ਸਪਲਾਈ ਕਰਨ ਦਾ ਹੁਕਮ ਦਿੱਤਾ। ਡਾਇਰੈਕਟਰ ਭਾਸ਼ਾ ਵਿਭਾਗ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਹੈ। ਇਸ ਸਾਰੇ ਮਾਮਲੇ ਦੀ ਪੜ੍ਹਤਾਲ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਨੂੰ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਹੋਰ ਸਬੰਧਿਤ ਅਧਿਕਾਰੀ ਜਿਨ੍ਹਾਂ ਨੇ ਕਿਤਾਬਾਂ ਬਿਨ੍ਹਾਂ ਘੋਖਣ ਦੇ ਸਕੂਲਾਂ ਨੂੰ ਵੰਡੀਆਂ ਹਨ ਦੀ ਵੀ ਜਵਾਬ ਤਲਬੀ ਕਰਨ ਦਾ ਹੁਕਮ ਦਿੱਤਾ ਹੈ। ਇਸ ਅਣਗਹਿਲੀ ਲਈ ਸ੍ਰੀ ਸੁਰਜੀਤ ਸਿੰਘ ਖੁਰਮ, ਜਿਲ੍ਹਾ ਭਾਸ਼ਾ ਅਫਸਰ, ਬਠਿੰਡਾ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਗਿਆ ਹੈ।

No comments: