www.sabblok.blogspot.com
ਬਾਲੀਵੁੱਡ ਵਿੱਚ ਲਗਾਤਾਰ ਸਾਲਾਂ ਤੱਕ ਕਈ ਕਾਮੇਡੀ ਫਿਲਮਾਂ ਵਿੱਚ ਇਕੱਠਿਆਂ ਕੰਮ
ਕਰਨ ਤੋਂ ਬਾਅਦ ਰਾਣੀ ਮੁਖਰਜੀ ਤੇ ਗੋਵਿੰਦਾ ਦੀ ਜੋੜੀ ਇੱਕ ਵਾਰ ਫਿਰ ਤੋਂ ਧੁੰਮਾਂ ਪਾਉਣ
ਜਾ ਰਹੀ ਹੈ। ਇਸ ਜੋੜੀ ਨੇ ਕਈ ਸਾਲਾਂ ਤੱਕ ਬਾਕਸ ਆਫਿਸ ‘ਤੇ ਰਾਜ ਕੀਤਾ ਸੀ, ਪਰ ਦਰਸ਼ਕ
ਪਿਛਲੇ ਕਾਫੀ ਸਮੇਂ ਤੋਂ ਇਸ ਜੋੜੀ ਨੂੰ ਪਰਦੇ ‘ਤੇ ਦੇਖਣ ਲਈ ਤਰਸ ਰਹੇ ਸਨ ਅਤੇ ਹੁਣ ਇਸ
ਜੋੜੀ ਨੂੰ ਇੱਕ ਵਾਰ ਫਿਰ ਪਰਦੇ ‘ਤੇ ਲਿਆਉਣ ਦਾ ਕ੍ਰੈਡਿਟ ਜਾਂਦਾ ਹੈ ਯਸ਼ਰਾਜ ਬੈਨਰ ਨੂੰ।
ਆਦਿੱਤਿਯਾ ਚੋਪੜਾ ਇਸ ਸਮੇਂ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਇੱਕ ਫਿਲਮ ਬਣਾ ਰਹੇ ਹਨ ‘ਕਿਲ
ਦਿਲ’, ਜਿਸ ਵਿੱਚ ਉਨ੍ਹਾਂ ਨੇ ਆਪਣੀ ਹੋਣ ਵਾਲੀ ਪਤਨੀ ਰਾਣੀ ਮੁਖਰਜੀ ਨਾਲ ਗੋਵਿੰਦਾ ਨੂੰ
ਲਿਆ ਹੈ।
ਜਦੋਂ ਤੋਂ ਰਾਣੀ ਮੁਖਰਜੀ ਆਦਿੱਤਿਯ ਚੋਪੜਾ ਨਾਲ ਰਿਲੇਸ਼ਨਸ਼ਿਪ ਵਿੱਚ ਆਈ ਹੈ, ਯਸ਼ਰਾਜ ਬੈਨਰ ਵਿੱਚ ਉਸ ਦੀ ਖੂਬ ਚੱਲਦੀ ਹੈ। ਇਸ ਲਈ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਸ ਫਿਲਮ ਲਈ ਗੋਵਿੰਦਾ ਦੀ ਚੋਣ ਸ਼ਾਇਦ ਰਾਣੀ ਮੁਖਰਜੀ ਦੇ ਕਹਿਣ ‘ਤੇ ਹੋਈ ਹੈ। ਗੋਵਿੰਦਾ ਉਂਝ ਵੀ ਇਨ੍ਹੀਂ ਦਿਨੀਂ ਕਾਫੀ ਬੁਰੇ ਦੌਰ ਤੋਂ ਗੁਜ਼ਰ ਰਿਹਾ ਹੈ। ਇਹ ਵੀ ਦੱਸ ਦੇਈਏ ਕਿ ਆਦਿੱਤਿਯ ਅਤੇ ਰਾਣੀ ਦਾ ਅਫੇਅਰ ਸ਼ੁਰੂ ਹੋਣ ਤੋਂ ਪਹਿਲਾਂ ਰਾਣੀ ਮੁਖਰਜੀ ਅਤੇ ਗੋਵਿੰਦਾ ਦਾ ਅਫੇਅਰ ਵੀ ਲੰਮੇ ਸਮੇਂ ਤੱਕ ਚੱਲਿਆ ਸੀ। ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਰਾਣੀ ਦੇ ਐਕਸ ਬੁਆਏਫ੍ਰੈਂਡ ਗੋਵਿੰਦਾ ਨਾਲ ਯਸ਼ਰਾਜ ਬੈਨਰ ਦੀ ਇਸ ਫਿਲਮ ਵਿੱਚ ਕੀ ਟ੍ਰੀਟਮੈਂਟ ਹੁੰਦਾ ਹੈ। ਇਸ ਜੋੜੀ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਤਾਂ ਦੇਖਣਾ ਹੈ ਕਿ ਲੰਮੇ ਸਮੇਂ ਬਾਅਦ ਇਹ ਜੋੜੀ ਕੀ ਕਮਾਲ ਦਿਖਾਉਂਦੀ ਹੈ।

No comments:
Post a Comment