jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਹੈਦਰਾਬਾਦ ਹਵਾਈ ਅੱਡੇ ਤੋਂ ਡੀ ਕੰਪਨੀ ਦਾ ਗੁਰਗਾ ਗਿ੍ਰਫ਼ਤਾਰ

www.sabblok.blogspot.com
ਨਵੀਂ ਦਿੱਲੀ : ਸਪਾਟ ਫਿਕਸਿੰਗ ਮਾਮਲੇ 'ਚ ਦੇਸ਼ ਭਰ 'ਚ ਲਗਾਤਾਰ ਛਾਪੇਮਾਰੀ ਕਰ ਰਹੇ ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੇ ਸ਼ੁੱਕਰਵਾਰ ਨੂੰ ਦੁਬਈ ਭੱਜਣ ਦੀ ਕੋਸ਼ਿਸ਼ ਕਰਦਿਆਂ ਡੀ ਕੰਪਨੀ ਦੇ ਇਕ ਅਹਿਮ ਗੁਰਗੇ ਨੂੰ ਹੈਦਰਾਬਾਦ ਹਵਾਈ ਅੱਡੇ ਤੋਂ ਗਿ੍ਰਫ਼ਤਾਰ ਕਰ ਲਿਆ। ਸੱਟੇਬਾਜ਼ੀ ਜਗਤ 'ਚ ਯੂਸਫ ਭਾਈ ਦੇ ਨਾਂ ਨਾਲ ਮਸ਼ਹੂੂਰ ਮੁਹੰਮਦ ਯਾਹੀਆ ਸੱਟਾ ਮਾਫੀਆ ਤੇ ਖਿਡਾਰੀਆਂ ਵਿਚਕਾਰ ਸੰਦੇਸ਼ ਵਾਹਕ ਦਾ ਕੰਮ ਕਰਦਾ ਸੀ। ਯਾਹੀਆ ਰਾਜੀਵ ਗਾਂਧੀ ਹਵਾਈ ਅੱਡੇ ਦੇ ਅੰਦਰ ਇਮੀਗ੍ਰੇਸ਼ਨ ਜਾਂਚ ਪੂਰੀ ਕਰਕੇ ਸਕਿਓਰਟੀ ਹੋਲਡ ਏਰੀਆ (ਐਸਐਚਏ) ਤੱਕ ਪਹੁੰਚ ਚੁੱਕਾ ਸੀ, ਜਦੋਂ ਉਸ ਨੂੰ ਫੜਿਆ ਗਿਆ। ਵਿਸ਼ੇਸ਼ ਪੁਲਸ ਕਮਿਸ਼ਨਰ ਐਸ ਐਨ ਸ਼੍ਰੀਵਾਸਤਵ (ਸਪੈਸ਼ਲ ਸੈਲ) ਮੁਤਾਬਕ, ਯਾਹੀਆ ਕਈ ਖਿਡਾਰੀਆਂ ਦੇ ਸੰਪਰਕ 'ਚ ਸੀ। ਉਸ ਤੋਂ ਸਪਾਟ ਫਿਕਸਿੰਗ ਤੋਂ ਇਲਾਵਾ ਮੈਚ ਫਿਕਸਿੰਗ ਬਾਰੇ ਵੀ ਪੁੱਛਗਿੱਛ ਚਲ ਰਹੀ ਹੈ। ਪੁਲਸ ਸੂਤਰਾਂ ਮੁਤਾਬਕ ਛੇਤੀ ਹੀ ਕ੍ਰਿਕਟ ਜਗਤ ਦੇ ਕਈ ਚਿਹਰੇ ਸਲਾਖਾਂ ਪਿੱਛੇ ਹੋ ਸਕਦੇ ਹਨ। ਇਸ ਮਾਮਲੇ 'ਚ ਹਾਲੇ ਤੱਕ ਤਿੰਨ ਆਈਪੀਐਲ ਤੇ ਚਾਰ ਸਾਬਕਾ ਖਿਡਾਰੀਆਂ ਸਮੇਤ 19 ਲੋਕ ਗਿ੫ਫ਼ਤਾਰ ਕੀਤੇ ਜਾ ਚੁੱਕੇ ਹਨ। ਅਧਿਕਾਰੀਆਂ ਮੁਤਾਬਕ ਯਾਹੀਆ ਅਕਸਰ ਦੁਬਈ ਆਉਂਦਾ ਜਾਂਦਾ ਰਹਿੰਦਾ ਹੈ। ਉਸ ਦੇ ਦੁਬਈ 'ਚ ਕਈ ਲੋਕਾਂ ਨਾਲ ਸੰਪਰਕ ਹਨ। ਬਾਲੀਵੁੱਡ 'ਚ ਵੀ ਉਸ ਦੀ ਚੰਗੀ ਜਾਣ ਪਛਾਣ ਹੈ। ਉਹ ਆਪਣੇ ਅਸਲੀ ਨਾਂ 'ਤੇ ਬਣੇ ਪਾਸਪੋਰਟ 'ਤੇ ਯਾਤਰਾ ਕਰਨ ਜਾ ਰਿਹਾ ਸੀ। ਹੁਣ ਪੁਲਸ ਉਸ ਦਾ ਪਾਸਪੋਰਟ ਰੱਦ ਕਰਨ ਦੀ ਦਿਸ਼ਾ 'ਚ ਕਦਮ ਚੁੱਕੇਗੀ।
ਚੀਅਰਲੀਡਰਸ ਤੋਂ ਪੁੱਛਗਿੱਛ
ਦਿੱਲੀ ਪੁਲਸ ਦੀ ਜਾਂਚ ਹੁਣ ਰਾਜਸਥਾਨ ਰਾਇਲਜ਼ ਦੀਆਂ ਚੀਅਰਲੀਡਰਸ ਤੱਕ ਵੀ ਪਹੁੰਚ ਗਈ ਹੈ। ਬੁੱਧਵਾਰ ਨੂੰ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਰਾਜਸਥਾਨ ਰਾਇਲਜ਼ ਤੇ ਹੈਦਰਾਬਾਦ ਸਨਰਾਈਜ਼ਰਸ ਵਿਚਕਾਰ ਹੋਇਆ ਮੈਚ ਖ਼ਤਮ ਹੋਣ ਤੋਂ ਪੁਲਸ ਨੇ ਚਾਰ ਰੂਸੀ ਚੀਅਰਲੀਡਰਸ ਤੋਂ ਪੁੱਛਗਿੱਛ ਕੀਤੀ। ਇਹ ਸਾਰੀਆਂ ਰਾਜਸਥਾਨ ਰਾਇਲਜ਼ ਦੀਆਂ ਹਨ। ਪੁਲਸ ਸੂਤਰਾਂ ਮੁਤਾਬਕ ਲਗਪਗ ਅੱਧੇ ਘੰਟੇ ਚੱਲੀ ਪੁੱਛਗਿੱਛ 'ਚ ਵਿਦੇਸ਼ੀ ਲੜਕੀਆਂ ਦੇ ਪਾਸਪੋਰਟ ਤੇ ਹੋਰ ਦਸਤਾਵੇਜ਼ ਪੁਲਸ ਨੇ ਆਪਣੇ ਕਬਜ਼ੇ 'ਚ ਲਏ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਖਿਡਾਰੀਆਂ ਨਾਲ ਇਨ੍ਹਾਂ ਚੀਅਰਲੀਡਰਸ ਦੀ ਭੂਮਿਕਾ ਦੀ ਜਾਂਚ ਚਲ ਰਹੀ ਹੈ। ਪੁਲਸ ਨੂੰ ਪਤਾ ਲੱਗਾ ਹੈ ਕਿ ਇਹ ਲੜਕੀਆਂ ਸਟੂਡੈਂਟ ਵੀਜ਼ਾ 'ਤੇ ਆਈਆਂ ਸਨ, ਪਰ ਇਥੇ ਰਾਜਸਥਾਨ ਰਾਇਲਜ਼ ਨਾਲ ਵਪਾਰਕ ਸਰਗਰਮੀਆਂ 'ਚ ਸ਼ਾਮਲ ਸਨ।
ਰਿਮਾਂਡ ਵਧਾਉਣ ਤੋਂ ਇਨਕਾਰ
ਪੁਲਸ ਨੂੰ ਸ਼ੁੱਕਰਵਾਰ ਦੁਪਹਿਰ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋਂ ਸਾਕੇਤ ਅਦਾਲਤ ਨੇ ਮਾਮਲੇ 'ਚ ਫੜੇ ਗਏ ਬੁਕੀਜ਼ ਨੂੰ ਰਿਮਾਂਡ 'ਤੇ ਨਾ ਦੇ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਤੇ ਅਧਿਕਾਰੀਆਂ ਨੂੰ ਸਖ਼ਤ ਝਾੜ ਪਾਈ। ਸੀਜੇਐਮ ਲੋਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪੁਲਸ ਅਦਾਲਤ ਤੋਂ ਜਾਣਕਾਰੀਆਂ ਨਾ ਸਿਰਫ਼ ਲੁਕਾ ਰਹੀ ਹੈ, ਬਲਕਿ ਉਸ ਨੂੰ ਗੁਮਰਾਹ ਵੀ ਕਰ ਰਹੀ ਹੈ। ਅਜਿਹੇ 'ਚ ਦੋਸ਼ੀਆਂ ਨੂੰ ਰਿਮਾਂਡ 'ਤੇ ਨਹੀਂ ਭੇਜਿਆ ਜਾ ਸਕਦਾ। ਅਦਾਲਤ ਨੇ ਪੁਲਸ ਨੂੰ ਨਿਰਦੇਸ਼ ਦਿੱਤਾ ਕਿ ਉਹ ਪੁਲਸ ਡਾਇਰੀ ਪੇਸ਼ ਕਰੇ ਤੇ ਉਸ ਤੋਂ ਬਾਅਦ ਅਦਾਲਤ ਉਨ੍ਹਾਂ ਦੀ ਮੰਗ 'ਤੇ ਵਿਚਾਰ ਕਰੇਗੀ।

No comments: