www.sabblok.blogspot.com
ਲਖਨਊ, 25 ਮਈ (ਏਜੰਸੀ)- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜਿਲ੍ਹੇ 'ਚ ਚਾਲਕ ਦੀ ਛੇੜਛਾੜ ਤੋਂ ਬੱਚਣ ਦੇ ਲਈ ਇਕ ਔਰਤ ਨੇ ਅਪਣੀ ਲੜਕੀ ਸਮੇਤ ਚੱਲਦੇ ਟਰੱਕ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਮਾਂ ਅਤੇ ਉਸ ਦੀ ਬੇਟੀ ਦੀ ਮੌਤ ਹੋ ਗਈ। ਜਿਲ੍ਹੇ ਦੇ ਖਾਗਾ ਨਿਵਾਸੀ ਰਾਜੇਸ਼ ਪਾਸਵਾਨ ਆਪਣੀ ਪਤਨੀ ਰਾਜਕੁਮਾਰੀ, ਬੇਟੀ ਮੀਨਾ ਅਤੇ ਬੇਟੇ ਦੀਪਕ ਦੇ ਨਾਲ ਇਟਾਵਾ ਜਾਣ ਦੇ ਲਈ ਟਰੱਕ 'ਤੇ ਸਵਾਰ ਹੋਏ ਸਨ। ਸ਼ਹਿਰ ਦੇ ਟੋਲ ਪਲਾਜ਼ਾ ਦੇ ਕੋਲ ਟਰੱਕ ਚਾਲਕ ਨੇ ਮਹਿਲਾ ਦੇ ਪਤੀ ਨੂੰ 100 ਰੁਪਏ ਦੇ ਕੇ ਕੁਝ ਖਾਣ ਲਈ ਸਮਾਨ ਲੈਣ ਲਈ ਭੇਜ ਦਿੱਤਾ ਅਤੇ ਉਸਦੇ ਜਾਣ ਦੇ ਤੁਰੰਤ ਬਾਅਦ ਟੱਰਕ ਚਾਲਕ ਟਰੱਕ ਨੂੰ ਚਲਾ ਕੇ ਔਰਤ ਨਾਲ ਛੇੜਛਾੜ ਕਰਨ ਲੱਗ ਪਿਆ। ਇਸ 'ਤੇ ਮਹਿਲਾ ਨੇ ਦੋਵਾਂ ਬੱਚਿਆ ਸਮੇਤ ਚੱਲਦੇ ਟਰੱਕ ਤੋਂ ਛਾਲ ਲੱਗਾ ਦਿੱਤੀ। ਘਟਨਾ 'ਚ ਰਾਜਕੁਮਾਰੀ ਅਤੇ ਉਸ ਦੀ 4 ਸਾਲਾ ਲੜਕੀ ਮੀਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਬੇਟਾ ਦੀਪਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ ਹੈ। ਉਸ ਦੀ ਪਹਿਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ , ਇਸ ਲਈ ਟੋਲ ਪਾਲਾਜ਼ਾ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ।

No comments:
Post a Comment