jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਮਿਲਾਪ ਤੇ ਵਿਛੋੜਾ

www.sabblok.blogspot.com
ਮੈਂ ਪੈਡਰਬਰੋ ਤੋਂ ਡਾਇਨਾ ਨੂੰ ਫੋਨ ਕੀਤਾ ਸੀ। ਉਹ ਮੈਨੂੰ ਮਿਲਣ ਲਈ ਤੜਫੀ ਪਈ ਸੀ। ਮੈਂ ਅਗਲੇ ਦਿਨ ਆਪਣੀ ਟੀ ਵੀ ਆਰ ਸਪੋਰਟਸ ਕਾਰ ਲੈ ਕੇ ਇੰਗਲੈਂਡ ਵੱਲ ਵਹੀਰਾਂ ਘੱਤ ਦਿੱਤੀਆਂ ਸਨ । ਪੰਜਾ ਘੰਟਿਆਂ ਵਿਚ ਮੈਂ ਫਰਾਂਸ ਦੀ ਬੰਦਰਗਾਹ ਕੈਲੇਸ ਆ ਕੇ ਪੀ ਐਂਡ ਕਿਉ ਫੈਅਰੀ ਵਿਚ ਸਵਾਰ ਹੋ ਗਿਆ। ਪੰਜਾਬੀ ਦੀ ਇਕ ਅਕਾਣ ਹੈ, "ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ, ਨਾ ਬੁਖਾਰੇ।" ਛੱਜੂ ਭਾਟੀਆ ਹਿੰਦੁਸਤਾਨ ਦੇ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਸਮੇਂ ਇਕ ਸੋਨੇ ਦਾ ਬਹੁਤ ਵੱਡਾ ਵਪਾਰੀ ਹੋਇਆ ਸੀ। ਉਸਨੇ 1640 ਵਿਚ ਬਹੁਤ ਹੀ ਆਲੀਸ਼ਾਨ ਆਪਣੇ ਰਹਿਣ ਲਈ ਇਕ ਮਕਾਨ ਲਾਹੌਰ (ਹੁਣ ਪਾਕਿਸਤਾਨ) ਵਿਚ ਬਣਵਾਇਆ ਸੀ। 1801 ਵਿਚ ਜਦੋਂ ਸਿੱਖਾਂ ਦੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕਰਕੇ ਖਾਲਸਾ ਰਾਜ ਸਥਾਪਿਤ ਕੀਤਾ ਸੀ ਤਾਂ ਉਸਨੇ ਛੱਜੂ ਭਾਟੀਏ ਦੇ ਮਕਾਨ ਨੂੰ ਆਪਣੇ ਮਹਿਮਾਨਾਂ ਲਈ ਵਰਤਣ ਦੇ ਮਕਸਦ ਨਾਲ ਬਾਗ-ਬਾਗੀਚੇ ਤੇ ਤਲਾਅ ਬਣਵਾ ਕੇ ਸ਼ਿੰਗਾਰ ਦਿੱਤਾ ਸੀ। ਉਸ ਵੇਲੇ ਬਲਖ ਅਤੇ ਬੁਖਾਰਾ ਨਾਮ ਦੇ ਦੋ ਅਫਗਾਨਿਸਤਾਨ ਦੇ ਬਹੁਤ ਹੀ ਸੁੰਦਰ ਸ਼ਹਿਰ ਮੰਨੇ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਅਫਗਾਨਿਸਤਾਨ ਜਿੱਤਣ ਲਈ ਜਦੋਂ ਜਹਿਦ ਕਰਦੇ ਜਦੋਂ ਇਹਨਾਂ ਸ਼ਹਿਰਾਂ ਤੋਂ ਲੜਾਈ ਉਪਰੰਤ ਥੱਕੇ ਹੋਏ ਪਰਤਦੇ ਤਾਂ ਰਣਜੀਤ ਸਿੰਘ ਜਰਨੈਲਾਂ ਨੂੰ ਛੱਜੂ ਦੇ ਚੁਬਾਰੇ ਵਿਚ ਅਰਾਮ ਕਰਨ ਲਈ ਠਹਿਰਾਉਂਦਾ ਸੀ। ਜੰਗ ਲੜਨ ਬਾਅਦ ਸਕੂਨ ਦੀ ਨੀਂਦ ਸੌਂਦਿਆਂ ਖਾਲਸਾ ਫੌਜ ਦੇ ਸਿੱਖ ਜਰਨੈਲ ਦੇ ਮੂੰਹੋਂ ਨਿਕਲ ਜਾਂਦਾ ਸੀ, "ਬਈ ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ, ਨਾ ਬੁਖਾਰੇ।" ਇਥੋਂ ਇਹ ਅਕਾਣ ਪ੍ਰਚਲਤ ਹੋ ਗਈ ਸੀ। ਇਸਦਾ ਅਰਥ ਹੈ, ਜੋ ਸੁੱਖ-ਅਰਾਮ ਆਪਣੇ ਘਰ ਹੈ, ਉਹ ਦੁਨੀਆ ਵਿਚ ਹੋਰ ਕਿਧਰੇ ਨਹੀਂ ਹੈ। ਅੰਗਰੇਜ਼ੀ ਵਿਚ ਇਸ ਨੂੰ ਕਹਿੰਦੇ ਹਨ, ਦੇਅਰਜ਼ ਨੋ ਅਰਥ ਲਾਇਕ ਓਨ ਅਰਥ (There's no place like home)। ਸਾਡੇ ਆਇਰਲੈਂਡ ਵਿਚ ਇਸੇ ਮੁਹਾਵਰੇ ਨੂੰ " Níl aon tinteán mar do thinteán féin " ਕਹਿੰਦੇ ਹਨ। ਮੈਨੂੰ ਘਰ ਪਰਤਣ ਦਾ ਬਹੁਤ ਚਾਅ ਚੜ੍ਹਿਆ ਹੋਇਆ ਸੀ। 

ਟੌਪ ਡੈੱਕ ਤੋਂ ਮੈਨੂੰ ਡੋਵਰ ਦੀ ਚੋਟੀ ਜਦੋਂ ਦਿਖਾਈ ਦਿੱਤੀ ਤਾਂ ਚਾਅ ਜਿਹਾ ਹੀ ਚੜ੍ਹ ਗਿਆ ਸੀ। ਇੰਗਲੈਂਡ ਆਪਣੇ ਘਰ ਪਰਤਣ ਦਾ ਉਸ ਵਕਤ ਵੱਖਰਾ ਹੀ ਸੁਆਦ ਸੀ। ਇਕ ਜੰਗਜੂ ਫੌਜੀ ਨੂੰ ਜੰਗ ਜਿੱਤਣ ਦੀ ਪ੍ਰਸੰਨਤਾ ਨਾਲੋਂ ਵੱਧ ਕੇ ਉਦੋਂ ਖੁਸ਼ੀ ਹੁੰਦੀ ਹੈ, ਜਦੋਂ ਉਹ ਆਪਣੇ ਘਰ ਕਾ ਕੇ ਆਪਣੀ ਮਹਿਬੂਬਾ ਜਾਂ ਪਤਨੀ ਨੂੰ ਮਿਲਦਾ ਹੈ। ਕਿਉਂਕਿ ਇਹ ਉਹ ਇਸਤਰੀ ਹੁੰਦੀ ਹੈ, ਜਿਸ ਨੇ ਯੁੱਧ ਦੌਰਾਨ ਉਸਦੀ ਜਿੱਤ ਅਤੇ ਸਲਾਮਤੀ ਦੀਆਂ ਅਰਦਾਸਾਂ ਅਤੇ ਦੁਆਵਾਂ ਕੀਤੀਆਂ ਹੁੰਦੀਆਂ ਹਨ। ਨਿਰਸੰਦੇਹ ਮਹਿਬੂਬਾ ਡਾਇਨਾ ਨੂੰ ਮਿਲਣ ਦੀ ਹਿਰਦੇ ਵਿਚ ਤੜਪ ਸੀ।



No comments: