jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਗੁਰਦੁਆਰਾ ਧੰਨ-ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਦੀਆਂ ਸੰਗਤਾਂ ਵੱਲੋਂ ਪ੍ਰੋ ਭੁੱਲਰ ਨੂੰ ਰਿਹਾਅ ਕਰਨ ਦੀ ਮੰਗ

www.sabblok.blogspot.com
altਬੇਰਗਾਮੋ, (ਇਟਲੀ), 4 ਮਈ, (ਰਣਜੀਤ ਗਰੇਵਾਲ) - ਗੁਰਦੁਆਰਾ ਧੰਨ-ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤਨੇਦੋਲੋ ਬਰੇਸੀਆ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਪ੍ਰੋ ਭੁੱਲਰ ਨੂੰ ਰਿਹਾਅ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਸਿੱਖਾਂ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ, ਸੰਤ ਸਮਾਜ ਅਤੇ ਪੰਥਕ ਮੁਦਿਆਂ 'ਤੇ ਰਾਜਨੀਤੀ ਕਰਦੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦੇਆ ਨੂੰ ਪ੍ਰੋ ਭੁੱਲਰ ਦੀ ਸਾਰ ਲੈਣੀ ਚਾਹੀਦੀ ਹੈ। ਤਾਂ ਜੋ ਪ੍ਰੋ ਭੁੱਲਰ ਦੀ ਸਜਾ ਮਾਫ ਹੋ ਸਕੇ ਅਤੇ ਉਹ ਆਪਣੀ ਬਚੀ ਹੋਈ ਜ਼ਿੰਦਗੀ ਨੂੰ ਆਪਣੇ ਪਰਿਵਾਰ ਵਿੱਚ ਵਿਤਾ ਸਕੇ। ਪੋ ਭੁੱਲਰ ਨੂੰ ਬਿਨਾਂ ਕਿਸੇ ਸਬੂਤ ਅਤੇ ਗਵਾਹੀ ਦੇ ਸਿਰਫ਼ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਦੌਰਾਨ ਲਏ ਗਏ ਬਿਆਨਾਂ ਦੇ ਅਧਾਰ 'ਤੇ ਹੀ ਅਦਾਲਤਾਂ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ।ਇਸ ਤੋਂ ਬਿਨਾਂ ਦੂਜੇ ਪਾਸੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਅਜੇ ਤੱਕ ਖੁਲ੍ਹੇ ਸੜਕਾਂ ਤੇ ਘੁੰਮ ਰਹੇ ਹਨ ਉਹਨਾਂ ਵਿਰੁਧ ਮੁਕਾਦਮਾ ਜਾ ਕੋਈ ਸਜਾ ਕਿਉਂ ਨਹੀਂ। ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਰਤ ਅੰਦਰ ਸਿੱਖਾ ਦਾ ਖਾਲਿਸਤਾਨ ਬਗੈਰ ਕੋਈ ਹੱਲ ਨਹੀ ਹੈ। ਭਾਰਤ ਵਿੱਚ ਸਿਰਫ ਸਿਖਾਂ ਨਾਲ ਹੀ ਧੱਕਾ ਕਿਉਂ ਹੋ ਰਹਾ ਹੈ। ਗੁਰਦੁਆਰਾ ਧੰਨ-ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਦੀਆਂ ਸਮੂਹ ਸੰਗਤਾਂ ਨੇ ਕਿਹਾ ਕਿ ਪੋ ਭੁੱਲਰ ਦੀ ਮਾਨਸਿਕ ਸਿਹਤ ਦਾ ਧਿਆਨ ਰਖਦੇ ਹੋਏ ਉਹਨਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।

No comments: