jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਕੀ ਇਹ ਪੰਜਾਬੀ ਵਿਰਸਾ ਹੈ??? ---------ਕੁਲਵਿੰਦਰ ਸਿੰਘ

www.sabblok.blogspot.com
ਪਹਿਲੀ ਸ਼ਰਮ ਲਾਹੀ ਗੀਤ ਲਿਖਣ ਵਾਲੇ ਨੇ, ਦੂਜੀ ਉਸ ਨੂੰ ਗਾਉਣ ਵਾਲੇ ਨੇ ਤੀਜਾ ਰੈਪਰ ਉਹੋ ਜਿਹਾ ਰਲ ਗਿਆ ਤੇ ਚੌਥਾ ਥਾਂ ਥਾਂ ਤੇ ਸੱਭਿਆਚਾਰਕ ਵਿਰਸੇ ਦਾ ਬੋਰਡ ਲਾ ਕੇ ਤੇ ਟੁੱਟੀ ਜਿਹੀ ਸੂਮੋ ਤੇ ਬਿਨਾਂ ਧਾਗਿਆਂ ਵਾਲਾ ਚਰਖਾ ਤੇ ਜੰਗ ਲੱਗੀ ਮਧਾਣੀ ਲੈ ਕੇ ਘੁੰਮਣ ਵਾਲਿਆਂ ਨੇ, ਅਖੇ ਵਿਆਹਾਂ ਅਤੇ ਪ੍ਰੋਗਾਮਾਂ ਤੇ ਸੱਭਿਆਚਾਰਕ ਪ੍ਰੋਗਾਮ ਕਰਾਉਣ ਲਈ ਸਪੰਰਕ ਕਰੋ। ਤੇ ਵਿਆਹ ਤੇ ਬੰਦਾ ਪਰਿਵਾਰ ਨਾਲ ਜਾਂਦਾ ਚਲੋ ਵਿਆਹ ਦਾ ਅਨੰਦ ਮਾਣਦੇ ਹਾਂ ਉੱਥੇ ਸਾਲਾ ਹੋਰ ਈ ਕੰਮ ਸੁਰੂ ਹੋ ਜਾਂਦਾ ਜਿਉਂ ਜਿਉਂ ਡੋਲੀ ਦਾ ਟਾਈਮ ਨੇੜੇ ਆਉਂਦਾ ਸੱਭਿਆਚਾਰ ਥੱਲੇ ਨੂੰ ਉਤਰਨ ਲੱਗ ਜਾਂਦਾ ਭਾਵ ਡਾਂਸਰਾਂ ਦੇ ਕੱਪੜੇ ਘਟਣ ਲੱਗ ਜਾਂਦੇ ਆ, ਪਤਾ ਨੀ ਤਾਂ ਉਹਨਾਂ ਦਾ ਇਹ ਇਰਾਦਾ ਹੁੰਦਾ ਕਿ ਕਾਰਡ ਦੇ ਕੇ ਲੋਕੀ ਬੁਲਾ ਤਾਂ ਲਏ ਹੁਣ ਇਹਨਾ ਨੂੰ ਭਜਾਈਏ ਕਿੱਦਾਂ, ਪਰਿਵਾਰ ਵਾਲਾ ਬੰਦਾ ਤਾਂ ਵੈਸੇ ਈ ਨਿਕਲਣ ਦੀ ਕਰਦਾ, ਤੇ ਰਹਿ ਜਾਂਦੀ ਆ ਸਰਾਬੀ ਮੰਡੀਰ ਜੋ ਬਾਅਦ 'ਚ ਵਿਆਹ ਦੀ ਐਲਬੰਮ ਚੋਂ ਫੋਟੋਂਆਂ ਲਕੋਂਦੀ ਫਿਰਦੀ ਕਿ ਕਿਤੇ ਘਰ ਦੇ ਨਾ ਦੇਖ ਲੈਣ, ਸੋ ਕਹਿਣ ਦਾ ਭਾਵ ਕਹਿ ਕੇ ਸੱਭਿਆਚਾਰ ਤੇ ਵੇਚਿਆ ਕੁਝ ਹੋਰ ਹੀ ਜਾ ਰਿਹਾ ਜਿਸ ਨੂੰ ਤੁਸੀਂ ਕਾਲਿਆਂ ਦਾ ਡਾਂਸ ਵੀ ਕਹਿ ਲਵੋਂ ਤਾਂ ਕੁਝ ਗਲਤ ਨਹੀਂ ਹੋਵੇਗਾ। ਹੁਣ ਤੁਸੀਂ ਆਪਣੇ ਵਿਚਾਰ ਪੇਸ਼ ਕਰੋ ਮੈਨੂੰ ਜੋ ਲੱਗਿਆ ਸੀ ਤੁਹਾਡੇ ਸਾਹਮਣੇ ਰੱਖ ਦਿੱਤਾ, ਕੋਈ ਕਿੰਤੂ ਪਰੰਤੂ ਹੋਵੇ ਤਾਂ ਮੇਰੇ ਪ੍ਰੋਫਾਈਲ ਤੇ ਅਤੇ ਨੰਬਰ ਤੇ ਗੱਲ ਬਾਤ ਕਰ ਸਕਦੇ ਹੋ, ਹੋ ਸਕਦਾ ਮੈਂ ਕਿਤੇ ਗਲਤ ਹੋਵਾਂ ਪਰ ਜੋ ਕੁਝ ਹੋ ਰਿਹਾ ਇਹ ਵੀ ਸਹੀ ਨਹੀਂ।

ਗੱਲ ਇੱਥੇ ਹੀ ਨਹੀਂ ਮੁੱਕਦੀ ਇਹੋ ਜਿਹੇ ਗਾਣਿਆਂ ਦਾ ਹੋਰ ਵੀ ਬੜਾ ਮਾੜਾ ਪ੍ਰਭਾਵ ਦੇਖਣ ਵਿੱਚ ਆਇਆ ਅਕਸਰ ਇਹੋ ਜਿਹੇ ਗੀਤ ਹੀ ਵਿਆਹ ਦੇ ਡੀ.ਜੇ. ਤੇ ਅਸੀਂ ਰੋਜ਼ ਸੁਣਦੇ ਹਾਂ, ਤੇ ਵਿਆਹ ਤੇ ਆਇਆ ਕੌਣ ਹੁੰਦਾ ਰਿਸ਼ਤੇਦਾਰ, ਦੋਸਤ ਅਤੇ ਮੁੰਡੇ ਕੁੜੀ ਦੀ ਫੈਮਲੀ, ਤੇ ਇਹ ਬਹੁਤ ਘੱਟ ਵਾਰ ਹੋਇਆ ਹੋਣਾ ਕਿ ਮੁੰਡੇ ਦੀ ਗਰਲ ਫਰਿੰਡ ਵੀ ਆਈ ਹੋਵੇ ਤੇ ਜੇ ਆਈ ਵੀ ਹੋਵੇ ਤਾਂ ਉੱਥੇ ਉਹ ਓਹਦੇ ਵੱਲ ਤਾਂ ਹੱਥ ਕਰਕੇ ਗਾ ਨੀ ਸਕਦਾ ਕਿ ਲੱਕ ਟਵੰਟੀ ਏਟ ਕੁੜੀ ਦਾ ਫੋਰਟੀ ਸੈਵਨ ਵੇਟ" ਨਾਲ ਕੌਣ ਨੱਚ ਰਿਹਾ ਹੁੰਦਾ ਮਾਮੇ, ਚਾਚੇ, ਮਾਸੜ, ਮਾਮੀਆਂ, ਚਾਚੀਆਂ ਤੇ ਮਾਸੀਆਂ ਇਸ ਤੋਂ ਬਿਨਾਂ ਉਹਨਾ ਦੇ ਬੱਚੇ ਭਾਵ ਕਜ਼ਨ ਬਰਦਰ ਸਿਸਟਰਜ਼, ਸੋ ਕਿਤੇ ਵੀ ਤੁਕ ਬਣਦੀ ਆ ਕਿ ਅਸੀਂ ਉਹਨਾਂ ਨੂੰ ਕਹਿ ਸਕੀਏ ਕਿ ਲੱਕ ਟਵੰਟੀ ਏਟ, ਤੁਸੀਂ ਮਾਸੜ ਵੱਲ ਨੂੰ ਇਸ਼ਾਰਾ ਕਰ ਕੇ ਹੀ ਕਹਿ ਕੇ ਵੇਖ ਲਿਓ ਉਹਨੇ ਕਹਿਣਾ ਸਾਲਿਆ 36 ਲੱਕ ਦੀ ਤਾਂ ਕੱਲ ਪੈਂਟ ਲੈ ਕੇ ਆਇਆਂ ਤੂੰ ਇਸ਼ਾਰੇ ਕਰਦਾਂ ਕਿ ਲੱਕ ਟਵੰਟੀ ਏਟ. ਸੋ ਪੰਜਾਬੀ ਸ਼ਰਾਬੀ ਹੋ ਕੇ ਇਹੋ ਜਿਹੇ ਗੀਤਾਂ ਤੇ ਆਪਣੀਆਂ ਭੈਣਾਂ ਨਾਲ ਈ ਡਾਂਸ ਕਰੀ ਜਾਂਦੇ ਆ, ਤੇ ਗੀਤ ਗਾਉਣ ਵਾਲਾ ਤੇ ਮਿਉਜ਼ਿਕ ਵਾਲਾ ਕਹਿੰਦੇ ਵਾਹ ਜੀ ਵਾਹ ਗੀਤ ਹਿੱਟ ਹੋ ਗਿਆ । ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਕੇ ਸੁੱਤੀ ਪੰਜਾਬੀ ਕੌਮ ਨੂੰ ਜਗਾਓ

www.facebook.com/singhkulwinder06

ਧੰਨਵਾਦ
ਸਿੰਘ ਕੁਲਵਿੰਦਰ
M. +91 98721-51633

No comments: