jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਗਿਰਗਿਟ ਵਾਂਗ ਰੰਗ ਬਦਲਦੀ ਸਰਕਾਰ---ਬਲੂ ਸਟਾਰ ਯਾਦਗਾਰ 'ਤੇ

www.sabblok.blogspot.com
ਬਲੂ ਸਟਾਰ ਯਾਦਗਾਰ 'ਤੇ ਰੰਗ ਬਦਲਦੀ ਸਰਕਾਰ (ਵੀਡੀਓ)
ਪਟਿਆਲਾ- ਸ੍ਰੀ ਦਰਬਾਰ ਸਾਹਿਬ ਵਿਖੇ 1984 ਦੇ ਆਪ੍ਰੇਸ਼ਨ ਬਲੂ ਸਟਾਰ ਦੀ ਯਾਦ 'ਚ ਬਣਾਈ ਗਈ ਯਾਦਗਾਰ ਨੂੰ ਲੈ ਕੇ ਸਰਕਾਰ ਦੇ ਰੰਗ ਲਗਾਤਾਰ ਬਦਲਦੇ ਜਾ ਰਹੇ ਹਨ। ਇਸ ਪੂਰੇ ਮਸਲੇ 'ਤੇ ਦਮਦਮੀ ਟਕਸਾਲ ਅਤੇ ਐਸ. ਜੀ. ਪੀ. ਸੀ. ਦਰਮਿਆਨ ਪੈਦਾ ਹੋਏ ਵਿਵਾਦ 'ਤੇ ਜਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪਟਿਆਲਾ ਵਿਖੇ ਸਵਾਲ ਪੁੱਛਿਆ ਗਿਆ ਤਾਂ ਬਾਦਲ ਸੂਬੇ 'ਚ ਅਮਨ-ਕਾਨੂੰਨ ਦੀ ਦੁਹਾਈ ਦੇਣ ਲੱਗੇ।
ਇਹ ਤਾਂ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸ਼ਨੀਵਾਰ ਨੂੰ ਪਟਿਆਲਾ 'ਚ ਦਿੱਤਾ ਗਿਆ ਬਿਆਨ ਪਰ ਹੁਣ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਇਸੇ ਮੁੱਦੇ 'ਤੇ ਬਾਦਲ ਵਲੋਂ ਵਿਧਾਨ ਸਭਾ 'ਚ ਪਿਛਲੇ ਸਾਲ 21 ਜੂਨ ਨੂੰ ਦਿੱਤਾ ਗਿਆ ਭਰੋਸਾ। ਪਿਛਲੇ ਸਾਲ ਬਾਦਲ ਨੇ ਸਦਨ ਨੂੰ ਐਸ. ਜੀ. ਪੀ. ਸੀ. ਵਲੋਂ ਸਰਕਾਰ ਨੂੰ ਲਿਖੇ ਗਏ ਪੱਤਰ ਦੇ ਆਧਾਰ 'ਤੇ ਭਰੋਸਾ ਦਿਵਾਇਆ ਸੀ ਕਿ ਯਾਦਗਾਰ ਸਿਰਫ ਇਕ ਗੁਰਦੁਆਰਾ ਹੋਵੇਗੀ ਅਤੇ ਇਸ 'ਤੇ ਕਿਸੇ ਦਾ ਨਾਂ ਨਹੀਂ ਹੋਵੇਗਾ।
ਪਿਛਲੇ ਹਫਤੇ ਜਦ ਦਮਦਮੀ ਟਕਸਾਲ ਨੇ ਇਸ ਗੁਰਦੁਆਰੇ ਦਾ ਪ੍ਰਬੰਧ ਐਸ. ਜੀ. ਪੀ. ਸੀ. ਨੂੰ ਸੌਂਪਿਆ ਤਾਂ ਉਸ ਵੇਲੇ ਗੁਰਦੁਆਰੇ ਦੇ ਬਾਹਰ ਜਰਨੈਲ ਸਿੰਘ ਭਿੰਡਰਾ ਵਾਲਾ ਦੇ ਨਾਂ ਤੋਂ ਇਲਾਵਾ ਭਿੰਡਰਾਵਾਲੇ ਦੀ ਤਸਵੀਰ ਵਾਲੀ ਘੜੀ ਵੀ ਲਗਾਈ ਗਈ ਸੀ। ਇਸ ਪੂਰੇ ਮੁੱਦੇ 'ਤੇ ਐਸ. ਜੀ. ਪੀ. ਸੀ. ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਵੀ ਇਸ ਮਾਮਲੇ ਬਾਰੇ ਹਨੇਰੇ 'ਚ ਰੱਖਿਆ ਗਿਆ ਹੈ।

No comments: