ਚੰਡੀਗੜ, 3 ਮਈ (ਏਜੰਸੀਆਂ)- ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਕਾਰਵਾਈ 'ਚ ਸ਼ੁੱਕਰਵਾਰ ਨੂੰ ਪਾਕਿਸਤਾਨ 'ਚ ਕੈਦੀਆਂ ਨੇ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਕੈਦੀ ਸਰਬਜੀਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ਹੀਦ ਦਾ ਦਰਜਾ ਦਿੱਤਾ ਗਿਆ। ਵਿਧਾਨ ਸਭਾ ਨੇ ਇਸ ਸੰਬੰਧ 'ਚ ਇਕ ਪ੍ਰਸਤਾਵ ਪੇਸ਼ ਕੀਤਾ ਜਿਸ 'ਚ ਸਰਬਜੀਤ ਨੂੰ ਦੇਸ਼ ਦਾ ਸ਼ਹੀਦ ਦੱਸਿਆ ਗਿਆ। ਮੈਂਬਰਾਂ ਨੇ ਕੁਝ ਦੇਰ ਮੌਨ ਰਹਿ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਵਿਧਾਨ ਸਭਾ 'ਚ ਇਸ ਮੁੱਦੇ ਤੇ ਕੋਈ ਬਹਿਸ ਨਹੀਂ ਹੋਈ।