www.sabblok.blogspot.com
ਨਵੀਂ ਦਿੱਲੀ.22 ਮਈ. – ਆਈ. ਪੀ. ਐਲ. ’ਚ ਸਪਾਟ ਫਿਕਸਿੰਗ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਦਾਰਾਸਿੰਘ
ਦੇ ਬੇਟੇਵਿੰਦੂ ਦਾਰਾ ਸਿੰਘ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਇਹੀ ਨਹੀਂ ਪੁੱਛਗਿੱਛ
ਦੌਰਾਨ ਵਿੰਦੂ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਵਿੰਦੂ ਨੇ ਪੁੱਛਗਿੱਛ ’ਚ ਦੱਸਿਆ ਕਿ ਉਹ
ਸੱਟੇਬਾਜ਼ੀ ਦਾ ਕੰਮ ਪਿਛਲੇ ਕਰੀਬ 3 ਸਾਲ ਤੋਂ ਕਰ ਰਿਹਾ ਹੈ। ਵਿੰਦੂ ਦੇ ਇਸ ਬਿਆਨ ਤੋਂ
ਬਾਅਦ ਆਈ. ਪੀ. ਐਲ. ਸੀਜ਼ਨ 3, 4 ਅਤੇ 5 ਵੀ ਸਵਾਲਾਂ ਦੇ ਘੇਰੇ ’ਚ ਆ ਗਏ ਹਨ।
ਜ਼ਿਕਰਯੋਗ ਹੈ ਕਿ ਆਈ. ਪੀ. ਐਲ. ’ਚ ਫਿਕਸਿੰਗ ਦੇ ਸ਼ੁਰੂ ਤੋਂ ਹੀ ਦੋਸ਼ ਲੱਗਦੇ ਆ ਰਹੇ
ਸਨ ਪਰ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਇਸ ਖੇਡ ’ਤੇ ਕੋਈ ਸ਼ਿਕੰਜਾ ਨਹੀਂ ਕੱਸਿਆ ਜਾ
ਸਕਿਆ ਪਰ ਵਿੰਦੂ ਦੇ ਇਸ ਬਿਆਨ ਨੇ ਆਈ. ਪੀ. ਐਲ. ਨੂੰ ਕਟਘਰੇ ’ਚ ਖੜ੍ਹਾ ਕਰ ਦਿੱਤਾ ਹੈ।
ਵਿੰਦੂ ਨੇ ਮੰਨਿਆ ਹੈ ਕਿ ਉਸ ਨੇ ਆਈ. ਪੀ. ਐਲ. ’ਚ ਹੀ ਨਹੀਂ ਸਗੋਂ ਹੋਰ ਮੈਚਾਂ ’ਚ ਵੀ
ਸੱਟਾ ਲਗਾਇਆ ਹੈ। ਉਸਨੇ ਕਿਹਾ ਕਿ ਜੇਕਰ ਹੋਰ ਲੋਕ
ਸੱਟਾ ਲਗਾ ਸਕਦੇ ਹਨ ਤਾਂ ਮੈਂ ਪੈਸਾ ਕਮਾਉਣ ਲਈ ਸੱਟਾ ਕਿਉਂ ਨਹੀਂ ਲਗਾ ਸਕਦਾ। ਵਿੰਦੂ
ਨੂੰ ਅਦਾਲਤ ਨੇ 24 ਮਈ ਤੱਕ ਪੁਲਸ ਹਿਰਾਸਤ ’ਚ ਭੇਜਿਆ ਗਿਆ ਹੈ।
No comments:
Post a Comment