jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 22 May 2013

ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਦਿੱਤਾ ਧਰਨਾ

www.sabblok.blogspot.com
  
ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਂਦੇ ਹੀ ਕਾਂਗਰਸ ਨੇ ਧਾਂਦਲੀਆਂ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਹੇਠਲੀ, ਦੜੋਲੀਜ਼ੋਨ ਤੋਂ ਬਲਾਕ ਸੰਮਤੀ ਦੇ ਕਾਂਗਰਸੀ ਉਮੀਦਵਾਰ ਦੀ ਵੋਟਾਂ ਦੀ ਕਟਿੰਗ ਸਮੇਂ 50 ਵੋਟਾਂ ਨੂੰ ਲੁਕਾਉਣ ਦਾ ਇੰਲਜ਼ਾਮ ਲਗਾਇਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਵਾਈਸ ਪ੍ਰਧਾਨ ਅਤੇ ਨੰਗਲ ਤੋਂ ਸਾਬਕਾ ਐਮ. ਐਲ. ਏ.  ਰਾਣਾ ਕੰਵਰ ਪਾਲ ਸਿੰਘ ਆਪਣੇ ਸਮਰਥਕਾਂ ਨਾਲ ਵੋਟਾਂ ਦੀ ਗਿਣਤੀ ਵਾਲੇ ਸਥਾਨ ’ਤੇ ਪਹੁੰਚੇ ਅਤੇ ਜੰਮ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਰਾਣਾ ਕੰਵਰ ਸਿੰਘ ਆਪਣੇ ਸਮਰਥਕਾਂ ਨਾਲ ਜਿਵੇਂ ਹੀ ਆਨੰਦਪੁਰ ਸਾਹਿਬ ਦੇ ਵੋਟਾਂ ਦੀ ਗਿਣਤੀ ਵਾਲੀ ਜਗ੍ਹਾ ’ਤੇ ਪਹੁੰਚੇ ਮਾਮਲਾ ਕਾਫੀ ਗਰਮਾ ਗਿਆ।  ਜਿਸ ਤੋਂ ਬਾਅਦ ਕਾਂਗਰਸੀ ਸਮਰਥਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਧਰਨੇ ’ਤੇ ਬੈਠ ਗਏ। ਬਾਅਦ ’ਚ ਰਾਣਾ ਕੰਵਰ ਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਂਗਰਸ ਨੇ ਇਸ ਚੋਣ ’ਚ ਅਕਾਲੀ ਦਲ ਭਾਜਪਾ ਨੂੰ ਸਖਤ ਟੱਕਰ ਦਿੱਤੀ ਹੈ। ਪਰ ਸਰਕਾਰੀ ਤੰਤਰ ਨੇ ਸਾਡੀ ਜਿੱਤ ਹੁੰਦੇ ਦੇਖ ਹੇਠਲੀ  ਦੜੋਲੀ ਜ਼ੋਨ ਤੋਂ 50 ਵੋਟਾਂ ਦੇ ਇਕ ਬੰਡਲ ਨੂੰ ਦੂਜੇ ਪਾਸੇ ਦੇ ਭਾਜਪਾ ਉਮੀਦਵਾਰ ਦੇ ਹੱਕ ’ਚ ਸੁੱਟ ਦਿੱਤਾ ਅਤੇ ਟੋਟਲ ਕਰਨ ’ਚ ਵੀ ਹੇਰਾਫੇਰੀ ਕੀਤੀ ਹੈ ਅਤੇ ਇਸ ਸੀਟ ’ਤੇ ਸਾਨੂੰ ਹਾਰਿਆ ਹੋਇਆ ਐਲਾਨ ਕਰ ਦਿੱਤਾ।
ਉਧਰ ਇਸ. ਬਾਰੇ ਐਸ. ਡੀ. ਐਮ. ਆਨੰਦਪੁਰ ਸਾਹਿਬ ਅਮਰਜੀਤ ਸ਼ਾਹੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਗਰਸ ਵਲੋਂ ਇਤਰਾਜ਼ ਜਤਾਇਆ ਗਿਆ ਹੈ ਪਰ ਕਾਫੀ ਦੇਰ ਬਾਅਦ ਕਿਉਂਕਿ ਜਿੱਤਣ ਵਾਲੇ ਉਮੀਦਵਾਰ ਨੂੰ ਸਰਟੀਫਿਕੇਟ ਦੇ ਦਿੱਤਾ ਗਿਆ ਸੀ। ਹੁਣ ਇਹ ਕੋਰਟ ’ਚ ਅਪੀਲ ਕਰ ਸਕਦੇ ਹਨ।

No comments: