jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 May 2013

ਦਲ ਖਾਲਸਾ ਨੇ ਸਰਬਜੀਤ ਦੇ ਸਰਕਾਰੀ ਸਨਮਾਨ 'ਤੇ ਉਠਾਏ ਸਵਾਲ

www.sabblok.blogspot.com

ਦਲ ਖਾਲਸਾ ਨੇ ਸਰਬਜੀਤ ਦੇ ਸਰਕਾਰੀ ਸਨਮਾਨ 'ਤੇ ਉਠਾਏ ਸਵਾਲ
ਚੰਡੀਗੜ੍ਹ, (ਭੁੱਲਰ)- ਦਲ ਖ਼ਾਲਸਾ ਨੇ ਪੰਜਾਬ ਸਰਕਾਰ ਪਾਸੋਂ ਸਰਬਜੀਤ ਸਿੰਘ ਦੇ ਸੂਬੇ ਲਈ ਪਾਏ ਯੋਗਦਾਨ, ਉਸਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰਨ ਅਤੇ ਪੰਜਾਬ ਦੇ ਲੋਕਾਂ ਦੀ ਨੇਕ ਕਮਾਈ ਵਿਚੋਂ 1 ਕਰੋੜ ਰੁਪਇਆ ਦੇਣ ਬਾਰੇ ਸਵਾਲ ਪੁੱਛੇ ਹਨ। ਪੰਜਾਬ ਸਰਕਾਰ ਵਲੋਂ ਸਰਬਜੀਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਅਤੇ ਤਿੰਨ ਦਿਨਾਂ ਦੇ ਸਰਕਾਰੀ ਸ਼ੋਕ ਦਾ ਐਲਾਨ ਕਰਨ ਉਤੇ ਸਖ਼ਤ ਇਤਰਾਜ਼ ਕਰਦਿਆਂ ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਜਨਰਲ ਸੈਕਟਰੀ ਮਨਜਿੰਦਰ ਸਿੰਘ ਜੰਡੀ ਨੇ ਕਿਹਾ ਕਿ ਜਦੋਂ ਸਰਬਜੀਤ ਪਾਕਿਸਤਾਨ ਕਿਸੇ ਸਰਕਾਰੀ ਡਿਊਟੀ ਤਹਿਤ ਨਹੀਂ ਗਿਆ ਤਾਂ ਫਿਰ ਉਸਦਾ ਸਰਕਾਰੀ ਸਨਮਾਨ ਨਾਲ ਸਸਕਾਰ ਕਿਉਂ ਕੀਤਾ ਗਿਆ ਅਤੇ ਕਿਉਂ ਉਸਦੀ ਮੌਤ 'ਤੇ ਤਿੰਨ ਦਿਨਾਂ ਦੇ ਸਰਕਾਰੀ ਸ਼ੋਕ ਦਾ ਐਲਾਨ ਕੀਤਾ ਗਿਆ?  ਉਨ੍ਹਾਂ ਕਿਹਾ ਕਿ ਸਰਬਜੀਤ ਉਪਰ ਪਾਕਿਸਤਾਨ ਦੀ ਜੇਲ ਵਿਚ ਹੋਇਆ ਹਮਲਾ ਨਿੰਦਣਯੋਗ ਹੈ, ਉਨ੍ਹਾਂ ਨੂੰ ਇਸ ਘਿਨਾਉਣੇ ਕਾਰੇ ਉਤੇ ਅਫਸੋਸ ਹੈ ਅਤੇ ਜਥੇਬੰਦੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਨਾਲ ਪੂਰੀ ਹਮਦਰਦੀ ਹੈ । ਉਨ੍ਹਾਂ ਅੱਗੇ ਕਿਹਾ ਕਿ ਉਹ ਸਰਬਜੀਤ ਨੂੰ ਬੇਕਸੂਰ ਨਹੀਂ ਸਮਝਦੇ ਜਿਸ ਤਰ੍ਹਾਂ ਭਾਰਤ ਸਰਕਾਰ ਅਤੇ ਮੀਡੀਆ ਵਲੋਂ ਦਰਸਾਇਆ ਜਾ ਰਿਹਾ ਹੈ । ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਬਜੀਤ ਨੂੰ ਪਾਕਿਸਤਾਨ ਜੁਡੀਸ਼ੀਅਲ ਸਿਸਟਮ ਨੇ ਦੋਸ਼ੀ ਮੰਨਦੇ ਹੋਏ ਉਸਨੂੰ ਮੌਤ ਦੀ ਸਜ਼ਾ ਸੁਣਾਈ ਸੀ । ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਸਰਬਜੀਤ ਨੂੰ ਦਿੱਤੀ ਲੋੜੋਂ ਵੱਧ ਮਹੱਤਤਾ ਅਤੇ ਉਸਦੇ ਪਰਿਵਾਰ ਦੀ ਕਰੋੜਾਂ ਰੁਪਏ ਦੀ ਕੀਤੀ ਵਿੱਤੀ ਮਦਦ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਬਜੀਤ ਨੂੰ ਭਾਰਤ ਸਰਕਾਰ ਵਲੋਂ ਕਿਸੇ ਖਾਸ ਮਿਸ਼ਨ ਤਹਿਤ ਪਾਕਿਸਤਾਨ ਭੇਜਿਆ ਗਿਆ ਸੀ । ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕਿਸੇ ਇਕ ਅਜਿਹੇ ਸ਼ਹੀਦ ਸੈਨਿਕ ਦਾ ਨਾਂ ਦੱਸਣ ਜੋ ਆਪਣੀ ਡਿਊਟੀ ਦੌਰਾਨ ਦੇਸ਼ ਜਾਂ ਸੂਬੇ ਦੀ ਰਾਖੀ ਕਰਦਿਆਂ ਸ਼ਹੀਦ ਹੋਇਆ ਹੋਵੇ ਅਤੇ ਉਸਦੇ ਪਰਿਵਾਰ ਨੂੰ ਲੋਕਾਂ ਦੀ ਨੇਕ ਕਮਾਈ ਵਿਚੋਂ ਇਕ ਕਰੋੜ ਰੁਪਇਆ ਦਿੱਤਾ ਗਿਆ ਹੋਵੇ?

No comments: