jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਹਰਨਾਮ ਸਿੰਘ ਧੁੰਮਾਂ ਸਰਕਾਰੀ ਏਜੰਟ –ਬਾਬਾ ਰਾਮ ਸਿੰਘ

www.sabblok.blogspot.com


taksal meetingਅੰਮ੍ਰਿਤਸਰ 25 ਮਈ (ਜਸਬੀ ਰ ਸਿੰਘ ਪੱਟੀ )ਦਮਦਮੀ ਟਕਸਾਲ ਸੰਸਰਾਵਾਂ ਦੇ ਮੁੱਖੀ ਬਾਬਾ ਰਾਮ ਸਿੰਘ ਨੇ ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਸਰਕਾਰੀ ਏਜੰਟ ਗਰਦਾਨਦਿਆ ਕਿਹਾ ਕਿ ਸ਼ਹੀਦੀ ਯਾਦਗਾਰ ਦਾ ਉਹ ਵਿਰੋਧ ਇਸ ਕਰਕੇ ਕਰਦੇ ਸਨ ਕਿਉਕਿ ਉਹਨਾਂ ਦੀ ਰਾਇ ਸੀ ਕਿ ਸ਼ਹੀਦੀ ਯਾਦਗਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਖੁੱਲੇ ਥਾਂ ਤੇ ਚੱਪੜਚਿੜੀ ਦੇ ਪੈਟਰਨ ਤੇ ਬਣਾਈ ਜਾਵੇ ਕਿਉਕਿ ਗੁਰੂਦਆਰਾ ਯਾਦਗਾਰ ਨਹੀ ਹੋ ਸਕਦਾ।
dhummaਆਪਣੇ ਹਮਾਇਤੀਆ ਤੇ ਸੰਤ ਸਮਾਜ ਦੀ ਬੁਲਾਈ ਗਈ ਇੱਕ ਮੀਟਿੰਗ ਨੂੰਸੰਬੋਧਨ ਕਰਦਿਆ ਬਾਬਾ ਰਾਮ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਸ਼ਹੀਦੀ ਯਾਦਗਾਰ ਦਾ ਵਿਵਾਦ ਜਰੂਰ ਉਤਪਨ ਹੋਵੇਗਾ ਤੇ ਫਿਰ ਧੁੰਮੇ ਵਰਗੇ ਨੂੰ ਯਾਦਗਾਰ ਦੀ ਸੇਵਾ ਦੇਣਾ ਕਦਾਚਿਤ ਜਾਇਜ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਹੁਣ ਯਾਦਗਾਰ ਬਣ ਹੀ ਗਈ ਹੈ ਤਾਂ ਇਸ ਨੂੰ ਨਾ ਤਾਂ ਢਾਹਿਆ ਜਾਣਾ ਚਾਹੀਦਾ ਹੈ ਅਤੇ ਨਾ ਹੀ ਇਸ ਦੀ ਬਣਤਰ ਵਿੱਚ ਕੋੇਈ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਤਿਹਾਸ ਨੂੰ ਦਰਸਾਉਦੇ ਬੋਰਡ ਜਿਉ ਦੇ ਤਿਉ ਲੱਗੇ ਰਹਿਣੇ ਚਾਹੀਦੇ ਹਨ ਅਤੇ ਬਾਕੀ ਸ਼ਹੀਦਾਂ ਦੇ ਨਾਮ ਵੀ ਲਿਖੇ ਜਾਣੇ ਚਾਹੀਦੇ ਹਨ। ਉਹਨਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਸਿੱਧੇ ਰੂਪ ਵਿੱਚ ਚੈਲਿੰਜ ਕਰਦਿਆ ਕਿਹਾ ਕਿ ਯਾਦਗਾਰ ਵਿੱਚ ਕਿਸੇ ਕਿਸਮ ਦੀ ਤਬਦੀਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਸਗੋਂ ਇਸ ਵਿੱਚ ਧੁੰਮੇ ਵਰਗਿਆ ਨੂੰ ਘੜੀਆ ਵਿੱਚ ਦੋ ਇੰਚ ਦੀ ਫੋਟੋ ਲਗਾਉਣ ਦਾ ਕੋਈ ਅਧਿਕਾਰ ਨਹੀ ਹੈ ਸਗੋਂ ਸ਼ਹੀਦਾਂ ਦੀਆ ਸ਼ਹੀਦੀ ਯਾਦਗਾਰ ਵਿੱਚ ਵੱਡੀਆ ਤਸਵੀਰਾਂ ਲੱਗਣੀਆ ਚਾਹੀਦੀਆ ਹਨ। ਉਹਨਾਂ ਕਿਹਾ ਕਿ ਜਿਹੜੇ ਯਾਦਗਾਰ ਦਾ ਬੇਲੋੜਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਤੇ ਬੇਅੰਤ ਸਿੰਘ ਦੀਆ ਯਾਦਗਾਰਾਂ ਬਣਾਈਆ ਸਨ ਕੀ ਉਸ ਵੇਲੇ ਸਿੱਖਾਂ ਨੇ ਕੋਈ ਵਿਰੋਧ ਕੀਤਾ ਸੀ? ਉਹਨਾਂ ਕਿਹਾ ਕਿ ਜੇਕਰ ਸਿੱਖਾਂ ਨੇ ਪੰਥ ਵਿਰੋਧੀਆ ਦੀਆ ਯਾਦਗਾਰਾਂ ਬਣਾਉਣ ਦਾ ਵਿਰੋਧ ਨਹੀ ਕੀਤਾ ਤਾਂ ਫਿਰ ਇਹ ਸਿੱਖਾਂ ਦਾ ਅੰਦਰੂਨੀ ਫੈਸਲਾ ਹੈ ਤੇ ਇਸ ਦਾ ਫੈਸਲਾ ਸਿੱਖ ਖੁਦ ਕਰ ਲੈਣਗੇ ਕਿਸੇ ਵੀ ਬਾਹਰੀ ਤਾਕਤ ਨੂੰ ਇਸ ਦਾ ਵਿਰੋਧ ਨਹੀ ਕਰਨ ਦਿੱਤਾ ਜਾਵੇਗਾ।
ram singhਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਰਧਾਨ ਸ੍ਰੀ ਕਰਨੈਲ ਸਿੰਘ ਪੀਰ ਮੁੰਹਮਦ ਨੇ ਕਿਹਾ ਕਿ ਸ਼ਹੀਦੀ ਯਾਦਗਾਰ ਦਾ ਜਿਹੜਾ ਸਰੂਪ ਬਣਾਇਆ ਗਿਆ ਹੈ ਉਹ ਯਾਦਗਾਰ ਦਾ ਸਰੂਪ ਨਹੀ ਸਗੋ ਇੱਕ ਗੁਰੂਦੁਆਰਾ ਹੈ। ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰ ਬਣਾਉਣ ਤੋਂ ਪਹਿਲਾਂ ਸਮੂਹ ਪੰਥਕ ਧਿਰਾਂ ਦੀ ਮੀਟਿੰਗ ਬੁਲਾਈ ਜਾਣੀ ਚਾਹੀਦੀ ਸੀ ਤੇ ਸਾਰਿਆ ਦੀ ਰਾਇ ਲੈ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਜੇਕਰ ਹੁਣ ਯਾਦਗਾਰ ਬਣ ਗਈ ਹੈ ਤਾਂ ਫਿਰ ਇਸ ਦੇ ਸਰੂਪ ਨੂੰ ਵਿਗਾੜਿਆ ਨਹੀ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਲੰਮੇ ਸਮੇਂ ਤੋ ਜੇਲਾਂ ਵਿੱਚ ਬੰਦ ਸੰਘਰਸ਼ਸ਼ੀਲ ਨੌਜਵਾਨਾ ਦੀ ਰਿਹਾਈ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਪਰ ਹਾਲੇ ਪੰਜਾਬ ਦੀ ਪੰਥਕ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀ ਹੈ। ਮੀਟਿੰਗ ਨੂੰ ਅਕਾਲੀ ਦਲ 1920 ਦੇ ਸੀਨੀਅਰ ਮੀਤ ਪਰਧਾਨ ਰਘਬੀਰ ਸਿੰਘ ਰਾਜਾਸਾਂਸੀ, ਦਰਸ਼ਨ ਸਿੰਘ ਈਸਾਪੁਰ, ਦਲਜੀਤ ਸਿੰਘ ਸੰਧੂ, ਬਾਬਾ ਘਾਲਾ ਸਿੰਘ ਨਾਨਕਸਰ ਵਾਲੇ, ਬਾਬਾ ਸੁਲੱਖਣ ਸਿੰਘ ਪੰਜਵੜ ਵਾਲੇ ਅਤੇ ਸਤਨਾਮ ੰਿਸੰਘ ਕਾਹਲੋਂ ਸਮੇਤ ਹੋਰ ਵੀ ਕਈ ਬੁਲਾਰਿਆ ਨੇ ਸੰਬੋਧਨ ਕੀਤਾ।

No comments: