jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 May 2013

ਇਹ ਵੀ ਇਤਿਹਾਸ :: ਕੈਨੇਡਾ ਵਿੱਚ ਸਭ ਤੋਂ ਵੱਡਾ ਘੁਟਾਲਾ ਪ੍ਰਵਾਸੀ ਪੰਜਾਬੀ ਤਰਸੇਮ ਗਿੱਲ ਨੇ ਕੀਤਾ

www.sabblok.blogspot.com


ਵੈਨਕੂਵਰ  :: ਕੈਨੇਡਾ 'ਚ ਪੰਜਾਬੀ ਮੂਲ ਦੇ ਇਕ ਸਾਬਕਾ ਰੀਅਲ ਅਸਟੇਟ ਡਿਵੈਲਪਰ ਤਰਸੇਮ ਸਿੰਘ ਗਿੱਲ ਨੇ ਲੋਕਾਂ ਨਾਲ 220 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਜੁਰਮ ਸਵੀਕਾਰ ਕਰ ਲਿਆ ਹੈ। ਇਸ ਮਾਮਲੇ ਨੂੰ ਕੈਨੇਡਾ ਦੇ ਇਤਿਹਾਸ ਦਾ ਸੱਭ ਤੋਂ ਵੱਡਾ ਘਪਲਾ ਮੰਨਿਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੇ ਜੱਜ ਟੈਰੀ ਸ਼ਲਟਸ ਸਾਹਮਣੇ ਤਰਸੇਮ ਸਿੰਘ ਗਿੱਲ ਨੇ ਧੋਖਾਧੜੀ ਦੇ ਦੋ ਜੁਰਮ ਸਵੀਕਾਰ ਕੀਤੇ। ਤਰਸੇਮ ਸਿੰਘ ਦੇ ਸਾਥੀ ਮਾਰਟਿਨ ਵਿਰਿਕ ਨੇ ਜੂਨ 2009 ਵਿਚ ਅਪਣਾ ਜੁਰਮ ਸਵੀਕਾਰ ਕਰ ਲਿਆ ਸੀ ਅਤੇ ਉਸ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਦੱਸਣਯੋਗ ਹੈ ਕਿ ਇਹ ਮਾਮਲਾ 12 ਸਾਲ ਪੁਰਾਣਾ ਹੈ ਅਤੇ ਪੁਲਿਸ ਨੇ 2008 ਵਿਚ ਤਰਸੇਮ ਸਿੰਘ ਗਿੱਲ ਵਿਰੁਧ ਧੋਖਾਧੜੀ ਦੇ ਦੋਸ਼ ਲਗਾਏ ਸਨ। ਤਰਸੇਮ ਸਿੰਘ ਗਿੱਲ ਨੇ ਰੀਅਲ ਅਸਟੇਟ ਡਿਵੈਲਪਰ ਵਜੋਂ ਮਕਾਨ ਖ਼ਰੀਦਣ ਵਾਲੇ ਦਰਜਨਾਂ ਲੋਕਾਂ ਨਾਲ ਧੋਖਾਧੜੀ ਕੀਤੀ। ਮਕਾਨ ਖ਼ਰੀਦਣ ਲਈ ਆਉਣ ਵਾਲੇ ਲੋਕ ਕਰਜ਼ੇ ਦੇ ਰੂਪ ਵਿਚ ਖੜੀ ਰਕਮ ਉਤਾਰਨ ਲਈ ਤਰਸੇਮ ਸਿੰਘ ਗਿੱਲ ਦੀ ਕੰਪਨੀ ਨੂੰ ਪੈਸੇ ਦਿੰਦੇ ਸਨ ਪਰ ਕੰਪਨੀ ਵਲੋਂ ਇਹ ਪੈਸਾ ਬੈਂਕ ਨੂੰ ਅਦਾ ਕਰਨ ਦੀ ਬਜਾਏ ਅਪਣੇ ਖਾਤਿਆਂ ਵਿਚ ਪਾ ਲਿਆ ਜਾਂਦਾ ਸੀ। ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਤਰਸੇਮ ਸਿੰਘ ਗਿੱਲ ਦੇ ਵਕੀਲ ਜੈਸਨ ਮਾਨ ਨੇ ਜੱਜ ਨੂੰ ਮਾਮਲੇ ਦੀ ਸੁਣਵਾਈ 2014 ਦੀ ਸ਼ੁਰੂਆਤ ਤਕ ਮੁਲਤਵੀ ਕਰਨ ਦੀ ਅਪੀਲ ਕੀਤੀ। ਉਸ ਨੇ ਦਲੀਲ ਦਿਤੀ ਕਿ ਫ਼ਰਵਰੀ 2014 'ਚ ਤਰਸੇਮ ਸਿੰਘ ਗਿੱਲ ਦੀ ਬੇਟੀ ਦਾ ਵਿਆਹ ਹੋਣਾ ਹੈ ਜਿਸ ਕਾਰਨ ਸੁਣਵਾਈ ਨੂੰ ਉਦੋਂ ਤਕ ਮੁਅੱਤਲ ਰਖਿਆ ਜਾਵੇ।
ਉਧਰ ਸਰਕਾਰੀ ਵਕੀਲ ਕੈਵਿਨ ਗਿਲਟ ਨੇ ਕਿਹਾ ਕਿ ਇਹ ਮਾਮਲਾ ਮਾਰਟਿਨ ਵਿਰਿਕ ਦੇ ਮਾਮਲੇ ਨਾਲ ਮਿਲਦਾ-ਜੁਲਦਾ ਹੈ, ਇਸ ਲਈ ਇਸ ਨੂੰ ਬਹੁਤਾ ਨਾ ਲਮਕਾਇਆ ਜਾਵੇ। ਤਰਸੇਮ ਸਿੰਘ ਗਿੱਲ ਵਲੋਂ ਕੀਤੀ ਘਪਲੇਬਾਜ਼ੀ ਕਾਰਨ 77 ਵੱਖ-ਵੱਖ ਜਾਇਦਾਦਾਂ ਦੇ ਮਾਲਕ ਪ੍ਰਭਾਵਤ ਹੋਏ ਅਤੇ ਬ੍ਰਿਟਿਸ਼ ਕੋਲੰਬੀਆ ਦੀ ਲਾਅ ਸੁਸਾਇਟੀ ਹੁਣ ਤਕ ਠੱਗੇ ਗਏ ਲੋਕਾਂ ਨੂੰ 3।84 ਕਰੋੜ ਡਾਲਰ ਅਦਾ ਕਰ ਚੁੱਕੀ ਹੈ। ਗਿੱਲ ਵਿਰੁਧ ਮੁਕੱਦਮੇ ਦੀ ਸ਼ੁਰੂਆਤ ਸਤੰਬਰ 2011 'ਚ ਹੋਣੀ ਸੀ ਪਰ ਉਨ੍ਹਾਂ ਵਲੋਂ ਅਪਣੇ ਵਕੀਲ ਨੂੰ ਕੱਢ ਦਿਤੇ ਜਾਣ ਕਾਰਨ ਇਹ ਅੱਗੇ ਪੈ ਗਈ।
 

No comments: