jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 May 2013

ਸਵਪਨਦੀਪ ਕੌਰ ਸਰਬਜੀਤ ਦੀ ਧੀ ਨਹੀਂ !

www.sabblok.blogspot.com
(ਪੰਜਾਬੀ  ਨਿਊਜ ਆਨਲਾਇਨ  ਤੋਂ ਧੰਨਵਾਦ ਸਾਹਿਤ )
  ਪੰਜਾਬ ਸਰਕਾਰ ਵੱਲੋਂ  ‘ ਕੌਮੀ ਸ਼ਹੀਦ ’ ਦਾ ਕਰਾਰ ਦਿੱਤੇ ਸਰਬਜੀਤ ਸਿੰਘ ਦੇ ਮਾਮਲੇ ਵਿੱਚ ਕਈ  ਸਵਾਲ ਖੜ੍ਹੇ ਹੋ ਗਏ  ਹਨ ।
 ਇੱਕ ਖ਼ਬਰ ਇਹ ਆਈ ਹੈ ਕਿ  ਉਹ ‘ਰਾਅ’ ਵੱਲੋਂ  ਏਜੰਟ ਬਣਾ ਕੇ ਪਾਕਿਸਤਾਨ ਭੇਜਿਆ ਗਿਆ ਸੀ । ਇਹ  ਰਾਅ ਦੇ ਇੱਕ  ਅਧਿਕਾਰੀ ਵੱਲੋਂ ਕੀਤੇ ਗੁਪਤ ਖੁਲਾਸੇ ਦੇ ਆਧਾਰ ਤੇ ਹੈ।  ਚੇਤੰਨ ਵਰਗ ਨੂੰ ਇਸ ਬਾਰੇ  ਪਹਿਲਾਂ ਹੀ ਸ਼ੱਕ ਸੀ ।
  ਦੂਜੇ ਖ਼ਬਰ  ਇੱਕ ਹੋਰ ਹੈਰਾਨ ਕਰਨ ਵਾਲੀ  ਖਬਰ ਹੈ ਕਿ ਜਦੋਂ ਦਲਬੀਰ ਕੌਰ ਨੇ ਸਰਬਜੀਤ ਦਾ ਹਾਲ- ਚਾਲ  ਪਤਾ ਕਰਨ ਲਈ ਪਾਕਿਸਤਾਨ ਦਾ ਵੀਜ਼ਾ ਅਪਲਾਈ ਕਰਨ ਲਈ  ਦਸਤਾਵੇਜ ਭਰੇ ਤਾਂ ਇਹਨਾਂ ਮੁਤਾਬਿਕ  ਸਵਪਨਦੀਪ ਕੌਰ  ਪਿਤਾ  ਸਰਬਜੀਤ ਸਿੰਘ ਹੋਣ ਦੀ ਥਾਂ ਬਲਦੇਵ ਸਿੰਘ ਲਿਖਿਆ ਗਿਆ ਹੈ।  ਜਦਕਿ ਦੂਸਰੀ ਲੜਕੀ  ਪੂਨਮ ਦਾ ਪਿਤਾ ਸਰਬਜੀਤ ਸਿੰਘ ਹੀ ਲਿਖਿਆ ਹੈ।  ਦਲਬੀਰ ਕੌਰ ਦੇ ਪਤੀ ਦਾ ਨਾਂਮ ਵੀ  ਬਲਦੇਵ ਸਿੰਘ ਹੈ।
  ਪਰ  ਹਰ ਮੌਕੇ  ਦਲਬੀਰ ਕੌਰ , ਸਵਪਨਦੀਪ ਨੂੰ  ਸਰਬਜੀਤ ਦੀ ਧੀ ਕਹਿ ਕੇ  ਪ੍ਰਚਾਰਦੀ ਰਹੀ ਹੈ।  ਜਦਕਿ  ਦਸਤਾਵੇਜ਼ ਕੁਝ ਹੋਰ ਇਸ਼ਾਰਾ ਕਰਦੇ ਹਨ।
ਸਵਾਲ ਇਹ ਵੀ ਹੈ ਕਿ  ਸਰਬਜੀਤ ਦੀ ਪਤਨੀ ਨੂੰ ਕਦੇ ਮੀਡੀਆ ਸਾਹਮਣੇ ਕਿਉਂ ਨਹੀਂ ਬੋਲਣ ਦਿੱਤਾ ਗਿਆ।
ਇਹ ਵੀ ਹੋ ਸਕਦਾ ਹੈ ਕਿ ਦਲਬੀਰ ਨੇ  ਸਵਪਨਦੀਪ ਨੂੰ ਗੋਦ ਲੈ ਲਿਆ ਹੋਵੇ  ਪਰ ਇਸ ਸਬੰਧੀ ਕਦੇ ਕੁਝ ਪੜ੍ਹਨ ਸੁਣਨ ਨੂੰ ਨਹੀਂ ਮਿਲਿਆ ।
 ਕੁਝ ਸੂਤਰਾਂ ਮੁਤਾਬਿਕ ਇਹ  ਵੀ ਕਿਹਾ ਜਾ ਰਿਹਾ ਹੈ ਕਿ ਦਲਬੀਰ ਕੌਰ ਸਰਬਜੀਤ ਦੀ ਸਕੀ ਭੈਣ ਨਹੀ ।
 ਬਾਕੀ ਜਾਂਚ ਜਾਰੀ ਹੈ। 

No comments: