www.sabblok.blogspot.com
ਨੂਰਪੁਰ ਬੇਦੀ, 21 ਮਈ - ਲੰਘੀ ਰਾਤ ਨੂਰਪੁਰ ਬੇਦੀ-ਬਾਥੜੀ ਬਰਾਸਤਾ ਖੇੜਾ ਕਲਮੋਟ ਮੇਨ ਸੜਕ ‘ਤੇ ਪਿੰਡ ਸੰਮੂਦੜੀਆ ਨਜ਼ਦੀਕ ਮੋੜ ‘ਤੇ ਇਕ ਤੇਜ਼ ਰਫਤਾਰ ਬੂਲਟ ਮੋਟਰ ਸਾਈਕਲ ਦੇ ਕਿੱਕਰ ਦੇ ਦਰਖਤ ਨਾਲ ਟਕਰਾਉਣ ਨਾਲ ਮੋਟਰ ਸਾਈਕਲ ‘ਤੇ ਸਵਾਰ ਚਾਰ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਸਤਨਾਮ ਸਿੰਘ ਪੁੱਤਰ ਪਿਆਰਾ ਸਿੰਘ, ਸਮਸ਼ੇਰ ਸਿੰਘ ਪੁੱਤਰ ਹਰਮੇਸ਼ ਸਿੰਘ ਦੋਵੇਂ ਵਾਸੀ ਪਿੰਡ ਅਸਾਲਤਪੁਰ, ਅਮਰੀਕ ਸਿੰਘ ਮੰਗੀ ਪੁੱਤਰ ਕੁੰਦਨ ਵਾਸੀ ਪਿੰਡ ਮਣਕੌਲੀ ਅਤੇ ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਗੁਰਸੇਵਾਲ (ਸਾਰੇ ਪੁਲਸ ਥਾਣਾ ਨੂਰਪੁਰ ਬੇਦੀ) ਵਜੋਂ ਹੋਈ ਹੈ। ਉਕਤ ਚਾਰੇ ਨੌਜਵਾਨ ਇਕ ਬੂਲਟ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਨੂਰਪੁਰ ਬੇਦੀ ਤੋਂ ਬਾਥੜੀ ਵੱਲ ਕਿਸੇ ਧਾਰਮਿਕ ਸਮਾਗਮ ‘ਤੇ ਜਾ ਰਹੇ ਸਨ। ਪਿੰਡ ਸਮੰੂਦੜੀਆ ਕੋਲ ਸੜਕ ‘ਤੇ ਪੈਂਦੇ ਮੋੜ ‘ਤੇ ਉਨ੍ਹਾਂ ਦਾ ਮੋਟਰ ਸਾਈਕਲ ਕਿ ਕਿੱਕਰ ਦੇ ਦਰਖਤ ਵਿੱਚ ਜਾ ਟਕਰਾਇਆ ਤੇ ਚਾਰੇ ਨੌਜਵਾਨਾਂ ਦੀ ਇਸ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਸ ‘ਚ ਰਿਸ਼ਤੇਦਾਰ ਸਨ।
ਮਿਲੀ ਜਾਣਕਾਰੀ ਮੁਤਾਬਕ ਇਸ ਖੌਫਨਾਕ ਹਾਦਸੇ ਦਾ ਸੀਨ ਤੜਕੇ ਪਿੰਡ ਸਮੂੰਦੜੀਆ ਦੇ ਸਰਪੰਚ ਨੇ ਜਦੋਂ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ। ਉਨ੍ਹਾਂ ਇਕ ਮੋਟਰ ਸਾਈਕਲ ਨੂੰ ਡਿਗਿਆ ਦੇਖਿਆ ਤੇ ਉਸ ਕੋਲ 17-18 ਸਾਲਾਂ ਦੇ ਚਾਰ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ। ਉਨ੍ਹਾਂ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਇਸ ਹਾਦਸੇ ਬਾਰੇ ਸੂਚਨਾ ਪੁਲਸ ਚੌਕੀ ਕਲਮਾ ਮੋੜ ਵਿਖੇ ਦਿੱਤੀ। ਪਿੰਡਾਂ ਦੇ ਲੋਕਾਂ ਮੁਤਾਬਕ ਉਕਤ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਮੌਕੇ ‘ਤੇ ਕੋਈ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਜਾਣਾ ਪਿਆ।

No comments:
Post a Comment