ਇਸਲਾਮਾਬਾਦ, 12 ਮਈ (ਏਜੰਸੀਆਂ) - ਪਾਕਿਸਤਾਨ 'ਤੇ 2008 ਤੋਂ ਹੀ ਸ਼ਾਸਨ ਕਰ ਰਹੀ ਪਾਕਿਸਤਾਨ ਪੀਪਲਜ਼ ਪਾਰਟੀ ਨੂੰ ਚੋਣਾਂ 'ਚ ਕਰਾਰਾ ਝਟਕਾ ਲੱਗਾ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜਾ ਪ੍ਰਵਾਜ਼ ਅਸ਼ਰਫ਼ ਅਤੇ ਯੂਸਫ ਰਜ਼ਾ ਗਲਾਨੀ ਆਪਣੇ 2 ਲੜਕਿਆਂ ਦੇ ਚੋਣਾਂ ਹਾਰਨ ਕਾਰਨ ਪਾਰਟੀ ਲਈ ਸ਼ਰਮਨਾਕ ਸਥਿਤੀ ਹੋ ਗਈ ਹੈ। ਅਸ਼ਰਫ਼ ਨੂੰ 'ਐਸ. ਏ ਰਾਵਲਪਿੰਡੀ 2' ਸੀਟ 'ਤੇ ਸ਼ਰਮਨਾਕ ਹਾਰ ਮਿਲੀ ਹੈ। ਇਸੇ ਤਰਾਂ ਗਿਲਾਨੀ ਦੇ ਦੋਵੇਂ ਬੇਟੇ ਅਲੀ ਮੂਸਾ ਗਿਲਾਨੀ ਅਤੇ ਅਬਦੁੱਲ ਕਾਦਿਰ ਗਿਲਾਨੀ ਆਪਣੀ ਮੁਲਤਾਨ ਸੀਟਾਂ ਤੋਂ ਚੋਣ ਹਾਰ ਗਏ ਹਨ। ਅਣ ਅਧਿਕਾਰਤ ਚੋਣ ਨਤੀਜਿਆਂ ਨੂੰ ਵੇਖੀਏ ਤਾਂ ਪਿਛਲੇ 5 ਸਾਲ ਤੋਂ ਦੇਸ਼ 'ਤੇ ਰਾਜ ਕਰਨ ਵਾਲੀ ਪੀ. ਪੀ. ਪੀ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਇਹ ਸਿੰਧ ਤਕ ਸਿਮਟ ਕੇ ਰਹਿ ਗਈ ਹੈ।