jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਭਗਵੰਤ ਮਾਨ ਦੀਆਂ ਬਾਦਲ ਨੂੰ ਖਰੀਆਂ-ਖਰੀਆਂ

www.sabblok.blogspot.com
ਭਗਵੰਤ ਮਾਨ ਦੀਆਂ ਬਾਦਲ ਨੂੰ ਖਰੀਆਂ-ਖਰੀਆਂ (ਦੇਖੋ ਵੀਡੀਓ)
ਬਠਿੰਡਾ- ਪੀਪੁਲਸ ਪਾਰਟੀ ਪੰਜਾਬ ਦੇ ਆਗੂ ਭਵਗੰਤ ਮਾਨ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਨੂੰ ਆਪਣੇ ਮੰਨੇ-ਪ੍ਰਮੰਨੇ ਕਾਮੇਡੀਅਨ ਅੰਦਾਜ਼ 'ਚ ਖਰੀਆਂ-ਖਰੀਆਂ ਸੁਣਾਈਆਂ। ਪੀ. ਪੀ. ਪੀ. ਦੇ ਆਗੂ 'ਤੇ ਚੋਣਾਂ ਦੌਰਾਨ ਹੋਏ ਹਮਲੇ ਖਿਲਾਫ ਬਠਿੰਡਾ ਵਿਖੇ ਧਰਨਾ ਦੇ ਰਹੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਪੁਲਸ ਦੇ ਅਫਸਰ ਜੱਥੇਦਾਰ ਬਣੇ ਹੋਏ ਹਨ ਅਤੇ ਪੁਲਸ ਉਹੀ ਕੰਮ ਕਰਦੀ ਹੈ ਜੋ ਅਕਾਲੀ ਦਲ ਚਾਹੁੰਦਾ ਹੈ।
ਪੰਜਾਬ ਸਰਕਾਰ ਵਲੋਂ ਅਪ੍ਰੈਲ ਮਹੀਨੇ 'ਚ ਕੀਤੇ ਗਏ ਗੋਆ ਦੇ ਦੌਰੇ 'ਤੇ ਵਿਅੰਗ ਕਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਦੇ ਗੋਆ ਦੌਰੇ ਤੋਂ ਬਾਅਦ ਉਥੇ ਵੀ ਰੇਤ ਮਹਿੰਗੀ ਹੋ ਗਈ ਹੈ।
ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਫਗਾਨਿਸਤਾਨ ਦੇ ਰਾਸ਼ਟਰਪਤੀ ਪਾਸੋਂ ਹੈਰੋਇਨ ਦੀ ਤਸਕਰੀ 'ਤੇ ਰੋਕ ਲਗਾਉਣ ਦੀ ਕੀਤੀ ਗਈ ਮੰਗ 'ਤੇ ਵੀ ਆਪਣੇ ਅੰਦਾਜ਼ 'ਚ ਚੁਟਕੀ ਲਈ।
ਭਗਵੰਤ ਮਾਨ ਨੇ ਇਸ ਤੋਂ ਇਲਾਵਾ ਵੀ ਬਾਦਲ 'ਤੇ ਕਈ ਹਮਲੇ ਕੀਤੇ। ਹੁਣ ਵੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਸਰਕਾਰ ਕਿਸ ਤਰ੍ਹਾਂ ਦਾ ਪ੍ਰਤੀਕ੍ਰਮ ਦਿੰਦੀ ਹੈ।

No comments: