jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 8 May 2013

ਦੋ ਕਰੋੜ ਰੁਪਏ ਦੀ ਸਮੈਕ ਸਮੇਤ ਮਹਿਲਾ ਸਮੱਗਲਰ ਕਾਬੂ ,

www.sabblok.blogspot.com
ਪਟਿਆਲਾ -ਪਟਿਆਲਾ ਪੁਲਸ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਡਰੱਗ ਮਾਫ਼ੀਆ ਵਿਰੁੱਧ ਵਿੱਢੀ ਆਪਣੀ ਵਿਸ਼ੇਸ਼ ਮੁਹਿੰਮ ਤਹਿਤ ਨਸ਼ਿਆਂ ਦੇ ਸਮੱਗਲਰਾਂ ਦੀ ਪੈੜ ਨੱਪਦਿਆਂ ਇਕ ਮਹਿਲਾ ਨੂੰ 10 ਕਿਲੋ 500 ਗ੍ਰਾਮ ਸਮੈਕ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸਦੀ ਮਾਰਕੀਟ ਵਿਚ 2 ਕਰੋੜ ਰੁਪਏ ਕੀਮਤ ਬਣਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਜ਼ੋਨ ਦੇ ਆਈ. ਜੀ. ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਪੁਲਸ ਨੇ 5 ਮਈ ਨੂੰ ਗਸ਼ਤ ਦੌਰਾਨ ਸਿਮਰਨਜੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਡੇਰਾ ਮਨੀਸ਼ਾ ਡਰੌਲੀ ਰੋਡ ਪਿੰਡ ਦੁਤਾਲ ਥਾਣਾ ਪਾਤੜਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 100 ਗ੍ਰਾਮ ਸਮੈਕ ਬਰਾਮਦ ਕੀਤੀ ਸੀ, ਜਿਸਦੇ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਮਿਲੇ ਪੁਲਸ ਰਿਮਾਂਡ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ 'ਤੇ ਸੀ. ਆਈ. ਏ. ਪਟਿਆਲਾ ਅਤੇ ਥਾਣਾ ਅਰਬਨ ਅਸਟੇਟ ਦੀ ਪੁਲਸ ਦੀ ਸਾਂਝੀ ਟੀਮ ਵਲੋਂ ਇਸ ਔਰਤ ਦੇ ਘਰ ਮਾਰੇ ਗਏ ਛਾਪੇ ਦੌਰਾਨ ਉਸ ਵਲੋਂ ਪੇਟੀ ਵਿਚ ਲੁਕਾ ਕੇ ਰੱਖੀ ਗਈ 10 ਕਿਲੋ 500 ਗ੍ਰਾਮ ਸਮੈਕ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸਦਾ ਮੁੱਲ 20 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਦੋ ਕਰੋੜ ਰੁਪਏ ਤੋਂ ਵੀ ਵੱਧ ਬਣਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮਹਿਲਾ ਪਾਤੜਾਂ ਵਿਖੇ ਇਕ ਆਲੀਸ਼ਾਨ ਘਰ ਕਿਰਾਏ 'ਤੇ ਲੈ ਕੇ ਰਹਿੰਦੀ ਸੀ ਅਤੇ ਸਮੈਕ ਵੇਚਣ ਦੇ ਧੰਦੇ 'ਚ ਲੱਗੀ ਹੋਈ ਸੀ ਅਤੇ ਇਸਦੇ ਪਤੀ ਅਤੇ ਜੇਠ 'ਤੇ ਵੀ ਸਮੱਗਲਿੰਗ ਦੇ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਕਿ ਇਕ ਔਰਤ ਨਸ਼ਿਆਂ ਦੀ ਸਮੱਗਲਿੰਗ ਦੇ ਧੰਦੇ 'ਚ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਨੂੰ ਮਨਿੰਦਰ ਸਿੰਘ ਸਿਟੀ ਪੁੱਤਰ ਕਰਤਾਰ ਸਿੰਘ ਵਾਸੀ ਸੰਗਰੂਰ ਰੋਡ ਪਾਤੜਾਂ ਅਤੇ ਜਸਵੀਰ ਸਿੰਘ ਕਾਲਾ ਪੁੱਤਰ ਧਰਮ ਸਿੰਘ ਵਾਸੀ ਨਿਆਲ ਸਮੈਕ ਸਪਲਾਈ ਕਰਦੇ ਸਨ, ਜੋ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਪਾਰਟੀਆਂ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਔਰਤ ਦਾ ਭਰਾ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਭਤੀਜਾ ਹੁਸ਼ਿਆਰ ਸਿੰਘ, ਜੋ ਕਿ ਪਟਿਆਲਾ ਜੇਲ ਵਿਚ ਬੰਦ ਹਨ, ਵੱਡੇ ਸਮੱਗਲਰ ਹਨ। ਫੜੀ ਗਈ ਮਹਿਲਾ ਆਪਣੇ ਭਤੀਜੇ ਰਾਹੀਂ ਹੀ ਸਿਟੀ ਤੇ ਕਾਲਾ ਸਮੱਗਲਰ ਨੂੰ ਜਾਣਦੀ ਸੀ। ਇਸ ਲਈ ਜੇਲ ਵਿਚ ਬੰਦ ਇਨ੍ਹਾਂ ਵਿਅਕਤੀਆਂ ਨੂੰ ਵੀ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

No comments: