jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਚੋਰਾਂ ਨੇ ਗੁਰੂਘਰਾਂ ਦੀਆਂ ਗੋਲਕਾਂ ਭੰਨੀਆਂ

www.sabblok.blogspot.com
ਨੱਥੂਵਾਲਾ ਗਰਬੀ (ਸਾਧੂ ਰਾਮ ਲੰਗੇਆਣਾ)
ਪਿੰਡ ਡੇਮਰੂ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਗੋਲਕਾਂ  ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪਿੰਡ ਡੇਮਰੂ ਕਲਾਂ ਦੇ ਨੰਬਰਦਾਰ ਅਵਤਾਰ ਸਿੰਘ,ਪੰਚ ਜਗਸੀਰ ਸਿੰਘ,ਬੁੱਕਣ ਸਿੰਘ,ਗ੍ਰੰਥੀ ਰੇਸ਼ਮ ਸਿੰਘ ਆਦਿ ਨੇ ਦੱਸਿਆ ਕਿ ਗੁਰਦੁਅਰਾ ਭਾਈ ਸਰ ਸਾਹਿਬ ਵਿਖੇ ਚੋਰਾਂ ਨੇ ਬੀਤੀ ਰਾਤ ਦੋ ਥਾਵਾਂ ਤੇ ਪਈਆਂ ਗੋਲਕਾਂ ਦੇ ਜਿੰਦਰੇ ਤੋੜ ਕੇ ਵਿਚੋਂ ਨਗਦ ਰਾਸ਼ੀ ਚੋਰੀ ਕੀਤੇ ਗਏ ਹਨ। ਤੀਜੀ ਗੋਲਕ ਗੁਰਦੁਆਰਾ ਅਰੂੜਾ ਸਾਹਿਬ (ਡੇਮਰੂ ਕਲਾਂ ਅਤੇ ਖੁਰਦ)ਵਿਚੋਂ ਵੀ ਚੋਰੀ ਕੀਤੀ। ਚੋਰਾਂ ਨੇ ਭਾਨ ਛੇੜੀ ਤੱਕ ਨਹੀਂ। ਚੋਰ ਗੁਰਦੁਆਰਾ ਸਾਹਿਬ ਦੇ ਪਿਛਵਾੜੇ ਬਣੇ ਸਮਸ਼ਾਨ ਘਾਟ ਵਾਲੇ ਛੋਟੇ ਗੇਟ ਰਾਂਹੀ ਅੰਦਰ ਵੜ੍ਹੇ। ਗ੍ਰੰਥੀ ਰੇਸ਼ਮ ਸਿੰਘ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਬਣੇ ਛੱਪੜ ਵਿਚ ਪਾਣੀ ਪਾਇਆ ਜਾ ਰਿਹਾ ਹੈ ਉਥੇ ਉਹ ਰਾਤ ੧੧ ਕੁ ਵਜੇ ਤੱਕ ਬੈਠੇ ਰਹੇ ਸਨ ਤੇ ਚੋਰੀ ਉਸ ਤੋਂ ਮਗਰੋਂ ਹੀ ਹੋਈ। ਇਸ ਮੌਕੇ ਐਸ.ਐੱਚ.ਓ. ਗੁਰਵਿੰਦਰ ਸਿੰਘ ਭੁੱਲਰ ਨੇ ਆਪਣੀ ਪੁਲਿਸ ਟੀਮ ਸਮੇਤ ਪਹੁੰਚ ਕੇ ਚੋਰੀ ਦੀ ਘਟਨਾ ਦੀ ਜਾਂਚ ਕੀਤੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Bagha Purana_Sandeep_24_3
ਫੋਟੋ ਕੈਪਸ਼ਨ- ਪਿੰਡ ਡੇਮਰੂ ਕਲਾਂ ਵਿਖੇ ਗੁਰਦੁਆਰਾ ਸਾਹਿਬ ਵਿਖੇ ਚੋਰੀ ਦੀ ਘਟਨਾ ਦਾ ਜਾਇਜਾ ਲੈਂਦੇ ਹੋਏ  ਐਸ.ਐੱਚ.ਓ. ਗੁਰਵਿੰਦਰ ਸਿੰਘ ਭੁੱਲਰ ਅਤੇ ਬਾਕੀ ਪੁਲਿਸ ਟੀਮ।

No comments: