jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਅਕਾਲੀ ਆਗੂ ਵੋਟਰਾਂ ਦਾ ਧੰਨਵਾਦ ਕਰਨ ਦੀ ਬਜਾਏ ਪੁਲਸ ਤੇ ਪ੍ਰਸ਼ਾਸਨ ਦਾ ਸ਼ੁਕਰਾਨਾ ਕਰਨ : ਕਮਲਜੀਤ ਬਰਾੜ

www.sabblok.blogspot.com
Bagha Purana_Sandeep_24_1
ਕੈਪਸ਼ਨ- ਕਮਲਜੀਤ ਸਿੰਘ ਬਰਾੜ। (ਸੰਦੀਪ)
ਬਾਘਾ ਪੁਰਾਣਾ 24 ਮਈ (ਸੰਦੀਪ ਬਾਘੇਵਾਲੀਆ)- ਪੰਜਾਬ ਅੰਦਰ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਤੰਤਰ ਦਾ ਘਾਣ ਕਰਕੇ ਪੁਲਸ ਅਤੇ ਪ੍ਰਸ਼ਾਸਨ ਦੀ ਸ਼ੈਅ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਲਈ ਅਕਾਲੀ ਲੀਡਰ ਪੰਜਾਬ ਵੋਟਰਾਂ ਦਾ ਧੰਨਵਾਦ ਕਰਨ ਦੀ ਬਜਾਏ ਪੁਲਸ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਨ, ਜਿੰਨਾਂ ਨੇ ਅਕਾਲੀਆਂ ਦੀ ਕਠਪੁਤਲੀ ਬਣਕੇ ਅਕਾਲੀ ਉਮੀਦਵਾਰਾਂ ਨੂੰ ਜਿਤਾਇਆ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਪੰਜਾਬ ਪੁਲਸ ਅਤੇ ਪੰਜਾਬ ਦਾ ਪ੍ਰਸ਼ਾਸਨ ਅਕਾਲੀਆਂ ਦਾ ਹੱਥਠੋਕਾ ਬਣ ਕੇ ਰਹਿ ਗਿਆ ਹੈ ਅਤੇ ਸਰਕਾਰ ਵਲੋਂ ਕਾਂਗਰਸੀਆਂ ਦੇ ਕਥਿਤ ਕਤਲ ਕਰਵਾਕੇ ਨਿੱਜੀ ਦੁਸ਼ਮਣੀਆਂ ਦਰਸਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਯੂਥ ਕਾਂਗਰਸ ਨੇ ਪੂਰੇ ਪੰਜਾਬ ਅੰਦਰ ਅਕਾਲੀਆਂ ਦੀਆਂ ਵਧੀਕੀਆਂ ਖਿਲਾਫ਼ ਹਿੱਕ ਡਾਅ ਕੇ ਮੁਕਾਬਲਾ ਕੀਤਾ। ਉਨ•ਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਅਤੇ ਯੂਥ ਕਾਂਗਰਸ ਇਸ ਜਿੱਤ ‘ਚ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਦੀਪਕ ਖੰਡੋਰ ਪ੍ਰਧਾਨ ਲੋਕ ਸਭਾ ਲੁਧਿਆਣਾ, ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਲੋਕ ਸਭਾ ਖੰਡੂਰ ਸਾਹਿਬ, ਖੁਸ਼ਬਾਜ ਸਿੰਘ ਜਟਾਣਾ ਪ੍ਰਧਾਨ ਲੋਕ ਸਭਾ ਬਠਿੰਡਾ, ਗੁਰਲਾਲ ਸਿੰਘ ਮੱਤਾ ਪ੍ਰਧਾਨ ਲੋਕ ਸਭਾ ਫਰੀਦਕੋਟ, ਗੁਰਦੀਪ ਸਿੰਘ ਉਠਸਰ ਪ੍ਰਧਾਨ ਲੋਕ ਸਭਾ ਪਟਿਆਲਾ, ਗੁਰਤੇਜ ਸਿੰਘ ਤੇਜੀ ਪ੍ਰਧਾਨ ਲੋਕ ਸਭਾ ਸੰਗਰੂਰ, ਸੋਨੂੰ ਭਾਟੀਆ ਪ੍ਰਧਾਨ ਲੋਕ ਸਭਾ ਸ਼੍ਰੀ ਆਨੰਦਪੁਰ ਸਾਹਿਬ, ਸ਼ਰਨਜੀਤ ਸਿੰਘ ਸੰਧੂ ਪ੍ਰਧਾਨ ਲੋਕ ਸਭਾ ਫਿਰੋਜ਼ਪੁਰ, ਤਨੁਜ ਮਹਾਜਨ ਪ੍ਰਧਾਨ ਲੋਕ ਸਭਾ ਗੁਰਦਾਸਪੁਰ, ਕਾਕਾ ਲੱਖੇਵਾਲੀ ਪ੍ਰਧਾਨ ਮਲੋਟ ਹਾਜ਼ਰ ਸਨ।

No comments: