jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਭਾਜਪਾ ਆਗੂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਖਰੀਦੇ ਹੋਟਲ ਵਿੱਚ ਜਿਸਮ ਫਰੋਸ਼ੀ ਦਾ ਕਾਰੋਬਾਰ ਬੇਨਕਾਬ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ)
  ਹੁਸੀਨ ਵਾਦੀਆਂ ਕਾਰਨ ਮਸ਼ਹੂਰ  ਹਿਮਾਚਲ  ਪ੍ਰਦੇਸ਼ ਵਿੱਚ  ਸੈਕਸ  ਰੈਕੇਟ ਦੇ ਕਾਰੋਬਾਰ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਸੋਹਣੀਆਂ ਸਨੁੱਖੀਆਂ ਕੁੜੀਆਂ ਨੂੰ  ਰਵਾਇਤੀ ਡਰੈਸ ਕੁੜਤਾ ਸਲਵਾਰ  ਪਹਿਨਾ ਕੇ ਇਸ ਕੰਮ ਵਿੱਚ ਲਗਾਇਆ ਗਿਆ ਹੈ। ਇਸ ਲਈ  ਪਟਨਾ, ਲੁਧਿਆਣਾ ਅਤੇ ਪੰਜਾਬ  ਦੇ ਹੋਰ ਖੇਤਰਾਂ ਦੀਆਂ ਲੜਕੀਆਂ ਨੂੰ ਵਿਸੇ਼ਸ਼ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਸੈਕਸ ਦਾ ਆਨੰਦ ਵਾਲੇ ਸੈਲਾਨੀਆਂ ਨੂੰ ਪੂਰੀ ਸੁਰੱਖਿਆ  ਵਿੱਚ ਲੜਕੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ।
ਛਾਪੇਮਾਰੀ  ਤੋਂ ਬਾਅਦ  ਇਸ ਰਹੱਸ ਦਾ ਪਰਦਾਫਾਸ਼ ਹੋਇਆ ਹੈ।
ਕਾਂਗੜਾ ਜਿ਼ਲ੍ਹੇ ਦੇ ਜਵਾਲਾਮੁਖੀ ਵਿੱਚ ਕੁਝ ਦਿਨ ਪਹਿਲਾਂ ਹੋਈ ਛਾਪੇਮਾਰੀ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ ਹੈ।
ਕਾਂਗੜਾ ਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ   ਪੁਲੀਸ ਨੇ ਜਵਾਲਾਮੁਖੀ ਦੇ ਦੇਹਰਾਰੋਡ ਸਥਿਤ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਇਸ ਪੂਰੇ ਮਾਮਲੇ ਨੂੰ ਉਜਾਗਰ ਕੀਤਾ ਹੈ। ਜਿਸ ਦੌਰਾਨ   ਹੋਟਲ  ਵਿੱਚੋਂ ਚਾਰ ਲੜਕੀਆਂ ਨੂੰ ਬਰਾਮਦ ਕੀਤਾ ਗਿਆ।
ਹੋਟਲ  ਦਾ ਮਾਲਿਕ ਫਗਵਾੜਾ  ਦਾ ਨਾਮਵਰ ਵਿਅਕਤੀ ਹੈ। ਉਸਦਾ ਰਾਜਨੀਤੀ ਵਿੱਚ ਬਹੁਤ ਰਸੂਖ ਹੈ। ਉਸਨੇ ਗੈਰਕਾਨੂੰਨੀ ਤਰੀਕੇ ਨਾਲ ਆਪਣੇ ਬੇਟੇ ਦੇ ਨਾਂਮ ਤੇ ਇਹ  ਹੋਟਲ ਖਰੀਦਿਆ ਹੈ।
 ਪੁਲੀਸ ਦੀ ਇਸ ਕਾਰਵਾਈ  ਵਿੱਚ ਪਤਾ ਲੱਗਿਆ ਇੱਥੇ ਕਈ ਅਜਿਹੇ ਹੋਟਲ ਹਨ ਜਿੱਥੇ ਇਸ ਤਰ੍ਹਾਂ ਦਾ ਕਾਰੋਬਾਰ ਚੱਲਦਾ ਹੈ।
ਇਹਨਾਂ ਹੋਟਲਾਂ ਵਿੱਚ  ਸਥਾਨਕ ਲੜਕੀਆਂ ਦੇ ਨਾਲ ਨਾਲ ਪੰਜਾਬ ਤੋਂ ਲੜਕੀਆਂ ਨੂੰ ਲਿਆਂਦਾ ਗਿਆ ਹੈ।
ਪੁਲੀਸ ਦੇ ਹੱਥ ਕੁਝ ਮਹੱਤਵਪੂਰਨ ਸੂਚਨਾ ਵੀ ਲੱਗੀ ਹੈ। ਜਿਸਦੇ ਬਾਅਦ ਕਾਰਵਾਈ ਤੇਜ ਹੋ ਗਈ ਹੈ।
 ਛਾਪੇਮਾਰੀ ਦੌਰਾਨ  ਪੁਲੀਸ ਨੇ ਹੋਟਲ  ਵਿੱਚ  ਲੜਕੀਆਂ ਬਰਾਮਦ ਕੀਤੀਆਂ ਹਨ । ਪੰਕਜ ਹੋਟਲ ਦਾ ਮਾਲਿਕ ਪੰਜਾਬ ਦੇ ਫਗਵਾੜਾ ਇਲਾਕੇ ਨਾਲ ਸਬੰਧਤ ਹੈ।   ਉਹ  ਭਾਰਤੀ ਜਨਤਾ ਪਾਰਟੀ ਦਾ ਨੇਤਾ ਵੀ ਹੈ।
ਇਸ ਹੋਟਲ ਵਿੱਚ ਦੇਹ –ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ।
 ਸੈਕਸ ਰੈਕੇਟ ਵਿੱਚ ਲੱਗੇ  ਲੋਕਾਂ ਵੱਲੋਂ  ਗਾਹਕਾਂ  ਦੀ ਆਨਲਾਈਨ ਬੁਕਿੰਗ ਦੇ ਨਾਲ ਇੱਕ ਵਿਸ਼ੇਸ਼ ਪੈਕੇਜ ਵੀ ਸੈਲਾਨੀਆਂ ਨੂੰ ਦਿੱਤਾ ਜਾਂਦਾ ਹੈ।  ਜਦੋਂ ਟੂਰ ਪ੍ਰੋਗਰਾਮ ਬਣ ਜਾਂਦਾ ਹੈ ਤਾਂ  ਗਾਹਕਾਂ ਨੂੰ  ਕਾਲ ਗਰਲ ਹੀ ਐਸਕਾਰਟ ਕਰਕੇ  ਹੋਟਲ ਤੱਕ ਲੈ ਕੇ ਜਾਂਦੀ ਹੈ। ਇਸ ਲਈ  ਗਾਹਕਾਂ ਕੋਲੋ ਸਪੈਸ਼ਲ ਪੈਸੇ ਨਹੀਂ ਲਏ ਜਾਂਦੇ ।
 ਇਸ ਸੈਕਸ ਰੈਕੇਟ ਦੇ ਸੰਚਾਲਕਾਂ ਵੱਲੋਂ  ਸੈਰ ਸਪਾਟੇ ਵਾਲੀਆਂ ਥਾਂਵਾਂ ਉਪਰ ਲੜਕੀਆਂ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਵੀ ਨੈਟਵਰਕ ਸਥਾਪਤ ਕੀਤਾ ਹੋਇਆ ਹੈ।

No comments: