ਸੁਨਾਮ ਊਧਮ ਸਿੰਘ ਵਾਲਾ,---- : - ਕਾਂਗਰਸੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਸੱਦੇ ਤੇ ਬਲਾਕ ਸਿੱਖਿਆ ਅਫਸਰ ਦੇ ਦਫਤਰ ਅੱਗੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਅਮਨ ਅਰੋੜਾ ਦੀ ਅਗਵਾਈ ਹੇਂਠ ਧਰਨਾ ਦਿੱਤਾ ਗਿਆ ਅਤੇ ਸਿਖਿਆ ਮੰਤਰੀ, ਦਾ ਪੂਤਲਾ ਫੂਕਿਆ ਗਿਆ । ਧਰਨਾ ਦੇਣ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਣ ਤੋਂ ਬਾਅਦ ਅਮਨ ਅਰੋੜਾ ਵੱਲੋਂ ਇਕ ਬਿਆਨ ਰਾਹੀ ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਤੇ ਤੁਰੰਤ ਅਸਤੀਫਾ ਦੇਣ ਦੀ ਮੰਗ ਕਰਦਿਆਂ ਅੱਗੋਂ ਕਿਹਾ ਕਿ ਇਸ ਹੰਕੜਬਾਜ਼ ਮੰਤਰੀ ਦੇ ਕਾਲੇ ਕਾਰਨਾਮਿਆਂ ਦੀ ਫਹਿਰਿਸਤ ਹੁਣ ਬਹੁਤ ਲੰਮੀ ਹੋ ਚੁੱਕੀ ਹੈ । ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਸਰਵ ਸਿੱਖਿਆ ਅਭਿਆਨ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਵੱਲੋਂ ਹੋਇਆ ਹੈ। ਕਿਸੇ ਵੀ ਇਮਾਨਦਾਰ ਅਫਸਰ ਨੂੰ ਸਿੱਖਿਆ ਮਹਿਕਮੇ ਵਿਚ ਇਹ ਮੰਤਰੀ ਟਿਕਣ ਨਹੀਂ ਦਿੰਦਾ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਚਹੇਤੇ ਮਾਸਟਰਾਂ ਨੂੰ ਵੱਡੇ-ਵੱਡੇ ਅਹੁਦਿਆਂ ਤੇ ਨਿਵਾਜ ਕੇ ਸਰਵ ਸਿੱਖਿਆ ਅਭਿਆਨ ਦੇ ਅਰਬਾਂ, ਕਰੋੜਾਂ ਰੂਪਏ ਗੋਲਮਾਲ ਕੀਤੇ ਜਾ ਰਹੇ ਹਨ। ਪ੍ਰਾਇਮਰੀ ਸਕੂਲਾਂ ਵਿਚ ਸਰਦੂਲਗੜ੍ਹ ਦੀ ਇਕ ਪਾਈਪ ਫੈਕਟਰੀ ਨੂੰ ਰਾਤੋਂ ਰਾਤ 9 ਕਰੋੜ ਦੀਆਂ ਕਿਤਾਬਾਂ ਵੰਡਣ ਦਾ ਟੈਂਡਰ ਦੇ ਦਿਤਾ ਗਿਆ। ਜਿਸਨੇ ਗੈਰ ਮਿਆਰੀ ਅਤੇ ਅਸ਼ਲੀਲ ਪੁਸਤਕਾਂ ਸਕੂਲਾਂ ਵਿਚ ਭੇਜਕੇ ਸਿੱਖਿਆ ਦੇ ਮਾਹੌਲ ਨੂੰ ਗੰਧਲਾ ਬਣਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ । ਕਾਂਗਰਸੀ ਆਗੂ ਨੇ ਸਿੱਖਿਆ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦਿਆਂ ਅੱਗੇ ਕਿਹਾ ਕਿ ਨੈਤਿਕਤਾ ਦੇ ਆਧਾਰ ਤੇ ਸਿੱਖਿਆ ਮੰਤਰੀ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ । ਮੁੱਖ ਮੰਤਰੀ ਪੰਜਾਬ ਨੂੰ ਦਖਲ ਦੇ ਕੇ ਇਸ ਮੰਤਰੀ ਦੀ ਮੰਤਰੀ ਮੰਡਲ ਤੋਂ ਛੁੱਟੀ ਕਰਕੇ ਸਰਵ ਸਿੱਖਿਆ ਅਭਿਆਨ ਪ੍ਰੋਗਰਾਮ ਤਹਿਤ ਆਏ ਫੰਡਾਂ ਵਿਚਲੇ ਘਪਲਿਆਂ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣੀ ਚਾਹੀਦੀ ਹੈ । ਅਮਨ ਅਰੋੜਾ ਨੇ ਕਿਹਾ ਕਿ ਇਸ ਮੰਤਰੀ ਦੇ ਹਲਕੇ ਵਿਚ ਕਾਂਗਰਸੀ ਵਰਕਰਾਂ ਉਪਰ ਤਸੱਦਦ ਦੀਆਂ ਅਨੇਕਾਂ ਘਟਨਾਵਾਂ ਨੇ ਸਾਫ ਕੀਤਾ ਹੈ ਕ ਮਲੂਕਾ ਲਈ ਲੋਕਤੰਤਰੀ ਕਦਰਾਂ ਕੀਮਤਾਂ ਕੋਈ ਮਾਅਨੇ ਨਹੀਂ ਰੱਖਦੀਆਂ। ਕਾਂਗਰਸ ਪਾਰਟੀ ਇਸ ਮੰਤਰੀ ਦੀਆਂ ਵਧੀਕੀਆਂ ਨੂੰ ਹੋ ਸਹਿਣ ਨਹੀਂ ਕਰੇਗੀ ਅਤੇ ਮੰਤਰੀ ਦੇ ਅਸਤੀਫੇ ਲਈ ਆਪਣੇ ਲੜਾਈ ਜਾਰੀ ਰਖੇਗੀ। ਇਸ ਮੌਕੇ ਤ ਹੋਰਨਾਂ ਤੋਂ ਇਲਾਵਾ ਘਣਸ਼ਾਮ ਕਾਂਸਲ ਐਮ.ਸੀ., ਜੰਗ ਸਿੰਘ, ਭਗਵਾਨ ਦਾਸ ਕਾਂਸਲ, ਬਲਵਿੰਦਰ ਸਿੰਘ ਗੰਡਾਸ, ਪਰਮਿੰਦਰ ਧਾਲੀਵਾਲ, ਅਵਤਾਰ ਉੱਭਾਵਾਲ, ਮਨਪ੍ਰੀਤ ਮਨੀ, ਮਨਪ੍ਰੀਤ ਬਾਂਸਲ, ਮੁਲਖਾ ਸਿੰਘ ਬਲਾਕ ਪ੍ਰਧਾਨ ਦਿਹਾਤੀ, ਸੰਜੁ ਗੋਇਲ ਬਲਾਕ ਪ੍ਰਧਾਨ ਸ਼ਹਿਰੀ, ਸੂਬੇਦਾਰ ਦਰਸ਼ਨ ਸਿੰਘ, ਲਾਭ ਸਿੰਘ ਨੀਲੋਵਾਲ, ਹਰਦੀਪ ਭਰੂਰ, ਮਿੱਠੂ ਸਿੰਘ ਬਖਸ਼ੀਵਾਲਾ, ਕੁਲਜੀਤ ਸਿੰਘ ਬਡਰੁੱਖਾ, ਚਰਨਜੀਤ ਸਿੰਘ ਨਮੋਲ, ਮੱਖਣ ਸਿੰਘ , ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਵਿੱਚੋਂ ਚੋਣ ਲੜ ਚੁੱਕੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰ ਅਤੇ ਕਾਂਗਰਸੀ ਵਰਕਰ ਮੌਜੂਦ ਸਨ ।